India

ਅਡਾਨੀ ਨੂੰ ਪਿੱਛੇ ਛੱਡ ਅੰਬਾਨੀ ਬਣੇ ਭਾਰਤ ਦੇ ਸਭ ਤੋਂ ਅਮੀਰ ਆਦਮੀ

Ambani became the richest man in India leaving behind Adani

ਦਿੱਲੀ : ਰਿਲਾਇੰਸ ਕੰਪਨੀ ਦੇ ਮਾਲਿਕ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਉਨ੍ਹਾਂ ਨੇ ਅਡਾਨੀ ਗਰੁੱਪ ਦੇ ਮਾਲਿਕ ਗੌਤਮ ਅਡਾਨੀ ਨੂੰ ਸਭ ਤੋਂ ਜ਼ਿਆਦਾ ਨੈੱਟਵਰਥ ਦੇ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ ਹੈ। ਇਹ ਜਾਣਕਾਰੀ Forbes ਨੇ ਦਿੱਤੀ ਹੈ। ਗੌਤਮ ਅਡਾਨੀ ਦੇ ਸ਼ੇਅਰਾਂ ਵਿੱਚ ਆਈ ਗਿਰਾਵਟ ਦੇ ਚੱਲਦਿਆਂ ਉਸਦੀ ਨੈੱਟਵਰਥ 83.9 ਅਰਬ ਡਾਲਰ ਹੋ ਗਈ ਹੈ।

ਫੋਰਬਸ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ 2023 ਵਿੱਚ ਅਡਾਨੀ ਗਰੁੱਪ ਦਾ ਚੇਅਰਮੈਨ ਗੌਤਮ ਅਡਾਨੀ 10ਵੇਂ ਸਥਾਨ ਤੋਂ ਹੇਠਾਂ ਖਿਸਕ ਕੇ 15ਵੇਂ ਸਥਾਨ ’ਤੇ ਪਹੁੰਚ ਗਿਆ ਹੈ ਅਤੇ ਰਿਲਾਇੰਸ ਇੰਡਸਟਰੀਜ਼ ਦਾ ਚੇਅਰਮੈਨ ਮੁਕੇਸ਼ ਅੰਬਾਨੀ ਇਸ ਸੂਚੀ ਵਿੱਚ ਗੌਤਮ ਅਡਾਨੀ ਤੋਂ ਅੱਗੇ ਨੌਵੇਂ ਸਥਾਨ ’ਤੇ ਪੁੱਜ ਗਿਆ ਹੈ। ਇਸ ਤਰ੍ਹਾਂ ਰਿਲਾਇੰਸ ਇੰਡਸਟਰੀਜ਼ ਦਾ ਚੇਅਰਮੈਨ ਮੁਕੇਸ਼ ਅੰਬਾਨੀ ਸਾਲ 2023 ਲਈ ਫੋਰਬਸ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਵਿੱਚ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਪਛਾੜ ਕੇ 84.3 ਅਰਬ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆ ਦਾ ਸਭ ਤੋਂ ਅਮੀਰ ਭਾਰਤੀ ਬਣ ਗਿਆ ਹੈ।

ਫੋਰਬਸ ਦੀ ਸੂਚੀ ਅਨੁਸਾਰ ਮੌਜੂਦਾ ਸਮੇਂ ਅਡਾਨੀ ਦੀ ਕੁੱਲ ਜਾਇਦਾਦ 75.1 ਅਰਬ ਅਮਰੀਕੀ ਡਾਲਰ ਹੈ ਜੋ ਕਿ ਅੱਜ ਦਿਨ ਦੀ ਸ਼ੁਰੂਆਤ ਵੇਲੇ 83.9 ਅਰਬ ਅਮਰੀਕੀ ਡਾਲਰ ਸੀ। ਦੱਸਣਯੋਗ ਹੈ ਕਿ ਅਮਰੀਕਾ ਦੀ ਕੰਪਨੀ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ’ਤੇ ਸ਼ੇਅਰਾਂ ਦੇ ਭਾਅ ਵਧਾਉਣ ਲਈ ਧੋਖਾਧੜੀ ਦੇ ਦੋਸ਼ ਲਾਏ ਸਨ ਜਿਸ ਮਗਰੋਂ ਅਡਾਨੀ ਗਰੁੱਪ ਨੂੰ ਸ਼ੇਅਰ ਮਾਰਕੀਟ ਵਿੱਚ ਵੱਡਾ ਵਿੱਤੀ ਨੁਕਸਾਨ ਹੋਇਆ ਹੈ।

ਟਾਪ-10 ਅਮੀਰਾਂ ਦੀ ਸੂਚੀ ਵਿੱਚ ਸਭ ਤੋਂ ਪਹਿਲੇ ਨੰਬਰ ‘ਤੇ ਇਸ ਸਮੇਂ ਬਨਾਰਡ ਅਰਨਾਲਟ ਬਣੇ ਹੋਏ ਹਨ। ਉਨ੍ਹਾਂ ਦੀ ਨੈੱਟਵਰਥ 214 ਡਾਲਰ ਹੈ. ਦੂਜੇ ਨੰਬਰ ‘ਤੇ ਐਲਨ ਮਸਕ, ਜਿਸਦੀ ਨੈੱਟਵਰਥ 178.3 ਅਰਬ ਡਾਲਰ ਹੈ। ਇਸਦੇ ਬਾਅਦ ਤੀਜੇ ਨੰਬਰ ‘ਤੇ 126.3 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਜੇਫ ਬੇਜੋਸ ਹੈ। ਉੱਥੇ ਹੀ 111.9 ਅਰਬ ਡਾਲਰ ਦੇ ਨਾਲ ਲੈਰੀ ਏਲੀਸਨ ਚੌਥੇ ਸਥਾਨ ‘ਤੇ, 108.5 ਅਰਬ ਡਾਲਰ ਦੇ ਨਾਲ ਵਾਰੇਨ ਬਫੇ ਪੰਜਵੇਂ ਤੇ 104.5 ਅਰਬ ਡਾਲਰ ਦੇ ਨਾਲ ਬਿਲ ਗੇਟਸ 6ਵੇਂ ਨੰਬਰ ‘ਤੇ ਹੈ। ਅਮੀਰਾਂ ਦੀ ਲਿਸਟ ਵਿੱਚ ਸੱਤਵੇਂ ਸਥਾਨ ‘ਤੇ 91.7 ਅਰਬ ਡਾਲਰ ਦੀ ਨੈੱਟਵਰਥ ਦੇ ਨਾਲ ਕਾਲੋਰਸ ਸਿਲਮ ਹੇਲੂ ਹੈ। ਇਸ ਤੋਂ ਇਲਾਵਾ 8ਵੇਂ ਸਥਾਨ ‘ਤੇ 85.8 ਅਰਬ ਡਾਲਰ ਦੇ ਨਾਲ ਲੈਰੀ ਪੇਜ, 9ਵੇਂ ਸਥਾਨ ‘ਤੇ ਮੁਕੇਸ਼ ਅੰਬਾਨੀ ਤੇ 10ਵੇਂ ਸਥਾਨ ‘ਤੇ ਗੌਤਮ ਅਡਾਨੀ ਹੈ।