‘ਦ ਖ਼ਾਲਸ ਬਿਊਰੋ :- ਦਿੱਲੀ ਦੇ ਸਿੰਘੂ ਬਾਰਡਰ ‘ਤੇ ਅੱਜ 2 ਦਸੰਬਰ ਨੂੰ ਵੱਡੀ ਗਿਣਤੀ ਵਿੱਚ ਸੱਤ ਤੋਂ ਅੱਠ ਫੋਰਸ ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਦਿੱਲੀ ਪੁਲਿਸ ਨੂੰ ਮਿਲਾ ਕੇ ਬੀਐੱਸਐੱਫ, ਆਰਏਐੱਫ , ਸੀਆਰਪੀਐੱਫ ਅਤੇ ਹੋਰ ਫੋਰਸਾਂ ਨੂੂੰ ਵੱਡੀ ਗਿਣਤੀ ਵਿੱਚ ਤੈਨਾਤ ਕਰ ਦਿੱਤ ਗਿਆ ਹੈ।
ਜਾਣਕਾਰੀ ਮੁਤਾਬਿਕ ਸਿੰਘੂ ਬਾਰਡਰ ‘ਤੇ ਲਗਾਏ ਬਾਰੀਕੈਡਾਂ ਕੋਲ ਇੱਕ ਪਾਸੇ ਵੱਡੀ ਗਿਣਤੀ ਵਿੱਚ ਇਹ ਫੋਰਸਾਂ ਲਾਈਆਂ ਗਈਆਂ ਹਨ ਅਤੇ ਦੂਜੇ ਪਾਸੇ ਕਿਸਾਨ ਆਪਣਾ ਸ਼ਾਂਤਮਈ ਧਰਨਾ ਦੇ ਰਹੇ ਹਨ, ਤਕਰੀਰਾ ਦੇ ਰਹੇ ਹਨ, ਲੰਗਰ ਪ੍ਰਸ਼ਾਦੇ ਬਣਾਏ ਜਾ ਰਹੇ ਅਤੇ ਛੱਕੇ ਜਾ ਰਹੇ ਹਨ।
ਇਸ ਦੌਰਾਨ ਤੈਨਾਤ ਖੜ੍ਹੀਆਂ ਫੋਰਸਾਂ ਐਕਸ਼ਨ ਕਰਨ ਲਈ ਤਿਆਰ ਹਨ, ਉਨ੍ਹਾਂ ਦੇ ਕਮਾਂਡਰ ਵੀ ਫੌਜਾ ਨੂੰ ਹਰ ਇੱਕ ਐਕਸ਼ਨ ਲਈ ਤਿਆਰ ਖੜ੍ਹੇ ਰਹਿਣ ਦੇ ਹੁਕਮ ਦੇ ਰਹੇ ਹਨ। ਕੇਂਦਰ ਸਰਕਾਰ ਹੁਣ ਕਿਸ ਰਣਨੀਤੀ ਤਹਿਤ ਕੰਮ ਕਰ ਰਹੀ ਹੈ ਇਸ ਬਾਰੇ ਅਜੇ ਕੋਈ ਪ੍ਰਾਪਤ ਜਾਣਕਾਰੀ ਨਹੀਂ ਮਿਲੀ ਹੈ ਪਰ ਇਹ ਜਿਹੜੀਆਂ ਫੋਰਸਾਂ ਹਨ ਕੇਂਦਰ ਸਰਕਾਰ ਨੇ ਕੱਲ੍ਹ ਰਾਤ ਕਿਸਾਨਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਤੈਨਾਤ ਕਰਨੀਆ ਸ਼ੁਰੂ ਕਰ ਦਿੱਤੀਆ ਸੀ।