The Khalas Tv Blog Punjab ਚਿਹਰਾ ਨਹੀਂ !’ਮੁੰਡੇ ਦੀ ਪੱਗ’ ਤੇ ‘ਸਿੱਖ ਧਰਮ’ਤੋਂ ਪ੍ਰਭਾਵਿਤ ਹੋ ਕੇ ਵਿਆਹ ਕਰਨ ਗੋਰੀ ਪਹੁੰਚੀ ਪੰਜਾਬ!
Punjab

ਚਿਹਰਾ ਨਹੀਂ !’ਮੁੰਡੇ ਦੀ ਪੱਗ’ ਤੇ ‘ਸਿੱਖ ਧਰਮ’ਤੋਂ ਪ੍ਰਭਾਵਿਤ ਹੋ ਕੇ ਵਿਆਹ ਕਰਨ ਗੋਰੀ ਪਹੁੰਚੀ ਪੰਜਾਬ!

Girl came from america to marry sikh boy

ਸੋਸ਼ਲ ਮੀਡੀਆ ਤੇ ਜੋੜੀ ਕਾਫੀ ਵਾਇਰਲ ਹੋ ਰਹੀ ਹੈ

ਬਿਊਰੋ ਰਿਪੋਰਟ : ਅਮਰੀਕਾ ਦੀ ਕੁੜੀ ਨੂੰ ਪੰਜਾਬੀ ਮੁੰਡੇ ਨਾਲ ਪਿਆਰ ਹੋ ਗਿਆ । ਫੇਸਬੁੱਕ ‘ਤੇ ਸ਼ੁਰੂ ਹੋਈ ਮੁਲਾਕਾਤ ਪਿਆਰ ਵਿੱਚ ਕਦੋਂ ਬਦਲ ਗਈ ਪਤਾ ਹੀ ਨਹੀਂ ਚੱਲਿਆ । ਦੋਵਾਂ ਦੀ ਮੁਲਾਕਾਤ 2019 ਵਿੱਚ ਹੋਈ ਸੀ ਅਤੇ ਹੁਣ ਉਹ ਪੰਜਾਬ ਆਈ ਹੈ ਦੋਵੇ ਹੁਣ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ । 19 ਸਾਲ ਦੀ ਏਰਨ ਉਰਫ਼ ਖੁਸ਼ਦੀਪ ਕੌਰ ਅਤੇ 23 ਸਾਲ ਦੇ ਸੰਦੀਪ ਸਿੰਘ ਦੀ ਲਵ ਸਟੋਰੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਵਿੱਚ ਹੈ । ਖੁਸ਼ਦੀਪ ਕੌਰ ਅਤੇ ਸੰਦੀਪ ਸਿੰਘ ਨੂੰ ਲੈਕੇ ਕੁਝ ਸਿਰਫਿਰ ਗਲਤ ਕਮੈਂਟ ਵੀ ਕਰ ਰਹੇ ਹਨ ਜਿਸ ਤੋਂ ਉਹ ਕਾਫੀ ਨਾਰਾਜ਼ ਵੀ ਹੋਈ । ਪਰ ਖੁਸ਼ਦੀਪ ਕੌਰ ਨੇ ਕਿਹਾ ਉਹ ਸੰਦੀਪ ਸਿੰਘ ਦੀ ਸੂਰਤ ‘ਤੇ ਨਹੀਂ ਬਲਕਿ ਪੱਗ ਅਤੇ ਸਿੱਖ ਧਰਮ ਤੋਂ ਕਾਫੀ ਪ੍ਰਭਾਵਿਤ ਸੀ । ਉਹ ਇਸ ਬਾਰੇ ਜਾਣਨਾ ਚਾਉਂਦੀ ਸੀ ਇਸੇ ਦੌਰਾਨ ਹੀ ਦੋਵਾਂ ਵਿਚਾਲੇ ਪਿਆਰ ਹੋ ਗਿਆ ।

ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ 2019 ਵਿੱਚ ਉਸ ਨੇ ਫੇਸਬੁਕ ‘ਤੇ ਪਹਿਲੀ ਵਾਰ ਖੁਸ਼ਦੀਪ ਦੀ ਫੋਟੋ ਨੂੰ ਲਾਇਕ ਕੀਤਾ ਸੀ ਤਾਂ ਖੁਸ਼ਦੀਪ ਨੇ ਵੀ ਉਸ ਦੀ ਫੋਟੋ ਨੂੰ ਲਾਇਕ ਕੀਤਾ ਅਤੇ ਦੋਵਾਂ ਨੇ ਫੋਨ ਐਕਸਚੇਂਜ ਕੀਤੇ ਅਤੇ ਗੱਲਬਾਤ ਸ਼ੁਰੂ ਹੋ ਗਈ। ਸੰਦੀਪ ਨੇ ਕਿਹਾ ਹਾਲਾਂਕਿ ਸ਼ੁਰੂਆਤ ਵਿੱਚ ਇਹ ਲੱਗ ਦਾ ਸੀ ਕੀ ਦੂਜੇ ਪਾਸੇ ਕੋਈ ਮੁੰਡਾ ਤਾਂ ਨਹੀਂ ਹੈ ।

ਏਰਨ ਉਰਫ਼ ਖੁਸ਼ਦੀਪ ਨੇ ਦੱਸਿਆ ਕੀ 2022 ਤੱਕ ਉਸ ਦੇ ਪਰਿਵਾਰ ਨੂੰ ਸੰਦੀਪ ਬਾਰੇ ਕੁਝ ਨਹੀਂ ਪਤਾ ਸੀ ਜਦੋਂ ਉਸ ਨੇ ਦੱਸਿਆ ਤਾਂ ਪਰਿਵਾਰ ਰਾਜ਼ੀ ਹੋ ਗਿਆ । ਏਰਨ ਨੇ ਕਿਹਾ ਪਿਆਰ 2 ਲੋਕਾਂ ਦੇ ਵਿੱਚ ਹੁੰਦਾ ਹੈ ਉਸ ਵਿੱਚ ਦੇਸ਼ ਦੀਆਂ ਦੂਰੀਆਂ ਕੁਝ ਵੀ ਮਾਇਨੇ ਨਹੀਂ ਰੱਖ ਦੀ ਹਨ। ਏਰਨ ਅਤੇ ਸੰਦੀਪ ਸਿੰਘ ਦੋਵੇ ਕੋਰਟ ਮੈਰੀਜ ਕਰਵਾਉਣਗੇ ਉਸ ਤੋਂ ਬਾਅਦ ਖੁਸ਼ਦੀਪ ਕੁਝ ਸਮੇਂ ਲਈ ਅਮਰੀਕਾ ਜਾਵੇਗਾ ਫਿਰ ਵਾਪਸ ਆ ਜਾਵੇਗੀ । ਉਧਰ ਸੰਦੀਪ ਸਿੰਘ ਨੇ ਦੱਸਿਆ ਕੀ ਉਸ ਨੇ ਸਭ ਤੋਂ ਪਹਿਲਾਂ ਏਰਨ ਦੀ ਮੁਲਾਕਾਤ ਆਪਣੀ ਭੈਣ ਨਾਲ ਕਰਵਾਈ। ਜਦੋਂ ਏਰਨ ਘਰ ਆਈ ਤਾਂ ਗੁਆਂਢੀਆਂ ਕਹਿੰਦੇ ਸਨ ਕੀ ਮੁੰਡਾ ਗੋਰੀ ਲੈ ਆਇਆ। ਕਈ ਲੋਕ ਘਰ ਦੀਆਂ ਕੰਧਾ ਟੱਪ ਕੇ ਸਾਨੂੰ ਵੇਖ ਦੇ ਸਨ ।

ਜੋੜੇ ਨੂੰ ਲੋਕ ਸੋਸ਼ਲ ਮੀਡੀਆ ਟਰੋਲ ਕਰ ਰਹੇ ਹਨ

ਸੰਦੀਪ ਸਿੰਘ ਨੇ ਦੱਸਿਆ ਕੀ ਕੁਝ ਲੋਕ ਉਸ ਨੂੰ ਇੰਸਟਰਾਗਰਾਮ ‘ਤੇ ਟਰੋਲ ਕਰ ਰਹੇ ਹਨ ਅਤੇ ਮਾੜੇ ਕਮੈਂਟ ਵੀ ਕਰਦੇ ਹਨ। ਪਰ ਉਹ ਉਸ ਨੂੰ ਨਜ਼ਰ ਅੰਦਾਜ ਕਰ ਦਿੰਦਾ ਹੈ। ਸੰਦੀਪ ਨੇ ਕਿਹਾ ਕਿ ਏਰਨ ਦੀ ਇਮਾਨਦਾਰੀ ਉਸ ਨੂੰ ਬਹੁਤ ਪਸੰਦ ਆਈ ਹੈ ਉਹ ਉਸ ਦੇ ਲਈ ਇਨ੍ਹੀ ਦੂਰ ਤੱਕ ਆ ਗਈ ਹੈ,ਉਹ ਵੀ ਉਸ ਵੇਲੇ ਜਦੋਂ ਤੁਹਾਡਾ ਕੋਈ ਕਰੀਬੀ ਸਾਥ ਨਹੀਂ ਦਿੰਦਾ । ਸੰਦੀਪ ਨੇ ਦੱਸਿਆ ਕਿ ਉਸ ਦੇ ਮਾਪੇ ਬਚਪਨ ਵਿੱਚ ਹੀ ਮਰ ਗਏ ਸਨ,ਅਜਿਹੇ ਵਿੱਚ ਉਹ ਆਪਣੇ ਆਪ ਨੂੰ ਬਦਕਿਸਮਤ ਸਮਝ ਦਾ ਸੀ ਪਰ ਜਦੋਂ ਏਰਨ ਮਿਲੀ ਉਸ ਦੀ ਕਿਸਮ ਖੁੱਲ ਗਈ ਹੈ । ਸੰਦੀਪ ਨੇ ਦੱਸਿਆ ਕਿ ਉਸ ਨੇ ਏਰਨ ਨੂੰ ਦਰਬਾਰ ਸਾਹਿਬ,ਆਨੰਦਪੁਰ ਸਾਹਿਬ,ਫਤਿਹਗੜ੍ਹ ਸਾਹਿਬ,ਵਾਘਾ ਸਰਹੱਦ ਲੈਕੇ ਗਿਆ ਸੀ। ਹੁਣ ਉਹ ਪੰਜਾਬੀ ਭਾਸ਼ਾ ਬੋਲਣ ਅਤੇ ਸਮਝ ਲੱਗ ਗਈ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਸੰਦੀਪ ਨੇ ਦੱਸਿਆ ਕੀ ਏਰਨ ਨੇ ਉਸ ਦੀ ਅੰਗਰੇਜ਼ੀ ਸੁਧਾਰ ਦਿੱਤੀ ਹੈ ।

Exit mobile version