India

ਸਥਾਪਨਾ ਦੇ 10 ਸਾਲ ਬਾਅਦ ਆਪ ਬਣ ਗਈ ਹੈ ਹੁਣ ਰਾਸ਼ਟਰੀ ਪਾਰਟੀ ! ਜਾਣੋ ਕਿਵੇਂ?

After 10 years of establishment AAP has become a national party! Know how?

ਦ ਖ਼ਾਲਸ ਬਿਊਰੋ : ਦਿੱਲੀ ਦੇ ਐਮਸੀਡੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਪ ਇੱਕ ਰਾਸ਼ਟਰੀ ਪਾਰਟੀ ਦਾ ਦਰਜਾ ਲੈਣ ਵਿੱਚ ਕਾਮਯਾਬ ਹੋ ਗਈ ਹੈ ਹਾਲਾਂਕਿ ਹਿਮਾਚਲ ਤੇ ਗੁਜਰਾਤ ਚੋਣਾਂ ਦੇ ਨਤੀਜੀਆਂ ਦੇ ਆ ਰਹੇ ਰੁਝਾਨ ਉਲਟ ਜਾ ਰਹੇ ਹਨ ਪਰ ਫਿਰ ਵੀ ਰਾਸ਼ਟਰੀ ਪਾਰਟੀ ਦਾ ਦਰਜਾ ਆਪ ਨੂੰ ਮਿਲਦਾ ਦਿੱਖ ਰਿਹਾ ਹੈ।

ਆਪ ਦੇ ਕਈ ਵਿਧਾਇਕਾਂ ਨੇ ਇਸ ਸਬੰਧ ਵਿੱਚ ਟਵੀਟ ਕਰ ਕੇ ਖੁਸ਼ੀ ਜ਼ਾਹਿਰ ਕੀਤੀ ਹੈ।

ਦਿੱਲੀ ਦੇ ਆਪ ਮਨੀਸ਼ ਸਿਸੋਦੀਆਂ ਨੇ ਇਸ਼ ਸਬੰਧ ਵਿੱਚ ਟਵੀਟ ਕਰ ਕੇ ਸਾਰਿਆਂ ਨੂੰ ਵਧਾਈ ਦਿੱਤੀ ਹੈ ਤੇ ਲਿਖਇਆ ਹੈ ਕਿ ਗੁਜਰਾਤ ਵਿੱਚ ਮਿਲੀਆਂ ਵੋਟਾਂ ਦੀ ਪ੍ਰਤੀਸ਼ਤ ਨੇ ਆਪ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ।ਸਿੱਖਿਆ ਤੇ ਸਿਹਤ ਦੀ ਰਾਜਨੀਤੀ ਨੇ ਆਪਣੀ ਪਛਾਣ ਬਣਾ ਲਈ ਹੈ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਵੀ ਟਵੀਟ ਕਰਦੇ ਹੋਏ ਇਸ ਦਿਨ ਨੂੰ ਇਤਿਹਾਸਕ ਦੱਸਿਆ ਹੈ ਤੇ ਲਿਖਿਆ ਹੈ ਕਿ ਭ੍ਰਿਸ਼ਟਾਚਾਰ ਮੁਕਤ ਸ਼ਾਸਨ, ਸਿੱਖਿਆ, ਸਿਹਤ ਹੁਣ ਰਾਜਨੀਤੀ ਵਿੱਚ ਦੇਸ਼ ਵਿਆਪੀ ਏਜੰਡਾ ਹੈ ਅਤੇ ਇਸਦਾ ਸਿਹਰਾ ਅਰਵਿੰਦ ਕੇਜਰੀਵਾਲ ਨੂੰ ਜਾਂਦਾ ਹੈ।

ਇਸ ਤੋਂ ਇਲਾਵਾ ਆਪ ਵਿਧਾਇਕਾ ਜੀਵਨਜੋਤ ਕੌਰ ਨੇ ਵੀ ਆਪਣੇ ਟਵੀਟ ਵਿੱਚ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ 10 ਸਾਲਾਂ ਵਿੱਚ ਆਪ ਹੁਣ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰ ਗਈ ਹੈ।

ਇਥੇ ਦੱਸਣਯੋਗ ਹੈ ਕਿ ਦੇਸ਼ ਵਿੱਚ ਫਿਲਹਾਲ ਤਿੰਨ ਤਰ੍ਹਾਂ ਦੀਆਂ ਪਾਰਟੀਆਂ ਹੁੰਦੀਆਂ ਹਨ। ਰਾਸ਼ਟਰੀ, ਰਾਜ ਪੱਧਰ ਅਤੇ ਖੇਤਰੀ ਪਾਰਟੀਆਂ। ਭਾਰਤ ਵਿੱਚ ਅਜੇ 7 ਰਾਸ਼ਟਰੀ ਦਲ ਹਨ, ਹੁਣ ਤੱਕ ਰਾਜ ਪੱਧਰੀ ਦਲ 35 ਅਤੇ ਖੇਤਰੀ ਦਲਾਂ ਦੀ ਗਿਣਤੀ ਨੇੜੇ ਸਾਢੇ ਤਿੰਨ ਸੌ ਦੇ ਕਰੀਬ ਹੈ। ਕਿਸੇ ਵੀ ਦਲ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਲਈ ਤਿੰਨ ਸ਼ਰਤਾਂ ਵਿੱਚ ਕੋਈ ਇੱਕ ਸ਼ਰਤ ਪੂਰੀ ਕਰਨੀ ਹੁੰਦੀ ਹੈ।

1. ਕੋਈ ਪਾਰਟੀ ਤਿੰਨ ਰਾਜਾਂ ਦੇ ਲੋਕ ਸਭਾ ਚੋਣਾਂ ਵਿੱਚ 2 ਫੀਸਦੀ ਸੀਟਾਂ ਜਿੱਤੇ।
2. ਚਾਰ ਲੋਕ ਸਭਾ ਸੀਟਾਂ ਤੋਂ ਇਲਾਵਾ ਲੋਕਸਭਾ ਵਿੱਚ 6 ਫੀਸਦੀ ਵੋਟ ਹਾਸਲ ਕਰੇ । ਦੇ ਨਾਲ ਹੀ ਕੋਈ ਵੀ ਪਾਰਟੀ ਲੋਕ ਸਭਾ ਵਿੱਚ ਛਹ ਪ੍ਰਾਪਤ ਕਰੋ।
3. ਕੋਈ ਵੀ ਪਾਰਟੀ ਕੋਲ ਚਾਰ ਜਾਂ ਜ਼ਿਆਦਾ ਰਾਜਾਂ ਵਿੱਚ ਖੇਤਰੀ ਪਾਰਟੀ ਦੇ ਰੂਪ ਵਿੱਚ ਮਾਨਤਾ ਹੋਵੇ।

ਤਿੰਨ ਸਥਿਤੀਆਂ ਵਿੱਚ ਜੋ ਇੱਕ ਪਾਰਟੀ ਵੀ ਪੂਰੀ ਹੁੰਦੀ ਹੈ, ਉਸ ਦੀ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਦਾ ਹੈ।