The Khalas Tv Blog Punjab ਮਾਂ ਦੇ ਗਰਭ ‘ਚ ਬੱਚੇ ਦੇ ਦਿਲ ਦਾ ਆਪਰੇਸ਼ਨ !
Punjab

ਮਾਂ ਦੇ ਗਰਭ ‘ਚ ਬੱਚੇ ਦੇ ਦਿਲ ਦਾ ਆਪਰੇਸ਼ਨ !

pregnent women child heart operation

ਮਹਿਲਾ ਦੀ ਤਿੰਨ ਪ੍ਰੈਗਨੈਂਸੀ ਦੌਰਾਨ ਬੱਚੇ ਦੇ ਦਿਲ ਵਿੱਚ ਸੀ ਪਰੇਸ਼ਾਨੀ

ਬਿਊਰੋ ਰਿਪੋਟਰ : ਭਾਰਤ ਦੇ ਸਭ ਤੋਂ ਵੱਡੇ ਮੈਡੀਕਲ ਦੇ ਅਦਾਰੇ AIIMS ਨੇ ਕਮਾਲ ਕਰ ਵਿਖਾਇਆ ਹੈ । ਡਾਕਟਰਾਂ ਨੇ ਮਾਂ ਦੇ ਗਰਭ ਵਿੱਚ ਬੱਚੇ ਦੇ ਦਿਲ ਦਾ ਆਪਰੇਸ਼ਨ ਕਰ ਦਿੱਤਾ ਹੈ । ਇਹ ਅੰਗੂਰ ਵਰਗੇ ਦਿਲ ਦੀ ਸਰਜਰੀ ਸੀ । ਪਰ ਡਾਕਟਰਾਂ ਨੇ ਇਸ ਨੂੰ ਸਿਰਫ਼ ਡੇਢ ਮਿੰਟ ਯਾਨੀ 90 ਸੈਕੰਟ ਵਿੱਚ ਪੂਰਾ ਕਰ ਦਿੱਤਾ । ਡਾਕਟਰਾਂ ਨੇ ਬੈਲੂਨ ਡਾਇਲੇਸ਼ਨ ਸਰਜਰੀ ਕਰਕੇ ਬੱਚੇ ਦੇ ਦਿਲ ਦਾ ਵਾਲਵ ਖੋਲਿਆ। ਆਪਰੇਸ਼ਨ AIIMS ਦੇ ਕਾਡਿਉ ਥੋਰਾਸਿਸ ਸਾਇੰਸ ਸੈਂਟਰ ਵੱਲੋਂ ਕੀਤਾ ਗਿਆ ਹੈ। AIIMS ਦੇ ਡਾਕਟਰਾਂ ਦੀ ਟੀਮ ਨੇ ਇਸ ਆਪਰੇਸ਼ਨ ਨੂੰ ਪੂਰਾ ਕੀਤਾ ਹੈ,ਹੁਣ ਟੀਮ ਬੱਚੇ ਦੇ ਹਾਰਟ ਚੈਂਬਰ ਦੀ ਗ੍ਰੋਥ ਦੇ ਨਜ਼ਰ ਰੱਖ ਰਹੀ ਹੈ ।

ਮਹਿਲਾ ਦੀ ਤਿੰਨ ਪ੍ਰੈਗਨੈਂਸੀ ਦੌਰਾਨ ਬੱਚੇ ਦੀ ਦਿਲ ਵਿੱਚ ਪਰੇਸ਼ਾਨੀ ਸੀ

ਦੱਸਿਆ ਜਾ ਰਿਹਾ ਹੈ ਜਿਸ ਮਹਿਲਾ ਦੇ ਗਰਭ ਵਿੱਚ ਬੱਚੇ ਦਾ ਆਪਰੇਸ਼ਨ ਕੀਤਾ ਗਿਆ ਹੈ ਉਸ ਦੀ ਪਿਛਲੀ ਤਿੰਨ ਪ੍ਰੈਗਨੈਸੀ ਦੌਰਾਨ ਵੀ ਬੱਚੇ ਦੇ ਦਿਲ ਵਿੱਚ ਪਰੇਸ਼ਾਨੀ ਸੀ । ਇਸ ਵਾਰ ਵੀ ਪੈਗਨੈਂਸੀ ਦੌਰਾਨ ਅਜਿਹਾ ਹੀ ਹੋਇਆ ਸੀ ਇਸੇ ਲਈ 28 ਸਾਲ ਦੀ ਮਹਿਲਾ ਨੂੰ ਡਾਕਟਰਾਂ ਨੇ ਗਰਭ ਵਿੱਚ ਹੀ ਬੱਚੇ ਦਾ ਆਪਰੇਸ਼ਨ ਕਰਨ ਦੀ ਸਲਾਹ ਦਿੱਤੀ ਸੀ । ਪਤੀ-ਪਤਨੀ ਦੀ ਮਨਜ਼ੂਰੀ ਤੋਂ ਬਾਅਦ ਹੀ ਡਾਕਟਰਾਂ ਨੇ ਇਹ ਆਪਰੇਸ਼ਨ ਕੀਤਾ ਹੈ। ਡਾਕਟਰਾਂ ਮੁਤਾਬਿਕ ਜੇਕਰ ਮਾਂ ਦੇ ਗਰਭ ਵਿੱਚ ਹੀ ਕਿਸੇ ਗੰਭੀਰ ਬਿਮਾਰੀ ਦਾ ਪਤਾ ਚੱਲ ਜਾਵੇ ਤਾਂ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ । ਇਸ ਨਾਲ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੇ ਸਿਹਤਮੰਦ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਇਸ ਤਰ੍ਹਾਂ ਆਪਰੇਸ਼ਨ ਕੀਤਾ ਗਿਆ

ਜਿਸ ਸਰਜਰੀ ਦੇ ਨਾਲ ਬੱਚੇ ਦੇ ਦਿਲ ਦਾ ਆਪਰੇਸ਼ਨ ਹੋਇਆ ਹੈ ਉਸ ਨੂੰ ਬੈਲੂਨ ਡਾਇਲੇਸ਼ਨ ਕਹਿੰਦੇ ਹਨ । ਇਹ ਆਪਰੇਸ਼ਨ  ਅਲਟ੍ਰਾਸਾਊਂਡ ਗਾਈਡੈਂਸ   ਦੇ ਨਾਲ ਕੀਤਾ ਜਾਂਦਾ ਹੈ । ਇਸ ਦੇ ਲਈ ਮਾਂ ਦੇ ਪੇਟ ਦੇ ਜ਼ਰੀਏ ਬੱਚੇ ਦੇ ਦਿਲ ਵਿੱਚ ਇੱਕ ਸੁਈ ਪਾਈ ਗਈ । ਫਿਰ ਬੈਲੂਨ ਕੈਥੇਟਰ ਦੀ ਮਦਦ ਨਾਲ ਬੰਦ ਵਾਲਵ ਨੂੰ ਖੋਲਿਆ ਤਾਂਕਿ ਬਲਡ ਫਲੋ ਚੰਗਾ ਹੋ ਸਕੇ । ਡਾਕਟਰਾਂ ਨੇ ਕਿਹਾ ਅਸੀਂ ਉਮੀਦ ਕਰਦੇ ਹਾਂ ਕਿ ਬੱਚੇ ਦਾ ਦਿਲ ਚੰਗੇ ਤਰੀਕੇ ਨਾਲ ਵਿਕਾਸ ਕਰੇਗਾ ਅਤੇ ਜਨਮ ਦੇ ਸਮੇਂ ਦਿਲ ਦੀ ਦਿਮਾਰੀ ਦਾ ਖਤਰਾ ਵੀ ਘੱਟ ਹੋਵੇਗਾ ।

ਇਸ ਵਜ੍ਹਾ ਨਾਲ ਬੱਚੇ ਦੀ ਜਾਨ ਨੂੰ ਖਤਰਾ ਸੀ

ਸੀਨੀਅਰ ਡਾਕਟਰਾਂ ਨੇ ਦੱਸਿਆ ਕਿ ਅਜਿਹਾ ਆਪਰੇਸ਼ਨ ਗਰਭ ਵਿੱਚ ਪਲ ਰਹੇ ਬੱਚੇ ਦੀ ਜਾਨ ਲਈ ਖਤਰਾ ਵੀ ਹੋ ਸਕਦਾ ਸੀ । ਇਸੇ ਲਈ ਬਹੁਤ ਹੀ ਸੰਭਾਲ ਕੇ ਆਪਰੇਸ਼ਨ ਕੀਤਾ ਗਿਆ ਹੈ । ਡਾਕਟਰਾਂ ਮੁਤਾਬਿਕ ਜਦੋਂ ਵੀ ਅਜਿਹਾ ਆਪਰੇਸ਼ਨ ਹੁੰਦਾ ਹੈ ਤਾਂ ਉਹ ਐਂਜੀਯੋਪਲਾਸਟੀ ਦੇ ਤਹਿਤ ਹੁੰਦਾ ਹੈ ਪਰ ਇਸ ਨੂੰ ਐਂਜੀਯੋਪਲਾਸਟੀ ਵਾਂਗ ਨਹੀਂ ਕੀਤਾ ਗਿਆ ਹੈ । ਇਹ ਪੂਰਾ ਆਪਰੇਸ਼ਨ ਅਲਟਾ ਸਾਉਂਡ ਗਾਇਡੈਂਸ ਦੇ ਤਹਿਤ ਕੀਤਾ ਗਿਆ ਹੈ । ਇਸ ਨੂੰ ਬਹੁਤ ਹੀ ਜਲਦੀ ਕਰਨਾ ਹੁੰਦਾ ਹੈ,ਕਿਉਂਕਿ ਦਿਲ ਦੇ ਚੈਂਬਰ ਨੂੰ ਪੰਚਰ ਕੀਤਾ ਜਾਂਦਾ ਹੈ । ਜੇਕਰ ਇਸ ਵਿੱਚ ਜ਼ਰਾ ਵੀ ਦੇਰੀ ਹੋ ਜਾਏ ਤਾਂ ਬੱਚੇ ਦੀ ਜਾਨ ਖਤਰੇ ਵਿੱਚ ਆ ਸਕਦੀ ਹੈ । ਇਸੇ ਲਈ ਬਹੁਤ ਦੀ ਸਹੀ ਅਨੁਮਾਨ ਦੇ ਨਾਲ 90 ਸੈਕੰਟ ਦੇ ਵਿੱਚ ਇਸ ਨੂੰ ਪੂਰਾ ਕੀਤਾ ਗਿਆ ਹੈ ।

Exit mobile version