Punjab

2 ਦੇਸ਼ਾਂ ਤੋਂ ਪੰਜਾਬੀਆਂ ਲਈ ਮਾੜੀਆਂ ਖ਼ਬਰਾਂ !

ਬਿਉਰੋ ਰਿਪੋਰਟ : ਵਿਦੇਸ਼ ਤੋਂ ਪੰਜਾਬੀਆਂ ਦੇ ਲਈ 2 ਦੁੱਖ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇੱਕ ਅਮਰੀਕਾ ਅਤੇ ਦੂਜੀ ਆਸਟ੍ਰੇਲੀਆ ਤੋਂ ਆਈ ਹੈ । ਦੋਵਾਂ ਥਾਵਾਂ ‘ਤੇ 2 ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਹੈ । ਅਮਰੀਕਾ ਵਿੱਚ ਇੱਕ ਪੰਜਾਬਣ ਦਾ ਗੋਲੀਆਂ ਮਾਰ ਕੇ ਕਤ ਲ ਕਰ ਦਿੱਤਾ ਗਿਆ ਹੈ । ਮ੍ਰਿਤਕ ਦੀ ਪਛਾਣ ਨਵਸਰਨ ਕੌਰ ਦੇ ਰੂਪ ਵਿੱਚ ਹੋਈ ਹੈ,ਉਸ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ । ਪੁਲਿਸ ਅਧਿਕਾਰੀਆਂ ਨੇ ਸ਼ੱਕੀ ਸ਼ੂਟਰ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਉਮਰ 29 ਸਾਲ ਹੈ।

ਪੁਲਿਸ ਨੇ ਉਸ ਕੋਲੋ ਗੋਲੀਬਾਰੀ ਵਿੱਚ ਵਤਰਿਆਂ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਜਾਣ ਦੇ ਸਨ ਅਤੇ ਇੱਕ ਰਿਸ਼ਤੇ ਵਿੱਚ ਸਨ । ਪੁਲਿਸ ਮੁਲਜ਼ਮ ਸਿਮਰਨਜੀਤ ਸਿੰਘ ਕੋਲੋ ਪੁੱਛ-ਗਿੱਛ ਕਰ ਰਹੀ ਹੈ ਆਖਿਰ ਉਸ ਨੇ ਨਵਸਰਨ ਕੌਰ ਦਾ ਕਤਲ ਕਿਉਂ ਕੀਤਾ ਹੈ ? ਕੀ ਦੋਵਾਂ ਦੇ ਰਿਸ਼ਤੇ ਵਿੱਚ ਕੋਈ ਦਰਾਰ ਆ ਗਈ ਸੀ ਜਿਸ ਦਾ ਬਦਲਾ ਲੈਣ ਦੇ ਲਈ ਸਿਮਰਨਜੀਤ ਸਿੰਘ ਨੇ ਅਜਿਹੀ ਭਿਆਨਕ ਵਾਰਦਾਤ ਨੂੰ ਅੰਜਾਦ ਦਿੱਤਾ ਅਤੇ ਜਿਸ ਨਾਲ ਉਹ ਪਿਆਰ ਕਰਦਾ ਸੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਵੱਡਾ ਸਵਾਲ ਇਹ ਵੀ ਹੈ ਕਿ ਨਵਸਰਨ ਕੌਰ ਸਿਮਰਨਜੀਤ ਨੂੰ ਪਿਆਰ ਕਰਦੀ ਸੀ ? ਕੀ ਇੱਕ ਤਰਫਾ ਪਿਆਰ ਦੀ ਵਜ੍ਹਾ ਕਰਕੇ ਇਹ ਕਤਲ ਤਾਂ ਨਹੀਂ ਕੀਤਾ ਗਿਆ ਹੈ ? ਕੀ ਨਵਸਰਨ ਕੌਰ ਦਾ ਪਹਿਲਾਂ ਸਿਮਰਨਜੀਤ ਨਾਲ ਰਿਸ਼ਤਾ ਸੀ ਪਰ ਬਾਅਦ ਵਿੱਚੋਂ ਉਹ ਪਿੱਛੇ ਹੱਟ ਗਈ ਜਿਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਸਿਮਰਨਜੀਤ ? ਫਿਲਹਾਲ ਪੁਲਿਸ ਸਿਮਰਨਜੀਤ ਸਿੰਘ ਕੋਲੋ ਪੁੱਛ-ਗਿੱਛ ਕਰ ਰਹੀ ਹੈ । ਉਧਰ ਆਸਟ੍ਰੇਲੀਆ ਤੋਂ ਇੱਕ ਪੰਜਾਬੀ ਨੌਜਵਾਨ ਦੀ ਮੌ ਤ ਦੀ ਖ਼ਬਰ ਨੇ ਵੀ ਹੈਰਾਨ ਕਰ ਦਿੱਤਾ ਹੈ ।

ਆਸਟ੍ਰੇਲੀਆ ਵਿੱਚ ਇੱਕ ਪੰਜਾਬ ਨੌਜਵਾਨ ਦੀ ਸ਼ੱਕੀ ਹਾਲਤਾਂ ਵਿੱਚ ਮੌ ਤ ਹੋ ਗਈ ਹੈ । ਮ੍ਰਿਤਕ ਦੀ ਪਛਾਣ ਮਿਲਨਦੀਪ ਦੇ ਰੂਪ ਵਿੱਚ ਹੋਈ ਹੈ । ਉਹ ਹਲਕਾ ਗੂਹਲਾ ਦੇ ਪਿੰਡ ਚਾਬਾ ਦਾ ਰਹਿਣ ਵਾਲਾ ਸੀ । ਜਾਣਕਾਰੀ ਦੇ ਮੁਤਾਬਿਕ ਮਿਲਨਦੀਪ ਆਸਟ੍ਰੇਲੀਆ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ । ਪਰਿਵਾਰ ਨੂੰ ਮਿਲਨਦੀਪ ਸਿੰਘ ਦੀ ਮੌ ਤ ਦੀ ਖਬਰ ਤਿੰਨ ਦਿਨ ਬਾਅਦ ਮਿਲੀ । ਮਿਲਨ 5 ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਆਸਟ੍ਰੇਲੀਆ ਗਿਆ ਸੀ ਉਸ ਦੀਆਂ ਚਾਰ ਭੈਣਾਂ ਸਨ। ਉਸ ਦੇ ਜਾਨ ਦੀ ਖਬਰ ਸੁਣ ਕੇ ਪਰਿਵਾਰ ਨੂੰ ਹੁਣ ਵੀ ਵਿਸ਼ਵਾਸ਼ ਨਹੀਂ ਹੋ ਰਿਹਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੀ ਮੌ ਤ ਪਿੱਛੇ ਵਜ੍ਹਾ ਕੀ ਹੈ ਇਸ ਬਾਰੇ ਹੁਣ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ ।