The Khalas Tv Blog Punjab ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤਾ NCERT ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਮਤੇ ਨੂੰ ਵੱਖਵਾਦੀ ਗਤੀਵਿਧੀ ਦੱਸੇ ਜਾਣ ਦਾ ਵਿਰੋਧ
Punjab

ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤਾ NCERT ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਮਤੇ ਨੂੰ ਵੱਖਵਾਦੀ ਗਤੀਵਿਧੀ ਦੱਸੇ ਜਾਣ ਦਾ ਵਿਰੋਧ

ਚੰਡੀਗੜ :  NCERT ਵੱਲੋਂ ਪੰਜਾਬ ਬਾਰ੍ਹਵੀਂ ਜਮਾਤ ਦੀ ਆਪਣੀ ਪਾਠ ਪੁਸਤਕ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਗਤੀਵਿਧੀ ਦੱਸੇ ਜਾਣ ਦਾ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧ ਕੀਤਾ ਹੈ ਤੇ ਲਗਾਤਾਰ ਕੇਂਦਰ ਸਰਕਾਰ ‘ਤੇ ਸਵਾਲ ਦਾਗੇ ਹਨ। ਆਪਣੇ ਸੋਸ਼ਲ ਮੀਡੀਆ ਪੇਜ਼ ਤੇ ਪਾਈ ਇੱਕ ਪੋਸਟ ਵਿੱਚ ਉਹਨਾਂ ਸਵਾਲ ਚੁੱਕੇ ਹਨ ਕਿ ਕੀ NCERT ਨੂੰ ਅਨਪੜ੍ਹ ਅਤੇ ਅਣਜਾਣ ਲੋਕਾਂ ਦੁਆਰਾ ਚਲਾਇਆ ਜਾ ਰਿਹਾ ਹੈ?  NCERT ਨੇ ਬਾਰ੍ਹਵੀਂ ਜਮਾਤ ਦੀ ਆਪਣੀ ਪਾਠ ਪੁਸਤਕ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਗਤੀਵਿਧੀ ਦੱਸਿਆ ਹੈ।

ਬਾਦਲ ਨੇ ਇਹ ਵੀ ਸਵਾਲ ਕੀਤਾ ਹੈ ਕਿ NCERT ਦੇ “ਵਿਦਵਾਨਾਂ” ਨੂੰ ਮੁੱਢਲਾ ਇਤਿਹਾਸ ਵੀ ਨਹੀਂ ਪਤਾ? ਇਹ ਮਤਾ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੇਂਦਰ ਅਤੇ ਰਾਜ ਸਬੰਧਾਂ ਪ੍ਰਤੀ ਦ੍ਰਿਸ਼ਟੀਕੋਣ ਸ਼ਾਮਲ ਹੈ ਜੋ ਕਿ ਸੰਸਦ ਦੁਆਰਾ ਸਮਰਥਨ ਕੀਤੇ ਰਾਜੀਵ-ਲੌਂਗੋਵਾਲ ਸਮਝੌਤੇ ਵਿੱਚ ਜਾਇਜ਼ ਮੰਨਿਆ ਗਿਆ ਸੀ ਅਤੇ ਇਸਨੂੰ ਸਰਕਾਰੀਆ ਕਮਿਸ਼ਨ ਕੋਲ ਭੇਜਿਆ ਗਿਆ ਸੀ। ਕਮਿਸ਼ਨ ਨੇ ਇਸ ਮਤੇ ‘ਤੇ ਆਪਣੀਆਂ ਸਿਫ਼ਾਰਸ਼ਾਂ ਆਧਾਰਿਤ ਕੀਤੀਆਂ ਅਤੇ ਉਨ੍ਹਾਂ ਸਿਫ਼ਾਰਸ਼ਾਂ ਨੂੰ ਭਾਰਤ ਸਰਕਾਰ ਨੇ ਸਵੀਕਾਰ ਵੀ ਕਰ ਲਿਆ ਸੀ। ਕੀ ਇਹ NCERT ਦਾ ਮਾਮਲਾ ਹੈ ਕਿ ਭਾਰਤ ਸਰਕਾਰ ਵੱਲੋਂ ਸਵੀਕਾਰ ਕੀਤੇ ਮਤੇ ਨੂੰ ਵੱਖਵਾਦੀ ਦੱਸੇ ?

ਉਹਨਾਂ ਭਾਜਪਾ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਰਾਜਨੀਤੀ ਦੇ ਇੰਦਰਾ ਗਾਂਧੀ ਮਾਡਲ ਨੂੰ ਦੁਹਰਾਉਣ ਦੀ ਅਤੇ ਇਸ ਤਰ੍ਹਾਂ ਰਾਸ਼ਟਰੀ ਏਕਤਾ ਨੂੰ ਕਮਜ਼ੋਰ ਕਰਨ ‘ਤੇ ਲੱਗੀ ਹੋਈ ਹੈ?

ਇਸ ਸਾਰੀ ਕਾਰਵਾਈ ਨੂੰ ਮੌਜੂਦਾ ਸਰਕਾਰ  ਦੀ ਵੱਡੀ ਗਲਤੀ ਦੱਸਦੇ ਹੋਏ ਅਕਾਲੀ ਦਲ ਪ੍ਰਧਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ NCERT ਦੇ ਇਸ ਕਦਮ ਦੀ ਸਖਤ ਨਿੰਦਾ ਕਰਦਾ ਹੈ ਅਤੇ ਕਿਤਾਬ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਾ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਦੀ ਸਖ਼ਤ ਨਿੰਦਾ ਕੀਤੀ ਹੈ।

Exit mobile version