ਬਿਉਰੋ ਰਿਪੋਰਟ – (Lok sabha Election 2024 ) ਉਮੀਦਵਾਰਾਂ ਦੇ ਭਾਸ਼ਣਾਂ ਅਤੇ ਹੋਰ ਗਤਿਵਿਦਿਆਂ ‘ਤੇ ਚੋਣ ਕਮਿਸ਼ਨ (Election Commission) ਦੀ ਕਰੜੀ ਨਜ਼ਰ ਹੈ ਪਰ ਵਿਰੋਧੀਆਂ ਨੇ ਇੱਕ ਦੂਜੇ ਨੂੰ ਘੇਰਨ ਲਈ ਕੰਨ ਅਤੇ ਅੱਖਾਂ ਖੋਲਿਆਂ ਹੋਇਆਂ ਹਨ । ਪੰਜਾਬ ਦੇ ਕੈਬਨਿਟ ਮੰਤਰੀ ਅਤੇ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦਾ ਪ੍ਰਚਾਰ ਦੌਰਾਨ ਦਿੱਤਾ ਗਿਆ ਬਿਆਨ ਵਿਵਾਦਾਂ ਵਿੱਚ ਘਿਰ ਗਿਆ ਹੈ । ਜਿਸ ਦੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੀਤੀ ਹੈ,ਪਾਰਟੀ ਨੇ ਮੰਗ ਕੀਤੀ ਹੈ ਭੁੱਲਰ ਖਿਲਾਫ FIR ਦਰਜ ਕੀਤੀ ਜਾਵੇ । ਹਾਲਾਂਕਿ ਉਸ ਦੇ ਲਈ ਭੁੱਲਰ ਨੇ ਮੁਆਫੀ ਮੰਗ ਲਈ ਹੈ ।
ਇਲਜ਼ਾਮ ਹੈ ਕਿ ਲਾਲਜੀਤ ਸਿੰਘ ਭੁੱਲਰ ਨੇ ਤਰਖਾਨ ਅਤੇ ਸੁੰਨਿਆਰਾ ਭਾਈਚਾਰੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ । ਹਾਲਾਂਕਿ ਭੁੱਲਰ ਨੇ ਕਿਹਾ ਮੇਰਾ ਬਿਆਨ ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਦੇ ਖਿਲਾਫ਼ ਸੀ ਜੋ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਖਿਲਾਫ਼ ਨਿੱਜੀ ਟਿੱਪਣੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਕਿਹਾ ਮੈਂ ਜਜ਼ਬਾਤੀ ਹੋ ਕੇ ਬਿਆਨ ਦਿੱਤਾ ਹੈ ਜੇਕਰ ਕਿਸੇ ਭਾਚਾਈਚਾਰੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ ।
ਇਸ ਤੋਂ ਪਹਿਲਾਂ ਵੀ ਦੋਵੇ ਪਾਰਟੀਆਂ ਨੇ ਇੱਕ ਦੂਜੇ ਖਿਲਾਫ ਸ਼ਿਕਾਇਤ ਕੀਤੀ ਸੀ । ਕੈਬਨਿਟ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਫ਼ਦ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਪ੍ਰਚਾਰ ਦੌਰਾਨ ਇੱਕ ਛੋਟੇ ਬੱਚੇ ਕੋਲੋ ਪਾਰਟੀ ਦੇ ਹੱਕ ਵਿੱਚ ਨਾਅਰੇ ਲਗਵਾਏ ਹਨ । ਇਸ ‘ਤੇ ਚੋਣ ਕਮਿਸ਼ਨ ਨੇ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ ਵੀ ਜਾਰੀ ਕੀਤੀ ਸੀ । ਇਸ ਦੇ ਜਵਾਬ ਵਿੱਚ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ । ਜਿਸ ਵਿੱਚ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਨੇ ਆਪਣੇ ਸਰਕਾਰੀ ਘਰ ਵਿੱਚ ਪਾਰਟੀ ਦੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਕਈ ਉਮੀਦਵਾਰਾਂ ਨੂੰ ਸ਼ਾਮਲ ਕਰਵਾਇਆ ਹੈ ।