Punjab

ਲੁਧਿਆਣਾ ਦੇ ASI ਨੇ ਮਹਿਲਾ ਨੂੰ ਬੁਲਾ ਕੇ ਵੀਡੀਓ ਬਣਾਈ ! ਫਿਰ ਪੂਰੀ ਜ਼ਿੰਦਗੀ ਤਬਾਅ ਕਰ ਦਿੱਤੀ

Ludhihana asi rape charges

ਬਿਊਰੋ ਰਿਪੋਰਟ : ਲੁਧਿਆਣਾ ਪੁਲਿਸ ਦੇ ਇੱਕ ਹੋਰ ਪੁਲਿਸ ਮੁਲਾਜ਼ਮ ‘ਤੇ ਮਹਿਲਾ ਨੇ ਗੰਭੀਰ ਇਲਜ਼ਾਮ ਲਗਾਏ ਹਨ। 40 ਸਾਲ ਦੇ ASI ‘ਤੇ ਜਬਰ ਜਨਾਹ ਦੇ ਸੰਗੀਨ ਇਲਜ਼ਾਮ ਲੱਗੇ ਹਨ । ਮਹਿਲਾ ਨੇ ਇਲਜ਼ਾਮ ਲਗਾਇਆ ਹੈ ਕੀ ASI ਨੇ ਉਸ ਦਾ ਅਬਾਰਸ਼ਨ ਕਰਵਾਇਆ ਜਦੋਂ ਉਸ ਦੇ ਗਰਭ ਵਿੱਚ 6 ਮਹੀਨੇ ਦਾ ਬੱਚਾ ਸੀ । ਸਿਰਫ਼ ਇੰਨਾਂ ਹੀ ਨਹੀਂ ਮਹਿਲਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਸ ਨੂੰ ਧਮਕੀ ਦੇਣ ਲਈ ਅਸ਼ਲੀਲ ਵੀਡੀਓ ਵੀ ਬਣਾਇਆ । ਮੁਲਜ਼ਮ ਪੁਲਿਸ ਮੁਲਾਜ਼ਮ ਸੰਗਰੂਰ ਦੇ ਫੌਜੇਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਪੁਲਿਸ ਨੇ ਜਾਂਚ ਦੇ ਬਾਅਦ ASI ਖਿਲਾਫ ਜਬਰ ਜਨਾਹ ਅਤੇ ਧਮਕੀ ਦੇਣ ਦੇ ਮਾਮਲੇ ਵਿੱਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ASI ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਇਸ ਤਰ੍ਹਾਂ ਮਹਿਲਾ ਨੂੰ ਜਾਲ ਵਿੱਚ ਫਸਾਇਆ

ਪੀੜਤ ਮਹਿਲਾ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਪੁਲਿਸ ਮੁਲਾਜ਼ਮ ਦੇ ਨਾਲ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਗਿਆ । ਮਹਿਲਾ ਨੇ ਜਦੋਂ ਇਨਕਾਰ ਕੀਤਾ ਤਾਂ ਮੁਲਜ਼ਮ ਨੇ ਧਮਕੀ ਦੇਕੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕੀਤੀ । ਪੀੜਤ ਮੁਤਾਬਿਕ ਉਸ ਦਾ ਪਤੀ ਲੰਮੇ ਵਕਤ ਤੋਂ ਬਿਮਾਰ ਸੀ । ਉਸ ਨੂੰ ਆਰਥਿਕ ਤੰਗੀ ਦਾ ਸਾਹਮਣੇ ਕਰਨਾ ਪੈ ਰਿਹਾ ਸੀ । ਲੁਧਿਆਣਾ ਬੱਸ ਸਟੈਂਡ ‘ਤੇ ਉਸ ਦੀ ਮੁਲਾਕਾਤ ASI ਸੁਖਵਿੰਦਰ ਸਿੰਘ ਨਾਲ ਹੋਈ । ਉਹ ਕਿਸੇ ਕੰਮ ਤੋਂ ਲੁਧਿਆਣਾ ਆਇਆ ਹੋਇਆ ਸੀ । ਮੁਲਜ਼ਮ ਨੇ ਆਪਣੇ ਦੋਸਤ ਦੇ ਜ਼ਰੀਏ ਉਸ ਦੇ ਪਰਿਵਾਰ ਨਾਲ ਨਜ਼ਦੀਕੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ । ਮਹਿਲਾ ਦਾ ਇਲਜ਼ਾਮ ਹੈ ਕਿ ਮੁਲਜ਼ਮ ਨੇ ਜ਼ਬਰਦਸਤੀ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਹਨ । ਉਸ ਨੇ ਦੱਸਿਆ ਕਿ ਉਹ 2020 ਵਿੱਚ 6 ਮਹੀਨੇ ਦੀ ਗਰਭਵਤੀ ਸੀ । ਪਰ ASI ਨੇ ਉਸ ਨੂੰ ਅਬਾਰਸ਼ਨ ਕਰਵਾਉਣ ਦੇ ਲਈ ਮਜਬੂਰ ਕੀਤਾ । ਹੁਣ ਮਹਿਲਾ ਨੇ ਕੁਝ ਮਹੀਨੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ ।

ਪੁਲਿਸ ਮੁਲਾਜ਼ਮ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ

ਜਾਂਚ ਅਧਿਕਾਰੀ ASI ਗੁਰਚਨਜੀਤ ਸਿੰਘ ਨੇ ਦੱਸਿਆ ਕੀ ਸੀਨੀਅਰ ਅਧਿਕਾਰੀ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ । ਮੁਲਜ਼ਮ ਦੇ ਖਿਲਾਫ਼ ਥਾਣਾ ਸਦਰ ਵਿੱਚ IPC ਦੀ ਧਾਰਾ 376, 313 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਇੱਕ ਬੈਂਕ ਮੁਲਾਜ਼ਮ ਵੱਲੋਂ ਲੁਧਿਆਣਾ ਦੇ sho ਖਿਲਾਫ ਮਾੜੇ ਸਲੂਕ ਦਾ ਮਾਮਲਾ ਦਰਜ ਕੀਤਾ ਸੀ ।

ਬੈਂਕ ਮੁਲਾਜ਼ਮ ਮਹਿਲਾ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਨੂੰ SHO ਨੇ ਆਪਣੇ ਦਫਤਰ ਬੁਲਾ ਕੇ ਕੁੱਟਮਾਰ ਕੀਤੀ ਹੈ । ਹਾਲਾਂਕਿ SHO ਨੇ ਮਹਿਲਾ ਦੇ ਇੰਨਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕੀ ਇੱਕ ਮਾਮਲੇ ਵਿੱਚ ਮਹਿਲਾ ਨੂੰ ਥਾਣੇ ਸਦਿਆ ਗਿਆ ਸੀ ਪਰ ਉਸ ਸਮੇਂ ਮਹਿਲਾ ਪੁਲਿਸ ਮੁਲਾਜ਼ਮ ਵੀ ਮੌਕੇ ‘ਤੇ ਹੀ ਮੌਜੂਦ ਸੀ । ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਜਾਂਚ ਦੇ ਨਿਰਦੇਸ਼ ਦਿੱਤੇ ਸਨ ।