ਅੰਮ੍ਰਿਤਸਰ : ਮੋਗਾ ਤੋਂ ਬਾਅਦ ਹੁਣ ਅਜਨਾਲਾ ਵਿੱਚ ਹੀ ਇੱਕ ਬਜ਼ੁਰਗ ਦਾ ਬੇਰਹਮੀ ਦੇ ਨਾਲ ਕਤਲ ਕਰ ਦਿੱਤਾ ਹੈ । ਬਜ਼ੁਰਗ ਸੁਖਵਿੰਦਰ ਸਿੰਘ ਸਵੇਰ ਵੇਲੇ ਅਜਨਾਲਾ ਦੇ ਪਿੰਡ ਚੱਖ ਕਮਾਲ ਖਾਂ ਵਿੱਚ ਸੈਰ ਲਈ ਨਿਕਲੇ ਸਨ। ਰਸਤੇ ਵਿੱਚ 2 ਅਣਪਛਾਲੇ ਲੋਕਾਂ ਨੇ ਤੇਜ਼ਧਾਰ ਹਥਿਆਰ ਦੇ ਨਾਲ ਉਨ੍ਹਾਂ ਦਾ ਕਤਲ ਕਰ ਦਿੱਤਾ। ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਹਮਲਾਵਰ ਬਾਈਕ ‘ਤੇ ਸਵਾਰ ਸਨ,ਮੌਕੇ ‘ਤੇ ਹੀ ਬਜ਼ੁਰਗ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ । ਪਤਨੀ ਨੇ ਕਿਹਾ ਮੁਲਜ਼ਮਾਂ ਨੇ ਪਤੀ ਸੁਖਵਿੰਦਰ ਸਿੰਘ ਨੂੰ ਕਿਉਂ ਨਿਸ਼ਾਨਾ ਬਣਾਇਆ ਇਹ ਨਹੀਂ ਪਤਾ ਚੱਲਿਆ । ਪਰਿਵਾਰ ਮੁਤਾਬਿਕ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਫਿਰ ਰੰਜਿਸ਼ ਨਹੀਂ ਸੀ । ਸਰਬਜੀਤ ਕੌਰ ਨੇ ਪੁਲਿਸ ਨੂੰ ਅਪੀਲ ਕੀਤੀ ਪਤੀ ਦੇ ਕਾਤਲਾਂ ਨੂੰ ਜਲਤ ਤੋਂ ਜਲਦ ਫੜਿਆ ਜਾਵੇ। ਉਧਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਹੈ ।
ਪੁਲਿਸ ਨੇ ਜਾਂਚ ਸ਼ੁਰੂ ਕੀਤੀ
ਪੁਲਿਸ ਨੇ ਬਜ਼ੁਰਗ ਸੁਖਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ । ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। SHO ਭਿੰਡੀਸੈਦਾਂ ਦੇ SHO ਹਿਮਾਂਸ਼ੂ ਭਗਤ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ । ਪਿੰਡ ਵਿੱਚ ਲੱਗੇ ਸਾਰੇ CCTV ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂਕਿ ਕਾਤਲਾਂ ਦੇ ਬਾਰੇ ਕੋਈ ਜਾਣਕਾਰੀ ਹਾਸਲ ਹੋ ਸਕੇ । ਪੁਲਿਸ ਨੇ ਕਿਹਾ ਕੋਸ਼ਿਸ਼ ਜਾਰੀ ਹੈ ਜਲਦ ਮੁਲਜ਼ਮਾਂ ਨੂੰ ਫੜਿਆ ਜਾਵੇਗਾ । ਪਰ ਜਿਸ ਤਰ੍ਹਾਂ ਮੋਰਨਿੰਗ ਵਾਕ ਕਰਦੇ ਹੋਏ ਸੁਖਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ ਉਹ ਜ਼ਰੂਰ ਕਈ ਸਵਾਲ ਖੜੇ ਕਰ ਰਿਹਾ ਹੈ।
ਸੁਖਵਿੰਦਰ ਸਿੰਘ ਦੀ ਮੌਤ ਨਾਲ ਜੁੜੇ ਸਵਾਲ
ਸੁਖਵਿੰਦਰ ਸਿੰਘ ਦੀ ਪਤਨੀ ਦੇ ਮੁਤਾਬਿਕ ਪਤੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਫਿਰ ਆਖਿਰ ਉਨ੍ਹਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ? ਕਾਤਲਾਂ ਨੂੰ ਪਤਾ ਸੀ ਕੀ ਸੁਖਵਿੰਦਰ ਸਿੰਘ ਰੋਜ਼ਾਨਾ ਸੈਰ ਕਰਨ ਲਈ ਨਿਕਲ ਦੇ ਹਨ ਯਾਨੀ ਕੋਈ ਨਜ਼ਦੀਕੀ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ ? ਜੇਕਰ ਕੋਈ ਨਜ਼ਦੀਕੀ ਹੀ ਹੈ ਤਾਂ ਉਹ ਕੌਣ ਹੈ ? ਪਰਿਵਾਰ ਨੂੰ ਉਸ ਬਾਰੇ ਕਿਉਂ ਨਹੀਂ ਕੁਝ ਪਤਾ ? ਹੋ ਸਕਦਾ ਹੈ ਕਿ ਕਿਸੇ ਗੱਲ ਨੂੰ ਲੈਕੇ ਕਾਤਲ ਨੇ ਮਨ ਵਿੱਚ ਕੋਈ ਗੁੱਸਾ ਹੋਵੇ ਅਤੇ ਮੌਕਾ ਵੇਖ ਦੇ ਹੀ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ? ਸਭ ਤੋਂ ਵੱਡਾ ਸਵਾਲ ਸੁਖਵਿੰਦਰ ਸਿੰਘ ਦੀ ਮੌਤ ਨਾਲ ਕਿਸ ਨੂੰ ਫਾਇਦਾ ਹੋ ਸਕਦਾ ਹੈ ? ਜੇਕਰ ਕਿਸੇ ਨਜ਼ਦੀਕੀ ਨੇ ਸੁਖਵਿੰਦਰ ਸਿੰਘ ਨੂੰ ਨਿਸ਼ਾਨਾ ਨਹੀਂ ਬਣਾਇਆ ਤਾਂ ਬਾਹਰ ਦਾ ਕੌਣ ਹੈ ਜਿਸ ਦੇ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ? ਇਹ ਸਾਰੇ ਉਹ ਸਵਾਲ ਹਨ ਜੋ ਪੁਲਿਸ ਦੀ ਤਫਤੀਸ਼ ਦਾ ਹਿੱਸਾ ਹਨ ਜੋ ਕਾਤਲਾਂ ਤੱਕ ਪਹੁੰਚਾਉਣ ਵਿੱਚ ਮਦਦ ਕਰ ਸਕਦੇ ਹਨ ।
ਮੋਗਾ ਵਿੱਚ ਬਜ਼ੁਰਗ ਦਾ ਕਤਲ
ਬੁੱਧਵਾਰ ਨੂੰ ਮੋਗਾ ਵਿੱਚ ਵੀ ਇੱਕ ਬਜ਼ੁਰਗ ਦਾ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਸੀ । ਬਜ਼ੁਰਗ ਸਾਧੂ ਸਿੰਘ ਬਾਘਾਪੁਰਾਣਾ ਦੇ ਪਿੰਡ ਸੇਖਾ ਕਲਾਂ ਦੇ ਬਾਬਾ ਰੂਖੜ ਦਾਸ ਧਾਰਮਿਕ ਥਾਂ ਦੇ ਨਜ਼ਦੀਕ ਸੀ। ਉਹ ਕਈ ਸਾਲਾਂ ਤੋਂ ਇੱਥੇ ਸੇਵਾ ਕਰ ਰਿਹਾ ਸੀ, ਕਈ ਵਾਰ ਉਹ ਰਾਤ ਨੂੰ ਇੱਥੇ ਹੀ ਰੁਕ ਜਾਂਦਾ ਸੀ। ਬੁੱਧਵਾਰ ਨੂੰ ਜਦੋਂ ਸਾਧੂ ਸਿੰਘ 10 ਵਜੇ ਦੇ ਕਰੀਬ ਆਪਣੀ ਸਕੂਟੀ ‘ਤੇ ਆ ਰਿਹਾ ਸੀ ਤਾਂ ਉਸ ਨੂੰ ਬਦਮਾਸ਼ਾਂ ਨੇ ਸੁੰਨਸਾਨ ਸੜਕ ‘ਤੇ ਚਾਰੋ ਪਾਸੇ ਤੋਂ ਘੇਰਾ ਪਾ ਲਿਆ। ਉਸ ‘ਤੇ ਹਮਲਾ ਕਰ ਦਿੱਤਾ, ਬਜ਼ੁਰਗ ਬਚਣ ਦੀ ਕਾਫੀ ਕੋਸ਼ਿਸ਼ ਕਰਦਾ ਰਿਹਾ ਪਰ ਬਦਮਾਸ਼ਾਂ ਨੂੰ ਕੋਈ ਤਰਸ ਨਹੀਂ ਦਿੱਤਾ। 70 ਸਾਲ ਦੇ ਸਾਧੂ ਸਿੰਘ ਨੂੰ ਉਦੋਂ ਤੱਕ ਕੁੱਟਦੇ ਰਹੇ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਇੰਨਾ ਹੀ ਨਹੀਂ ਬਜ਼ੁਰਗ ਨੂੰ ਬਚਾਉਣ ਵਾਲਿਆਂ ਦਾ ਵੀ ਬਦਮਾਸ਼ਾਂ ਨੇ ਨਹੀਂ ਬਖ਼ਸ਼ਿਆ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ । ਕਤਲ ਦੀ ਵਾਰਦਾਤ ਦਾ ਸੀਸੀਟੀਵੀ ਸਾਹਮਣੇ ਆਉਣ ਤੋਂ ਬਾਅਦ ਹੁਣ ਪੁਲਿਸ ਨੇ ਚਾਰ ਮੁਲਜ਼ਮਾਂ ਦੇ ਖਿਲਾਫ਼ 302, 120 B, 148, 149 ਦੇ ਤਹਿਤ ਮਾਮਲਾ ਦਰਜ ਕੀਤਾ ਹੈ ।