ਹਰਿਆਣਾ : ਨੂਹ ਹਿੰਸਾ ਮਾਮਲੇ ‘ਚ ਕਾਂਗਰਸੀ ਵਿਧਾਇਕ ਮਾਮਨ ਖਾਨ ਦੀ ਗ੍ਰਿਫਤਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਹਰਿਆਣਾ ਸਰਕਾਰ ਨੇ ਜ਼ਿਲੇ ‘ਚ ਮੋਬਾਇਲ ਇੰਟਰਨੈੱਟ ਦੋ ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ।
ਸਰਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ, “ਇਹ ਹੁਕਮ ਹਰਿਆਣਾ ਰਾਜ ਦੇ ਜ਼ਿਲ੍ਹਾ ਨੂਹ ਦੇ ਅਧਿਕਾਰ ਖੇਤਰ ਵਿੱਚ 15 ਸਤੰਬਰ (10:00 ਵਜੇ) ਤੋਂ 16 ਸਤੰਬਰ (23:00 ਵਜੇ) ਤੱਕ ਸ਼ਾਂਤੀ ਅਤੇ ਜਨਤਕ ਵਿਵਸਥਾ ਨੂੰ ਭੰਗ ਹੋਣ ਤੋਂ ਰੋਕਣ ਲਈ ਜਾਰੀ ਕੀਤਾ ਗਿਆ ਹੈ। ਇਹ ਹੁਕਮ ਰਾਤ 11: 59 ਵਜੇ ਤੱਕ ਲਾਗੂ ਰਹੇਗਾ।
ਕਾਂਗਰਸ ਵਿਧਾਇਕ ਮਾਮਨ ਖਾਨ ਨੂੰ ਹਰਿਆਣਾ ਪੁਲਿਸ ਨੇ ਵੀਰਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ। ਮੋਮਨ ਖਾਨ ਫ਼ਿਰੋਜ਼ਪੁਰ ਝਿਰਕਾ ਤੋਂ ਵਿਧਾਇਕ ਹਨ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਹਰਿਆਣਾ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ ਨੂਹ ਹਿੰਸਾ ਦੀ ਐਫਆਈਆਰ ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਕੋਲ ਮਾਮਨ ਖ਼ਾਨ ਖ਼ਿਲਾਫ਼ ਫ਼ੋਨ ਕਾਲ ਰਿਕਾਰਡ ਅਤੇ ਹੋਰ ਸਬੂਤ ਹਨ।
31 ਜੁਲਾਈ ਨੂੰ, ਨੂਹ, ਹਰਿਆਣਾ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਜਲਾਭਿਸ਼ੇਕ ਯਾਤਰਾ ਦੌਰਾਨ ਹਿੰਸਾ ਭੜਕ ਗਈ ਅਤੇ ਜਲਦੀ ਹੀ ਫਿਰਕੂ ਹਿੰਸਾ ਅਤੇ ਅੱਗਜ਼ਨੀ ਗੁਰੂਗ੍ਰਾਮ, ਸੋਹਨਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲ ਗਈ। ਇਸ ਹਿੰਸਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ।