‘ਦ ਖ਼ਾਲਸ ਬਿਊਰੋ ( ਨਿਊ ਯਾਰਕ ) :- ਅਮਰੀਕਾ ‘ਚ ਹੋਏ 19 ਸਾਲ ਪਹਿਲਾ ਅੱਤਵਾਦੀ ਹਮਲੇ 9/11 ਦੀ ਵਰ੍ਹੇਗੰਢ ਨੂੰ ਕੱਲ੍ਹ ਕੋਰੋਨਾਵਾਇਰਸ ਦੇ ਚਲਦਿਆਂ ‘ਨਿਊਯਾਰਕ ਸਿਟੀ ‘ਚ ਨੀਲੀ ਰੋਸ਼ਨੀ ਦੇ ਖਾਸ ਅਤੇ ਵੱਖਰੇ ਢੰਗ ਰੋਸ਼ਨ ਕਰਕੇ ਮਨਾਇਆ ਗਿਆ। ਦਰਅਸਲ ਇਹ ਦੋ ਬੀਮ ਨੀਲੀ ਲਾਈਟਾਂ ਸ਼ਹਿਰ ਦੀਆਂ ਦੋ ਮਸ਼ਹੂਰ ਇਮਾਰਤਾਂ ਤੋਂ ਅਸਮਾਨ ਤੱਕ ਜਾਉਂਦੀਆਂ ਇਹ ਯਾਦ ਦਿਵਾਉਂਦੀਆਂ ਹਨ ਕਿ ਅਮਰੀਕਾ ਨੇ ਉਸ ਅੱਤਵਾਦੀ ਹਮਲੇ ਵਿੱਚ ਆਪਣੇ ਲੋਕਾਂ ਨੂੰ ਗੁਆਇਆ ਸੀ।
ਇੱਕ ਬੀਮ ਲਾਈਟ ‘ਵਨ ਵਰਲਡ ਟ੍ਰੇਡ ਸੈਂਟਰ’ ਅਤੇ ਦੂਜੀ ਐਂਪਾਇਰ ਸਟੇਟ ਬਿਲਡਿੰਗ ‘ਤੇ ਲਗਾਈ ਗਈ। ਨੀਲੀ ਰੋਸ਼ਨੀ ਰਾਹੀਂ ਸੰਦੇਸ਼ ਦਿੰਦਿਆਂ, ਅਮਰੀਕਾ ਨੇ ਕਿਹਾ ਕਿ ਇਹ ਰੋਸ਼ਨੀ ਸਾਡੀ ਏਕਤਾ ਤੇ ਤਾਕਤ ਦੀ ਯਾਦ ਦਿਵਾਉਂਦੀ ਹੈ। ਦੇਸ਼ ਦੇ ਰੱਖਿਆ ਮੰਤਰਾਲੇ ਵੱਲੋਂ ਪੀੜਤ ਪਰਿਵਾਰਾਂ ਨੂੰ ਯਾਦਗਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ।