ਬਿਉਰੋ ਰਿਪੋਰਟ : ਸ੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੇ ਮਨਪਸੰਦ ਮੈਦਾਨ ‘ਤੇ ਹੀ ਘੇਰਨਾ ਸ਼ੁਰੂ ਕਰ ਦਿੱਤਾ ਹੈ । ਸੋਸ਼ਲ ਮੀਡੀਆ ‘ਤੇ ਵਿਰੋਧੀਆਂ ਨੂੰ ਘੇਰਨ ਵਾਲੀ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਵੱਲੋਂ ਹੁਣ ਸਖਤ ਜਵਾਬ ਅਤੇ ਚੁਣੌਤੀ ਮਿਲ ਰਹੀ ਹੈ । ਪਹਿਲਾਂ ਅਕਾਲੀ ਦਲ ਨੇ ‘ਪੁੱਤ ਦਿੱਲੀ ਦੇ’ ਪੋਸਟਰ ਰਿਲੀਜ਼ ਕਰਕੇ ਆਪ ਅਤੇ ਕਾਂਗਰਸ ਨੂੰ ਘੇਰਿਆ ਸੀ । ਹੁਣ ਨੌਜਵਾਨਾਂ ਵਿੱਚ ਮਸ਼ਹੂਰ ਰੀਐਲਟੀ ਸ਼ੋਅ BIG BOSS ਦੇ ਜ਼ਰੀਏ ਮਾਨ ਸਰਕਾਰ ਨੂੰ ਘੇਰਨ ਦੇ ਲਈ ਇੱਕ ਵੀਡੀਓ ਤਿਆਰ ਕੀਤਾ ਅਤੇ ਤਿੱਖਾ ਤੰਜ ਕੱਸਿਆ ।
https://twitter.com/Akali_Dal_/status/1694690566569918475?s=20
ਵੀਡੀਓ ਵਿੱਚ ਬਿੱਗ ਬਾਸ ਦੀ ਕਰੁਸੀ ‘ਤੇ ਕੇਜਰੀਵਾਲ ਨੂੰ ਬਿਠਾਇਆ ਗਿਆ ਹੈ ਅਤੇ ਉਸ ਦੇ ਆਲੇ ਦੁਆਲੇ ਪੰਜਾਬ ਆਪ ਦੇ ਇੰਚਾਰਚ ਸੰਦੀਪ ਪਾਠਕ ਅਤੇ ਰਾਘਵ ਚੱਢਾ ਬੈਠੇ ਹਨ । ਵੀਡੀਓ ਸ਼ੁਰੂ ਹੁੰਦੇ ਹੀ ਆਪ ਸੁਪਰੀਮੋ ਕੇਜਰੀਵਾਲ ਦੀ ਫੋਟੋ ਪਿੱਛੋ ਇੱਕ ਸ਼ਖਸ ਕਹਿੰਦਾ ਹੈ ‘ਕਿ ਬਿੱਗ ਬਾਸ ਚਾਉਂਦੇ ਹਨ ਕਿ ਭਗਵੰਤ ਮਾਨ ਪੰਜਾਬ ਨੂੰ ਡੁੱਬਦਾ ਛੱਡ ਉਨ੍ਹਾਂ ਨੂੰ ਹੈਲੀਕਾਪਟਰ ‘ਤੇ ਛਤੀਸਗੜ੍ਹ ਅਤੇ ਮੱਧ ਪ੍ਰਦੇਸ਼ ਲੈਕੇ ਜਾਣ’ । ਉਸ ਤੋਂ ਬਾਅਦ ਬਾਅਦ ਭਗਵੰਤ ਮਾਨ ਦੀ ਆਵਾਜ਼ ਆਉਂਦੀ ਹੈ ‘ਜੀ ਜਨਾਬ’ !
ਇਸ ਵੀਡੀਓ ਦੇ ਜ਼ਰੀਏ ਅਕਾਲੀ ਦਲ ਭਗਵੰਤ ਮਾਨ ਨੂੰ ਪੰਜਾਬ ਦੇ ਪੈਸਿਆਂ ਨਾਲ ਕੇਜਰੀਵਾਲ ਨੂੰ ਹਵਾਈ ਸੈਰ ਕਰਵਾਉਣ ‘ਤੇ ਘੇਰ ਰਹੀ ਹੈ । ਅਕਾਲੀ ਦਲ ਦੇ ਟਵਿਟਰ ਅਤੇ ਆਗੂਆਂ ਦੇ ਸੋਸ਼ਲ ਮੀਡੀਆ ਐਕਾਉਂਟ ‘ਤੇ ਇਹ ਵੀਡੀਓ ਵੇਖਿਆ ਜਾ ਸਕਦਾ ਹੈ । ਇਸ ਦੇ ਕੈਪਸ਼ਨ ਵਿੱਚ ਲਿਖਿਆ ਹੈ ‘ਅੱਜ ਫਿਰ ਕਿੱਥੇ ਚੱਲੇ ਹੋ ਡਰਾਈਵਰ ਬਣਕੇ ? ਡਰਾਈਵਰ ਬਣਕੇ …. ‘। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਅਕਾਲੀ ਦਲ ਨੇ ‘ਪੁੱਤ ਦਿੱਲੀ ਦੇ’ ਪੋਸਟਰ ਜਾਰੀ ਕਰਕੇ ਤੰਜ ਕੱਸਿਆ ਸੀ ਕਿ ਦੋਵੇ ਪਾਰਟੀਆਂ ਦਿੱਲੀ ਦੀ ਹਾਈਕਮਾਨ ਦੇ ਇਸ਼ਾਰੇ ‘ਤੇ ਚੱਲ ਦੀਆਂ ਹਨ । ਲੱਗ ਦਾ ਹੈ ਅਕਾਲੀ ਦਲ ਹੁਣ ਸੋਸ਼ਲ ਮੀਡੀਆ ਦੀ ਪਾਵਰ ਨੂੰ ਸਮਝ ਚੁੱਕਾ ਹੈ ਇਸੇ ਲਈ ਪਾਰਟੀ ਦੇ ਵੱਲੋਂ ਪ੍ਰਚਾਰ ਦਾ ਇਹ ਨਵਾਂ ਢੰਗ ਅਪਨਾਇਆ ਜਾ ਰਿਹਾ ਹੈ । ਤੰਜ ਵਾਲੇ ਵੀਡੀਓ ਅਤੇ ਪੋਸਟਰਾਂ ਦੇ ਜ਼ਰੀਏ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ । ‘ਪੁੱਤ ਦਿੱਲੀ ਦੇ’ ਤੋਂ ਇਸ ਦੀ ਸ਼ੁਰੂਆਤ ਹੋਈ ਸੀ ਹੁਣ ‘BIG BOSS’ ਦਾ ਵੀਡੀਓ ਜਾਰੀ ਕਰਕੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਤੰਜ ਕੱਸਿਆ ਹੈ। ਅਜਿਹੇ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੁੰਦੇ ਹਨ ਅਤੇ ਲੋਕਾਂ ਦੇ ਦਿਮਾਗ ‘ਤੇ ਜ਼ਿਆਦਾ ਅਸਰ ਕਰਦੇ ਹਨ । ਇਸ ਤੋਂ ਇਲਾਵਾ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ISRO ਦੇ ਮਿਸ਼ਨ ਚੰਦਰਯਾਨ 3 ਦੀ ਸਫਲਤਾ ਦੇ ਜ਼ਰੀਏ ਸੀਐੱਮ ਮਾਨ ‘ਤੇ ਤੰਜ ਕੱਸਿਆ ।
ਜਾਖੜ ਦਾ ਮਾਨ ਸਰਕਾਰ ‘ਤੇ ਤੰਜ
ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੰਦਰਯਾਨ 3 ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਪਾਕੇ ਲਿਖਿਆ ‘ਚੰਦਰਯਾਨ 3 ਨੂੰ ਬਣਾਉਣ ਦੀ ਕੀਮਤ 615 ਕਰੋੜ ਹੈ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰਾਂ ਪੂਰੇ ਦੇਸ਼ ਵਿੱਚ ਲਗਾਉਣ ਦੇ ਲਈ 1000 ਕਰੋੜ ਖਰਚ ਕੀਤੇ ਗਏ ਹਨ । ਇਹ ਸੋਚਣ ਵਾਲੀ ਗੱਲ ਹੈ ਇਹ ਪੈਸਾ ਚੰਦਰਯਾਨ 3 ਮਿਸ਼ਨ ਤੋਂ ਦੁਗਣਾ ਹੈ, ਜਦਕਿ ਸਾਡੇ ਕਿਸਾਨ ਮੁਆਵਜ਼ੇ ਦਾ ਇੰਤਜ਼ਾਰ ਕਰ ਰਹੇ ਹਨ।’

