ਬਿਊਰੋ ਰਿਪੋਰਟ : ਅੰਬਾਲਾ ਵਿੱਚ ਆਯੂਰਵੇਦ ਡਾਕਟਰ ਦੇ ਪੜੇ ਲਿਖੇ ਪੁੱਤਰ ਅਤੇ ਧੀ 20 ਸਾਲ ਤੋਂ ਨਕਰ ਦੀ ਜ਼ਿੰਦਗੀ ਜੀਉਣ ਨੂੰ ਮਜ਼ਬੂਰ ਸਨ। ਦੋਵਾਂ ਨੇ ਆਪਣੇ ਆਪ ਨੂੰ ਘਰ ਵਿੱਚ ਬੰਦ ਕਰਕੇ ਰੱਖਿਆ ਸੀ। ਗੁਆਂਢੀ ਉਨ੍ਹਾਂ ਨੂੰ ਖਾਣਾ ਦਿੰਦੇ ਸਨ ਇਸ ਵਜ੍ਹਾ ਨਾਲ ਦੋਵੇ ਜ਼ਿੰਦਾ ਸੀ । ਲੁਧਿਆਣਾ ਦੀ ਇੱਕ ਸੰਸਥਾ ਮਨੁੱਖਤਾ ਦੀ ਸੇਵਾ ਨੇ ਭੈਣ-ਭਰਾ ਦੀ ਸਾਰ ਲਈ ਹੈ ਅਤੇ ਉਨ੍ਹਾਂ ਨੂੰ ਕੱਢਿਆ ਹੈ । ਮਾਮਲਾ ਅੰਬਾਲਾ ਦੇ ਪਿੰਡ ਬੋਹ ਦਾ ਹੈ । ਜਿੱਥੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ MA-BED ਭੈਣ-ਭਰਾ 20 ਸਾਲ ਤੋਂ ਇੱਕ ਕਮਰੇ ਵਿੱਚ ਬੰਦ ਸਨ ।
ਪਿਤਾ ਡਾਕਟਰ ਸਨ
ਦੋਵੇ ਭੈਣ- ਭਰਾ ਦੇ ਪਿਤਾ ਸੂਰਜ ਪ੍ਰਕਾਸ਼ ਸ਼ਰਮਾ ਆਯੂਰਵੇਦ ਦੇ ਡਾਕਟਰ ਸਨ । ਇੰਦੂ ਸ਼ਰਮਾ ਅਤੇ ਸੁਨੀਲ ਸ਼ਰਮਾ ਦੋਵੇ ਮਾਨਸਿਕ ਰੂਪ ਤੋਂ ਬਿਮਾਰ ਦੱਸੇ ਜਾ ਰਹੇ ਹਨ । ਦੋਵੇ ਭੈਣ-ਭਰਾ ਦੇ ਰਿਸ਼ਤੇਦਾਰ ਅੰਬਾਲਾ ਕੈਂਟ ਵਿੱਚ ਰਹਿੰਦੇ ਹਨ । ਇੰਨਾਂ ਨੂੰ ਰੈਸਕਿਊ ਕਰਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਆਪਣੇ ਨਾਲ ਲੁਧਿਆਣਾ ਲੈਕੇ ਆਈ ਹੈ,ਜੋ ਹੁਣ ਉਨ੍ਹਾਂ ਦੀ ਸੰਭਾਲ ਕਰੇਗੀ ।
ਅੰਬਾਲਾ ਸਿੱਟੀ ਵਿੱਚ ਇੱਕ ਹੋਰ ਨੂੰ ਰੈਸਕਿਊ ਕੀਤਾ
ਅੰਬਾਲਾ ਸਿੱਟੀ ਵਿੱਚ ਵੀ ਇੱਕ ਨੌਜਵਾਨ ਨੂੰ ਰੈਸਕਿਊ ਕੀਤਾ ਹੈ । ਸਿੱਟੀ ਦੇ ਰਹਿਣ ਵਾਲਾ ਅਮਨਦੀਪ ਪਿਛਲੇ 10 ਸਾਲ ਤੋਂ ਸੜਕਾਂ ‘ਤੇ ਘੁੰਮ ਰਿਹਾ ਸੀ । ਲੋਕਾਂ ਤੋਂ ਮੰਗ ਕੇ ਕੁਝ ਵੀ ਖਾ ਲੈਂਦਾ ਸੀ । ਦਿਨ ਭਰ ਸ਼ਹਿਰ ਵਿੱਚ ਘੁੰਮਦਾ ਅਤੇ ਰਾਤ ਨੂੰ ਘਰ ਜਾਕੇ ਸੋਹ ਜਾਂਦਾ ਸੀ ।ਅਮਨਦੀਪ ਦੀ ਹਾਲਤ ਇੰਨੀ ਬੁਰੀ ਸੀ ਕਿ ਪਿਛਲੇ 4 ਤੋਂ 5 ਸਾਲ ਤੋਂ ਉਸ ਨੂੰ ਆਪਣੇ ਪੇਸ਼ਾਬ ਦਾ ਹੀ ਪਤਾ ਨਹੀਂ ਚੱਲ ਦਾ ਸੀ । ਜਿਸ ਵੇਲੇ ਰੈਸਕਿਊ ਟੀਮ ਪਹੁੰਚੀ ਉਸ ਦੇ ਕਮਰੇ ਵਿੱਚ ਬਦਬੂ ਆ ਰਹੀ ਸੀ ।
ਚੰਗੀ ਜ਼ਿੰਦਗੀ ਦੇਣ ਦੀ ਕੋਸ਼ਿਸ਼
ਸੰਸਥਾ ਦੇ ਮੈਂਬਰ ਸਮਾਜਸੇਵੀ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਜਿਹੇ ਲੋਕਾਂ ਦਾ ਰੈਸਕਿਊ ਕੀਤਾ ਜਾਂਦਾ ਹੈ ਦਿਮਾਗੀ ਤੌਰ ‘ਤੇ ਪਰੇਸ਼ਾਨ ਹੁੰਦੇ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੁੰਦਾ ਹੈ। ਅੰਬਾਲਾ ਤੋਂ ਉਨ੍ਹਾਂ ਕੋਲ ਅਜਿਹੇ ਵੀਡੀਓ ਆਏ ਸਨ ਜਿਸ ਤੋਂ ਬਾਅਦ ਪੀੜਤਾਂ ਦਾ ਰੈਸਕਿਊ ਕੀਤਾ ਗਿਆ । ਮਿੰਟੂ ਨੇ ਅਸੀਂ ਉਨ੍ਹਾਂ ਚੰਗੀ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰਾਂਗੇ । ਤਿੰਨਾਂ ਨੂੰ ਗੰਦਗੀ ਵਾਲੀ ਥਾਂ ਤੋਂ ਬਾਹਰ ਕੱਢਿਆ ਗਿਆ ਹੈ