ਬਿਉਰੋ ਰਿਪੋਰਟ : ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਪੂਰੀ ਤਰ੍ਹਾਂ ਨਾਲ ਐਕਟਿਵ ਹੈ । ਹੁਣ ਇੱਕ ਹੋਰ ਸਿਆਸਤਦਾਨ ‘ਤੇ ਪੁਲਿਸ ਨੇ ਹੱਥ ਪਾਇਆ ਹੈ । ਫਗਵਾੜਾ ਸ਼ੂਗਰ ਮਿਲ ਦੇ ਮਾਲਿਕ ਅਤੇ ਅਕਾਲੀ ਦਲ ਦੇ ਆਗੂ ਜਰਨੈਲ ਸਿੰਘ ਵਾਹਿਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਉਨ੍ਹਾਂ ਦੇ ਨਾਲ ਪਤਨੀ ਅਤੇ ਪੁੱਤਰ ਨੂੰ ਵੀ ਵਿਜੀਲੈਂਸ ਨਾਲ ਲੈਕੇ ਗਈ ਹੈ । ਜਰਨੈਲ ਸਿੰਘ ‘ਤੇ ਇਲਜ਼ਾਮ ਸੀ ਉਨ੍ਹਾਂ ਨੇ ਕਿਸਾਨਾਂ ਦਾ 42 ਕਰੋੜ ਬਕਾਇਆ ਨਹੀਂ ਦਿੱਤਾ ਹੈ । ਇਸ ਤੋਂ ਇਲਾਵਾ ਵਾਹਿਦ ‘ਤੇ ਬੈਕਾਂ ਦਾ 92 ਕਰੋੜ ਵੀ ਬਕਾਇਆ ਹੈ ।
ਵਿਜੀਲੈਂਸ ਨੇ ਫਗਵਾੜਾ ਵਿੱਚ ਹੁਸਿਆਰਪੁਰ ਰੋਡ ‘ਤੇ ਸਥਿਤ ਸੀਨੀਅਰ ਅਕਾਲੀ ਦਲ ਦੇ ਆਗੂ ਜਰਨੈਲ ਸਿੰਘ ਦੇ ਘਰ ਪਹਿਲਾਂ ਛਾਪੇਮਾਰੀ ਕੀਤੀ ਗਈ ਹੈ । ਫਿਰ ਪੁੱਤਰ ਅਤੇ ਪਤਨੀ ਨੂੰ ਵੀ ਵਿਜੀਲੈਂਸ ਆਪਣੇ ਨਾਲ ਲੈ ਗਈ । ਜਰਨੈਲ ਵਾਹਿਦ ਮਾਰਕਫੈਡ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਉਹ ਫਗਵਾੜਾ ਵਿੱਚ ਵਾਹਿਦ ਸ਼ੂਗਰ ਮਿਲ ਦੇ ਮਾਲਿਕ ਵੀ ਹਨ ।