ਯੂਏਈ ਸਰਕਾਰ ਨੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੂੰ ਗੋਲਡਨ ਵੀਜ਼ਾ ਦਿੱਤਾ ਹੈ। ਸ਼ਾਹਰੁਖ ਖਾਨ ਤੋਂ ਬਾਅਦ ਹੁਣ ਇਹ ਖਿਤਾਬ ਵੀ ਕ੍ਰਿਤੀ ਸੈਨਨ ਦੇ ਨਾਂ ਦਰਜ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਸਿਤਾਰਿਆਂ ਨੂੰ ਇਹ ਵੀਜ਼ਾ ਦਿੱਤਾ ਜਾ ਚੁੱਕਾ ਹੈ।
ਸਾਲ 2019 ਵਿੱਚ, ਕ੍ਰਿਤੀ ਸੈਨਨ ਦੇ ਗੋਲਡਨ ਵੀਜ਼ੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਹੁਣ ਇਹ ਵੀਜ਼ਾ ਕ੍ਰਿਤੀ ਸੈਨਨ ਨੂੰ ਸੌਂਪ ਦਿੱਤਾ ਗਿਆ ਹੈ। ਇਹ ਵੀਜ਼ਾ ਮਿਲਣ ਤੋਂ ਬਾਅਦ ਲੋਕ ਇੱਥੇ ਪੜ੍ਹਾਈ ਕਰਨ, ਕਾਰੋਬਾਰ ਕਰਨ ਅਤੇ ਲੰਬੇ ਸਮੇਂ ਤੱਕ ਰਹਿਣ ਦੀ ਯੋਜਨਾ ਬਣਾ ਸਕਦੇ ਹਨ।
ਕ੍ਰਿਤੀ ਸੈਨਨ ਤੋਂ ਪਹਿਲਾਂ ਕਈ ਬਾਲੀਵੁੱਡ ਸਿਤਾਰਿਆਂ ਨੂੰ ਗੋਲਡਨ ਵੀਜ਼ਾ ਮਿਲ ਚੁੱਕਾ ਹੈ। ਇਸ ਤੋਂ ਪਹਿਲਾਂ ਯੂਏਈ ਸਰਕਾਰ ਨੇ ਸ਼ਾਹਰੁਖ ਖਾਨ, ਸੰਜੇ ਦੱਤ, ਸਾਨੀਆ ਮਿਰਜ਼ਾ, ਬੋਨੀ ਕਪੂਰ, ਵਰੁਣ ਧਵਨ, ਰਣਵੀਰ ਸਿੰਘ, ਕਮਲ ਹਾਸਨ, ਮੋਹਨ ਲਾਲ, ਦੁਲਕਰ ਸਲਮਾਨ, ਮੌਨੀ ਰਾਏ, ਉਰਵਸ਼ੀ ਰੌਤੇਲਾ, ਸੁਨੀਲ ਸ਼ੈੱਟੀ, ਨੇਹਾ ਕੱਕੜ, ਫਰਾਹ ਖਾਨ, ਸੋਨੂੰ ਸੂਦ ਅਤੇ ਅਮਲਾ ਪਾਲ ਨੂੰ ਇਹ ਵੀਜ਼ਾ ਦਿੱਤਾ ਗਿਆ ਹੈ।
ਅਦਾਕਾਰਾ ਕ੍ਰਿਤੀ ਸੈਨਨ ਨੇ 10 ਸਾਲਾਂ ਵਿੱਚ ਆਪਣਾ ਖਾਸ ਮੁਕਾਮ ਹਾਸਲ ਕਰ ਲਿਆ ਹੈ। ਸਾਊਥ ਸਿਨੇਮਾ ਤੋਂ ਸ਼ੁਰੂ ਹੋਇਆ ਕ੍ਰਿਤੀ ਸੈਨਨ ਦਾ ਇਹ ਸਫ਼ਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਪਿਛਲੇ ਸਾਲ ਕ੍ਰਿਤੀ ਸੈਨਨ ਨੂੰ ਉਨ੍ਹਾਂ ਦੀ ਫਿਲਮ ‘ਮਿਮੀ’ ਲਈ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।