Punjab

ਪੰਥਕ ਇਕੱਠ ‘ਚ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਸਰਕਾਰ ਨੂੰ ਇਸ ਤਰੀਕ ਤੱਕ ਅਲੀਟਮੇਟਮ ! ਨਹੀਂ ਤਾਂ …

ਬਾਬਾ ਬਕਾਲਾ ਵਿੱਚ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਵੱਲ਼ੋਂ ਬੁਲਾਏ ਗਈ ਪੰਥਕ ਇਕੱਤਰਤਾ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆ ਹਨ। ਇਸ ਮੌਕੇ ਸਿੱਖ ਕੌਮ ਨਾਲ ਜੁੜੇ ਵੱਡੇ ਪੰਥਕ ਆਗੂਆਂ ਅਤੇ ਧਰਮ ਪ੍ਰਚਾਰਕਾਂ ਦੇ ਨਾਲ ਐੱਮਪੀ ਸਰਬਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੰਥ ਨੂੰ ਸੰਬੋਧਿਤ ਕੀਤਾ। ਇਸ ਦੌਰਾਨ 6 ਮਤੇ ਵੀ ਪਾਸ ਕੀਤੇ ਗਏ। ਇਸ ਵਿੱਚ SGPC ਦੀਆਂ ਚੋਣਾਂ ਜਲਦ ਕਰਵਾਉਣ, ਬੰਦੀ ਸਿੰਘਾ ਦੀ ਰਿਹਾਈ, ਕਿਸਾਨਾਂ ਦੇ ਸੰਘਰਸ਼ ਵਿੱਚ ਸਾਥ ਦੇਣ, ਨਸ਼ੇ ਦੇ ਖਿਲਾਫ ਵੱਡੀ ਮੁਹਿੰਮ ਚਲਾਉਣ ਦੇ ਨਾਲ ਸਭ ਤੋਂ ਅਹਿਮ ਮਤਾ ਸਰਕਾਰ ਨੂੰ ਦਿੱਤਾ ਗਿਆ ਅਲਟੀਮੇਟਮ ਸੀ। ਇਸ ਵਿੱਚ ਚਿਤਾਵਨੀ ਦਿੱਤੀ ਗਈ ਕਿ ਜੇਕਰ 20 ਅਕਤੂਬਤ ਤੱਕ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੰਘਾਂ ਦੀ ਰਿਹਾਈ ਨਾ ਹੋਈ ਤਾਂ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਕੇ ਵੱਡਾ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਨੇ ਪੰਥਕ ਇਕੱਠ ਵਿੱਚ ਬੋਲ ਦੇ ਹੋਏ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਅੰਮ੍ਰਿਤਪਾਲ ‘ਤੇ ਪਾਰਲੀਮੈਂਟ ਵਿੱਚ ਨਹੀਂ ਬੋਲਣ ਦਿੱਤਾ ਗਿਆ। ਜਦਕਿ ਸੌਦਾ ਸਾਧ ਨੂੰ ਬਾਹਰ ਕੱਢਣ ਲਈ ਨਵਾਂ ਕਾਨੂੰਨ ਬਣਾਇਆ। ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਨੇ ਭਗਵੰਤ ਮਾਨ ਸਰਕਾਰ ‘ਤੇ ਇਲਜ਼ਾਮ ਲਗਾਇਆ ਕਿ ਪ੍ਰਦੀਪ ਕਲੇਰ ਦੀ ਗਵਾਈ ਦੇ ਬਾਵਜੂਦ ਸੌਦਾ ਸਾਧ ਨੂੰ ਫੜਿਆ ਨਹੀਂ ਗਿਆ, ਜੇਕਰ 1 ਮਹੀਨੇ ਦੇ ਅੰਦਰ ਰਾਮ ਰਹੀਮ ਦੀ ਗ੍ਰਿਫਤਾਰੀ ਨਾ ਹੋਈ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ SGPC ਦੀਆਂ ਚੋਣਾਂ ਦੇ ਲਈ ਵੱਧ ਤੋਂ ਵੱਧ ਵੋਟਾਂ ਬਣਾਇਆ ਜਾਣ ਤਾਂ ਕੀ ਕਮੇਟੀ ਨੂੰ ਪਖੰਡੀਆਂ ਤੋਂ ਅਜ਼ਾਦ ਕਰਵਾਇਆ ਜਾ ਸਕੇ। ਅਖੀਰ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਸਾਨੂੰ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਨਾ ਹੀ ਬੰਦੀ ਸਿੰਘ ਛੱਡੇ ਹਨ, ਅੰਮ੍ਰਿਤਪਾਲ ਸਿੰਘ ਨੂੰ ਬਹੁਮਤ ਵਿੱਚ ਜਿਤਾਉਣ ਦੇ ਬਾਵਜੂਦ ਉਸ ਨੂੰ ਸਰਕਾਰ ਨਹੀਂ ਛੱਡ ਰਹੀ ਹੈ। ਸਾਡੇ ਨੌਜਵਾਨਾਂ ਨੂੰ ਹੁਣ ਵੱਧ ਤੋਂ ਵੱਧ ਗਿਣਤੀ ਵਿੱਚ ਸਿਆਸਤ ਵਿੱਚ ਆਉਣਾ ਹੋਵੇਗਾ, ਇਸ ਦੀ ਸ਼ੁਰੂਆਤ SGPC ਦੀਆਂ ਚੋਣਾਂ ਵਿੱਚ ਵੋਟਾਂ ਬਣਾ ਕੇ ਸ਼ੁਰੂ ਕਰੋ। ਉਧਰ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਨ ‘ਤੇ ਕਾਂਗਰਸ ਤੋਂ ਕੱਢੇ ਗਏ ਆਗੂ ਕਮਲਜੀਤ ਸਿੰਘ ਬਰਾੜ ਵੀ ਪੰਥਕ ਇਕੱਤਰਤਰਾ ਵਿੱਚ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਆਈ ਅਵਾਜ਼ ਸਮਝਣ ਦੀ ਜ਼ਰੂਰਤ ਹੈ।ਲੱਖਾ ਸਿਧਾਣਾ ਨੇ ਪੰਥਕ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਲੋਕਾਂ ਨੂੰ ਜਾਗਰੂਰ ਕੀਤਾ। ਉਨ੍ਹਾਂ ਕਿਹਾ ਸੂਬੇ ਦਾ ਮਾਹੌਲ ਖਰਾਬ ਕਰਕੇ ਨੌਜਵਾਨ ਨੂੰ ਜਾਣਬੁਝ ਕੇ ਬਾਹਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਨਵੀਂ ਸਿੱਖਿਆ ਨੀਤੀ ਤੇ ਸੀਐੱਮ ਅਤੇ ਕੇਂਦਰ ਨੂੰ ਘੇਰਦਿਆਂ ਕਿਹਾ ਕਿ ਦੋਵੇਂ ਘਿਓ-ਖਿਚੜੀ ਹਨ। ਸਾਡੇ ਹੀਰੋ ਅਤੇ ਖਲਨਾਇਕ ਇਹ ਹੁਣ ਨਵੇਂ ਸਿਰੇ ਤੋਂ ਤੈਅ ਕਰਨ ਜਾ ਰਹੇ ਹਨ। ਮੁਹਾਲੀ ਬੰਦੀ ਸਿੰਘਾਂ ‘ਤੇ ਮੋਰਚੇ ਵਿੱਚ ਸਿੱਖਾਂ ਦੀ ਗੈਰ ਹਾਜ਼ਰੀ ਨੂੰ ਲੈਕੇ ਲੱਖਾ ਸਿਧਾਣਾ ਨੇ ਸਵਾਲ ਕੀਤਾ।