‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਦੋਸ਼ੀ ਸਪੱਸ਼ਟ ਹੈ। ਹੁਣ ਸਮਾਂ ਹੈ ਕਿ ਕਾਨੂੰਨ ਦੇ ਰਾਹੀਂ ਉਸਨੂੰ ਸਾਹਮਣੇ ਲਿਆਂਦਾ ਜਾਵੇ। ਐੱਸਆਈਟੀ ਦੀ ਪ੍ਰਕਿਰਿਆ ਦਾ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਹੈ। ਜੇਕਰ ਪਹਿਲਾਂ ਜਾਂਚ ਸਹੀ ਢੰਗ ਨਾਲ ਹੋਈ ਹੁੰਦੀ ਤਾਂ ਦੋਸ਼ੀ ਹੁਣ ਤੋਂ ਕਦੋਂ ਤੱਕ ਦੇ ਜੇਲ੍ਹ ਵਿੱਚ ਹੋਣੇ ਸਨ। ਅਕਾਲੀ ਦਲ ਆਪਣੇ-ਆਪ ਨੂੰ ਦੋਸ਼ੀ ਤਾਂ ਨਹੀਂ ਠਹਿਰਾਵੇਗਾ। ਇਨ੍ਹਾਂ ਦੇ ਰਾਜ ਵਿੱਚ ਗੋ ਲੀਆਂ ਚੱਲੀਆਂ, ਪਰ ਇਨ੍ਹਾਂ ਨੇ ਆਪਣੇ ਸਮੇਂ ਵਿੱਚ ਇੱਕ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਪਹਿਲਾਂ ਵੀ ਐੱਸਆਈਟੀ ਨੇ ਸੰਮਨ ਭੇਜੇ ਸਨ ਤਾਂ ਉਹ ਪੇਸ਼ ਹੋਏ ਸਨ। ਨਵੀਂ ਐੱਸਆਈਟੀ ਅੱਗੇ ਵੀ ਪ੍ਰਕਾਸ਼ ਸਿੰਘ ਬਾਦਲ ਪੇਸ਼ ਹੋਏ। ਅਕਾਲੀ ਦਲ ਵੱਲੋਂ ਸਮੁੱਚੇ ਰੂਪ ਵਿੱਚ ਐੱਸਆਈਟੀ ਦਾ ਪੂਰਾ ਸਹਿਯੋਗ ਕੀਤਾ ਗਿਆ ਹੈ। ਅਸੀਂ ਵਾਰ-ਵਾਰ ਸਪੱਸ਼ਟ ਕਰ ਚੁੱਕੇ ਹਾਂ ਕਿ ਉਸ ਸਮੇਂ ਹਾਲਾਤ ਹੀ ਇਹੋ ਜਿਹੇ ਸਨ ਅਤੇ ਸਾਨੂੰ ਕੁੱਝ ਨਹੀਂ ਕਰਨ ਦਿੱਤਾ ਗਿਆ। ਕਾਂਗਰਸ ਨੂੰ ਸਾਢੇ ਚਾਰ ਸਾਲ ਹੋ ਗਏ, ਪਰ ਹਾਲੇ ਤੱਕ ਇਨਸਾਫ ਨਹੀਂ ਮਿਲਿਆ।