ਬਿਊਰੋ ਰਿਪੋਰਟ : ਲੋਕ ਬੜੀਆਂ ਮੁਸ਼ਕਿਲਾਂ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ ਚੰਗੇ ਜੀਵਨ ਲਈ ਭੇਜ ਦੇ ਹਨ । ਜਦੋਂ ਉੱਥੋ ਉਨ੍ਹਾਂ ਦੀਆਂ ਕਾਮਯਾਬੀ ਦੀਆਂ ਖਬਰਾਂ ਆਉਂਦੀਆਂ ਹਨ ਤਾਂ ਛਾਤੀ ਚੋੜੀ ਹੋ ਜਾਂਦੀ ਹੈ । ਪਰ ਜਦੋਂ ਸੱਤ ਸਮੁੰਦਰ ਪਾਰ ਤੋਂ ਉਨ੍ਹਾਂ ਦੀ ਮੌਤ ਦੀ ਖਬਰ ਮਿਲ ਦੀ ਹੈ ਤਾਂ ਨਾ ਸਿਰਫ ਪਰਿਵਾਰ ਬਲਕਿ ਪੂਰੇ ਪਿੰਡ ਦਾ ਹੌਸਲਾ ਟੁੱਟ ਜਾਂਦਾ ਹੈ । ਲੁਧਿਆਣਾ ਦੇ ਪਿੰਡ ਖੰਡੂਰ ਦੇ ਰਹਿਣ ਵਾਲੇ 36 ਸਾਲ ਦੇ ਨੌਜਵਾਨ ਦੀ ਮੌਤ ਦੀ ਖ਼ਬਰ ਨੇ ਵੀ ਪੂਰੇ ਪਰਿਵਾਰ ਨੂੰ ਹਿੱਲਾ ਦਿੱਤਾ ਹੈ । ਗੁਰਮੀਤ ਸਿੰਘ ਅਮਰੀਕਾ ਵਿੱਚ ਟਰੱਕ ਚਲਾਉਂਦਾ ਸੀ । ਪਰ ਹੁਣ ਉਸ ਦੀ ਮੌਤ ਦੀ ਖ਼ਬਰ ਆਈ ਹੈ । ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ ।
ਗੁਰਮੀਤ ਦੀ ਇਸ ਵਜ੍ਹਾ ਨਾਲ ਹੋਈ ਮੌਤ
36 ਸਾਲ ਦਾ ਗੁਰਮੀਤ ਸਿੰਘ ਅਮਰੀਕਾ ਵਿੱਚ ਟਰੱਕ ਚਲਾਉਂਦਾ ਜਾਂਦਾ ਸੀ । ਕੈਲੀਫੋਨੀਆ ਦੇ ਸਲਿਨਾ ਵਿੱਚ ਜਾਂਦੇ ਵਕਤ ਉਸ ਦੇ ਟਰੱਕ ਦਾ ਬੈਲੰਸ ਵਿਗੜ ਗਿਆ ਅਤੇ ਟਰੱਕ ਪਲਟ ਗਿਆ ਜਿਸ ਦੀ ਵਜ੍ਹਾ ਕਰਕੇ ਗੁਰਮੀਤ ਸਿੰਘ ਦੀ ਮੌਤ ਹੋ ਗਈ । ਗੁਰਮੀਤ ਸਿੰਘ ਪਰਿਵਾਰ ਦੀ ਇਕਲੌਤੀ ਸਨਤਾਨ ਸੀ ਅਤੇ ਲੰਮੇ ਵਕਤ ਤੋਂ ਅਮਰੀਕਾ ਵਿੱਚ ਰਹਿੰਦਾ ਸੀ । ਉਹ ਫਰੋਜ਼ਨ ਟਰੱਕ ਚਲਾਉਂਦਾ ਸੀ । ਜਿਸ ਵਿੱਚ ਮੀਟ ਦੀ ਡਿਲੀਵਰੀ ਕੀਤੀ ਜਾਂਦੀ ਸੀ । ਰਸਤੇ ਵਿੱਚ ਜਾਂਦੇ ਹੋਏ ਉਸ ਨਾਲ ਹਾਦਸਾ ਹੋਇਆ ਹੈ । ਪਰਿਵਾਰ ਨੂੰ ਜਿਵੇਂ ਹੀ ਗੁਰਮੀਤ ਦੇ ਦੁਨੀਆ ਤੋਂ ਚੱਲੇ ਜਾਣ ਦੀ ਖਬਰ ਮਿਲੀ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ । ਪਰਿਵਾਰ ਹੁਣ ਇੱਕ ਵਾਰ ਪੁੱਤ ਨੂੰ ਅਖੀਰਲੀ ਵਾਰ ਵੇਖਣਾ ਚਾਉਂਦਾ ਹੈ। ਪਰ ਅਮਰੀਕਾ ਤੋਂ ਉਸ ਦੀ ਮ੍ਰਿਤਕ ਦੇਹ ਕਿਵੇਂ ਆਵੇਗੀ ਇਸ ਨੂੰ ਲੈਕੇ ਵੱਡਾ ਸਵਾਲ ਹੈ ? ਸ਼ਾਇਦ ਹੀ ਕੋਈ ਅਜਿਹਾ ਦਿਨ ਗੁਜ਼ਰਦਾ ਹੋਵੇ ਜਦੋਂ ਵਿਦੇਸ਼ਾਂ ਤੋਂ ਪੰਜਾਬੀਆਂ ਨੌਜਵਾਨ ਦੀਆਂ ਮੌਤ ਦੀ ਖ਼ਬਰ ਨਾ ਆਉਂਦੀ ਹੋਵੇ ।
ਕੈਨੇਡਾ ਵਿੱਚ 2 ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਕੈਨੇਡਾ ਵਿੱਚ 2 ਹਫਤਿਆਂ ਵਿੱਚ 2 ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਮੌਤ ਦੀ ਖਬਰਾਂ ਸਾਹਮਣੇ ਆਈਆਂ ਹੈ, ਤਾਜ਼ਾ ਮਾਮਲਾ ਬੁੱਧਵਾਰ ਦਾ ਹੀ ਹੈ ਜਦੋਂ ਕੈਨੇਡਾ ਵਿੱਚ ਰਹਿੰਦੇ ਸ਼ਮਸ਼ੇਰ ਗਿੱਲ ਉਰਫ ਸ਼ੈਰੀ ਗਿੱਲ ਦੀ ਦਿਲ ਦਾ ਦੌਰਾ ਪੈਣ ਨਾਲ ਮੌ ਤ ਹੋ ਗਈ । ਸ਼ਮਸ਼ੇਰ ਗਿੱਲ ਆਪਣੀ ਪਤਨੀ ਅਤੇ ਬੱਚੇ ਨਾਲ ਕੈਨੇਡਾ ਰਹਿੰਦਾ ਸੀ। ਉਹ 8 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਸ਼ੈਰੀ ਦਾ ਵਿਆਹ 2019 ਵਿੱਚ ਹੋਇਆ ਸੀ। ਉਨ੍ਹਾਂ ਦਾ ਇੱਕ ਪੁੱਤਰ ਅਗਮ ਹੈ। ਸ਼ੈਰੀ ਆਪਣੇ ਦਾਦਾ ਸਹੁਰਾ ਸੰਤੋਖ ਸਿੰਘ, ਦਾਦੀ ਸੱਸ ਸੁਰਿੰਦਰ ਕੌਰ, ਪਤਨੀ ਅਤੇ ਪੁੱਤਰ ਨਾਲ ਕੈਨੇਡਾ ਰਹਿੰਦਾ ਸੀ। ਸ਼ੈਰੀ ਮੁੱਲਾਂਪੁਰ ਦਾਖਾ, ਲੁਧਿਆਣਾ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਇੱਕ ਸੈਨੇਟਰੀ ਕਾਰੋਬਾਰੀ ਹਨ। ਸ਼ੈਰੀ ਦੇ ਪਿਤਾ ਦਲਬਾਰਾ ਸਿੰਘ ਨੇ ਦੱਸਿਆ ਕਿ ਸ਼ੈਰੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਹ ਬਿਲਕੁਲ ਤੰਦਰੁਸਤ ਸੀ। ਪਤਾ ਨਹੀਂ ਕਿਸ ਤਰ੍ਹਾਂ ਇਸ ਬੀਮਾਰੀ ਨੇ ਉਸ ‘ਤੇ ਹਮਲਾ ਕੀਤਾ। ਇਸ ਤੋਂ ਪਹਿਲਾਂ 30 ਦਸੰਬਰ ਨੂੰ ਪੰਜਾਬੀ ਨੌਜਵਾਨ ਹਸ਼ੀਸ਼ ਸਿੰਘ ਨੂੰ ਕੈਨੇਡਾ ਵਿੱਚ ਦਿਲ ਦਾ ਦੌਰਾ ਪਿਆ ਸੀ । ਜਿਸ ਤੋਂ ਬਾਅਦ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ । ਉਹ ਦੋ ਦਿਨ ਪਹਿਲਾਂ ਹੀ ਕੈਨੇਡਾ ਪੜਾਈ ਕਰਨ ਲਈ ਪਹੁੰਚਿਆ ਸੀ ਤੇ ਬਰੈਂਪਟਨ ਵਿੱਚ ਰਹਿ ਰਿਹਾ ਸੀ ।
ਉਸ ਦਾ ਸਬੰਧ ਪਟਿਆਲਾ ਸ਼ਹਿਰ ਨਾਲ ਸੀ। ਹਸ਼ੀਸ਼ ਆਪਣੇ ਪਰਿਵਾਰ ਵਿੱਚ ਇਕਲੌਤਾ ਬੱਚਾ ਸੀ ਤੇ ਹੁਣ ਸਿਰਫ ਉਸ ਦੀ ਮਾਤਾ ਹੀ ਬਾਕੀ ਰਹਿ ਗਏ ਹਨ। ਇਹ ਖ਼ਬਰ ਸੁਣ ਕੇ ਉਹਨਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ ਕਿਉਂਕਿ ਇਸ ਪਰਿਵਾਰ ਵਿੱਚ ਹਮੀਸ਼ ਦੇ ਕੈਨੇਡਾ ਆ ਜਾਣ ਕਾਰਨ ਖੁਸ਼ੀ ਦੀ ਲਹਿਰ ਸੀ ਪਰ ਇਸ ਖ਼ਬਰ ਤੋਂ ਬਾਅਦ ਹੁਣ ਇਹ ਖੁਸ਼ੀ ਦੁੱਖਾਂ ਵਿੱਚ ਤਬਦੀਲ ਹੋ ਗਈ ਸੀ।