Punjab

ਕੈਪਟਨ ਸਰਕਾਰ ਦੀ ਨਲਾਇਕੀ, ਕਰਫ਼ਿਊ ਲਗਾਉਣ ਦੇ ਬਾਵਜੂਦ ਵੀ ਦੇਰ ਰਾਤ ਤੱਕ ਧੜਾ-ਧੜ ਵਿਕ ਰਹੀ ਹੈ ਸ਼ਰਾਬ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ ਪੰਜਾਬ ‘ਚ ਸੱਤ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਨਾਈਟ ਕਰਫਿਊ ਦੇ ਹੁਕਮ ਕੀਤੇ ਹੋਏ ਹਨ। ਇਸ ਦੇ ਬਾਵਜੂਦ ਵੀ ਜਲੰਧਰ, ਮੁਹਾਲੀ ਤੋਂ  ਇਲਾਵਾਂ ਹੋਰ ਵੀ ਕਈ ਜਿਲ੍ਹਿਆਂ ਵਿੱਚ ਸ਼ਰਾਬ ਦੇ ਠੇਕੇ ਦੇਰ ਰਾਤ ਖੁੱਲੇ ਰਹਿੰਦੇ ਹਨ ਅਤੇ ਸ਼ਰਾਬ ਆਮ ਹੀ ਵਿਕ ਰਹੀ ਹੈ। ਜੇਕਰ ਕਿਤੇ ਸ਼ਰਾਬ ਦੇ ਠੇਕੇ ਬੰਦ ਵੀ ਹਨ ਤਾਂ ਚੋਰ-ਮੋਰੀਆਂ ਰਾਹੀਂ ਦਸ-ਵੀਹ ਰੁਪਏ ਵੱਧ ਲੈ ਕੇ ਸ਼ਰੇਆਮ ਸ਼ਰਾਬ ਵੇਚੀ ਜਾ ਰਹੀ ਹੈ। ਜਿਸ ‘ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕੋਈ ਧਿਆਨ ਨਜ਼ਰ ਆ ਰਿਹਾ ਹੈ।

ਸੂਬੇ ਭਰ ਵਿੱਚ ਸਾਰੀਆਂ ਦੁਕਾਨਾਂ ਅਤੇ ਠੇਕੇ ਸ਼ਾਮ ਸਾਢੇ ਛੇ ਵਜੇ ਬੰਦ ਕਰਨ ਦੇ ਹੁਕਮ ਹਨ। ਸਖਤੀ ਹੋਣ ਦੇ ਬਾਵਜੂਦ ਵੀ ਕਾਨੂੰਨ ਦੇ ਨਿਯਮਾਂ ਦੀ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਰਾਤ ਨੂੰ ਦੇਰ-ਦੇਰ ਤੱਕ ਸ਼ਰਾਬ ਦੇ ਠੇਕਿਆਂ ਦਾ ਖੁੱਲੇ ਰਹਿਣਾ ਅਤੇ ਸ਼ਰੇਆਮ ਸ਼ਰਾਬ ਦਾ ਵਿਕਣਾ ਸਿੱਧੇ ਤੌਰ ‘ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ‘ਤੇ ਸੁਆਲ ਖੜ੍ਹੇ ਹੁੰਦੇ ਹਨ।

ਦੇਰ ਰਾਤ ਤੱਕ ਸ਼ਰਾਬ ਦੇ ਠੇਕਿਆਂ ਦੇ ਖੁੱਲੇ ਰਹਿਣ ‘ਤੇ ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।