The Khalas Tv Blog India ਯੂਕਰੇ ਨ ਦੇ ਸੂਮੀ ‘ਚ ਫਸੇ ਸਾਰੇ 694 ਭਾਰਤੀ ਵਿਦਿਆਰਥੀਆਂ ਨੂੰ ਕੱਢਿਆ ਗਿਆ: ਹਰਦੀਪ ਪੁਰੀ
India International

ਯੂਕਰੇ ਨ ਦੇ ਸੂਮੀ ‘ਚ ਫਸੇ ਸਾਰੇ 694 ਭਾਰਤੀ ਵਿਦਿਆਰਥੀਆਂ ਨੂੰ ਕੱਢਿਆ ਗਿਆ: ਹਰਦੀਪ ਪੁਰੀ

‘ਦ ਖ਼ਾਲਸ ਬਿਊਰੋ :ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਯੂਕਰੇ ਨ ਉੱਤੇ ਰੂਸੀ ਹਮ ਲੇ ਵਿੱਚ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਫਸੇ ਸਾਰੇ 694 ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲੈਣ ਦਾ ਦਾਅਵਾ ਕੀਤਾ ਹੈ। ਪੁਰੀ ਨੇ ਦੱਸਿਆ ਕਿ ਸਾਰੇ ਲੋਕ ਬੱਸਾਂ ਵਿੱਚ ਸਵਾਰ ਹੋ ਕੇ ਪੋਲਟਵਾ ਸ਼ਹਿਰ ਲਈ ਰਵਾਨਾ ਹੋ ਗਏ ਹਨ।
ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਨੇ ਮੰਗਲਵਾਰ ਨੂੰ ਉੱਤਰ-ਪੂਰਬੀ ਸ਼ਹਿਰ ਸੁਮੀ ਅਤੇ ਰਾਜਧਾਨੀ ਕੀਵ ਦੇ ਨੇੜੇ ਇਰਪਿਨ ਸ਼ਹਿਰ ਤੋਂ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਸੀ। ਇਹ ਪ੍ਰਕ੍ਰਿਆ ਉਦੋਂ ਸ਼ੁਰੂ ਹੋਈ ਜਦੋਂ ਰੂਸੀ ਅਤੇ ਯੂਕਰੇਨੀ ਅਧਿਕਾਰੀ “ਮਾਨਵਤਾਵਾਦੀ ਗਲਿਆਰੇ” ਸਥਾਪਤ ਕਰਨ ਲਈ ਸਹਿਮਤ ਹੋਏ ਤਾਂ ਜੋ ਨਾਗਰਿਕਾਂ ਨੂੰ ਰੂਸੀ ਫੌਜਾਂ ਦੁਆਰਾ ਘਿਰੇ ਕੁਝ ਕਸਬਿਆਂ ਅਤੇ ਸ਼ਹਿਰਾਂ ਤੋਂ ਬਾਹਰ ਨਿਕਲਣ ਦੀ ਆਗਿਆ ਦਿੱਤੀ ਜਾ ਸਕੇ।
ਇਸ ਤੋਂ ਪਹਿਲਾਂ ਨਵੀਂ ਦਿੱਲੀ ਸਥਿਤ ਰੂਸੀ ਦੂਤਾਵਾਸ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਸੂਮੀ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਰੂਸ ਭਾਰਤੀ ਸਮੇਂ ਅਨੁਸਾਰ ਦੁਪਹਿਰ 01.30 ਵਜੇ ਜੰਗਬੰ ਦੀ ਕਰੇਗਾ ਤਾਂ ਜੋ ਮਨੁੱਖੀ ਗਲਿਆਰਾ ਬਣਾਇਆ ਜਾ ਸਕੇ।

Exit mobile version