India Punjab

ਅਕਾਲੀ ਦਲ ਨੇ ਕਿਸਾਨ ਲੀਡਰਾਂ ਤੋਂ ਰੈਲੀਆਂ ਕਰਨ ਦੀ ਮੰਗੀ ਇਜਾਜ਼ਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਆਪਣੇ ਸੁਝਾਅ ਕਿਸਾਨ ਲੀਡਰਾਂ ਦੇ ਅੱਗੇ ਰੱਖੇ ਹਨ ਅਤੇ ਕਿਸਾਨ ਜਥੇਬੰਦੀਆਂ ਸਾਡੇ ਸੁਝਾਵਾਂ ਦੀ ਕਦਰ ਕਰੇਗੀ। ਪੰਜਾਬ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਨੇ ਬਾਘਾਪੁਰਾਣਾ ਤੋਂ ਕੀਤੀ ਹੈ। ਇਹ ਚੋਣਾਂ ਦਾ ਸਾਲ ਹੈ ਅਤੇ ਇਸ ਦੌਰਾਨ ਰੈਲੀਆਂ ਵੀ ਹੋਣਗੀਆਂ ਅਤੇ ਮੀਟਿੰਗਾਂ ਵੀ ਹੋਣਗੀਆਂ। ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਨਾ ਹੋਵੇ। ਅਸੀਂ ਕਿਸਾਨ ਲੀਡਰਾਂ ਨੂੰ ਇਹ ਵੀ ਕਿਹਾ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਨੇ ਕੋਈ ਸੱਦਾ ਦਿੱਤਾ ਹੋਵੇ, ਉਨ੍ਹਾਂ ਦਾ ਕੋਈ ਪ੍ਰੋਗਰਾਮ ਹੋਵੇ, ਉਸ ਵਕਤ ਅਸੀਂ ਆਪਣੀਆਂ ਰੈਲੀਆਂ ਰੋਕ ਦਿਆਂਗੇ। ਕਿਸਾਨ ਲੀਡਰਾਂ ਨੇ ਸਾਡੇ ਸੁਝਾਵਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਸੁਣਿਆ ਹੈ।