The Khalas Tv Blog Punjab ਅਫਸਾਨਾ ਖਾਨ ਨੇ ਦੱਸਿਆ ਸਿੱਧੂ ਮੂਸੇਵਾਲਾ ਨਾਲ ਜੁੜੀ ਕਿਹੜੀ ਚੈੱਟ NIA ਨੂੰ ਵਿਖਾਈ ! ਏਜੰਸੀ ਵੱਲੋਂ ਪੁੱਛੇ ਸਵਾਲਾਂ ਦੀ ਲਿਸਟ ਵੀ ਦੱਸੀ
Punjab

ਅਫਸਾਨਾ ਖਾਨ ਨੇ ਦੱਸਿਆ ਸਿੱਧੂ ਮੂਸੇਵਾਲਾ ਨਾਲ ਜੁੜੀ ਕਿਹੜੀ ਚੈੱਟ NIA ਨੂੰ ਵਿਖਾਈ ! ਏਜੰਸੀ ਵੱਲੋਂ ਪੁੱਛੇ ਸਵਾਲਾਂ ਦੀ ਲਿਸਟ ਵੀ ਦੱਸੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੇ ਕੱਲ੍ਹ ਐੱਨਆਈਏ ਵੱਲੋਂ ਹੋਈ ਪੁੱਛਗਿੱਛ ਤੋਂ ਬਾਅਦ ਅੱਜ ਇੰਸਟਾਗ੍ਰਾਮ ਉੱਤੇ ਲਾਈਵ ਹੋ ਕੇ ਸਾਰੀ ਪੁੱਛ ਪੜਤਾਲ ਬਾਰੇ ਜਾਣਕਾਰੀ ਦਿੱਤੀ। ਅਫਸਾਨਾ ਖਾਨ ਨੇ ਦੱਸਿਆ ਕਿ ਉਸ ਤੋਂ ਗੈਂਗਸਟਰਾਂ ਨਾਲ ਸਬੰਧ ਨੂੰ ਲੈ ਕੇ ਕੋਈ ਸਵਾਲ ਨਹੀਂ ਪੁੱਛਿਆ ਗਿਆ ਸੀ। ਉਸ ਕੋਲੋਂ ਸਿਰਫ਼ ਮੂਸੇਵਾਲਾ ਦੇ ਨਾਲ ਕਦੋਂ ਤੋਂ ਸੰਪਰਕ ਸੀ, ਉਸ ਨਾਲ ਕਿੰਨੇ ਗਾਣੇ ਕੀਤੇ ਹਨ, ਵਗੈਰਾ ਪੁੱਛਿਆ ਗਿਆ ਸੀ। ਮੂਸੇਵਾਲਾ ਨਾਲ ਉਸਦਾ ਪਿਆਰ ਕਿਹੋ ਜਿਹਾ ਸੀ, ਬਾਰੇ ਪੁੱਛਿਆ ਗਿਆ। ਅਫਸਾਨਾ ਖ਼ਾਨ ਵੱਲੋਂ ਵਾਰ ਵਾਰ NIA ਦੀ ਤਾਰੀਫ਼ ਕੀਤੀ ਗਈ। ਉਸਨੇ ਦੱਸਿਆ ਕਿ NIA ਨੇ ਉਸਨੂੰ ਲੰਚ ਕਰਾਇਆ, ਜਿੰਨੀ ਵੀ ਪੁੱਛਗਿੱਛ ਹੋਈ, ਮੈਂ ਸਾਰੇ ਸਬੂਤ ਦਿੱਤੇ। NIA ਇੱਕ ਸੱਚੀ ਏਜੰਸੀ ਹੈ, ਸਾਨੂੰ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਮੂਸੇਵਾਲਾ ਦਾ ਕੇਸ ਸਹੀ ਹੱਥਾਂ ਵਿੱਚ ਚਲਾ ਗਿਆ। ਉਸਨੇ ਕਿਹਾ ਕਿ NIA ਨੇ ਮੈਨੂੰ ਬਹੁਤ ਸਤਿਕਾਰ ਦਿੱਤਾ, ਕੋਈ ਡਾਂਟਿਆ ਨਹੀਂ, ਕੁੱਟਿਆ ਨਹੀਂ।

ਖ਼ਾਨ ਨੇ ਕਿਹਾ ਕਿ ਚਾਰ ਮਹੀਨਿਆਂ ਬਾਅਦ ਮੈਂ ਦੁੱਖ ਤੋਂ ਬਾਹਰ ਨਿਕਲ ਕੇ ਸੈੱਟ ਹੋਣ ਲੱਗੀ ਤਾਂ ਫਿਰ ਕੀ ਹੋ ਗਿਆ ਹੈ। ਮੈਂ ਮੂਸੇਵਾਲਾ ਦੇ ਜਿਊਂਦੇ ਜੀਅ ਤੋਂ ਲੈ ਕੇ ਮੌਤ ਤੱਕ ਉਸਦੇ ਨਾਲ ਖੜੀ ਹਾਂ। ਮੈਨੂੰ ਪਤਾ ਹੈ ਕਿ ਮਿਹਨਤ ਕਰਕੇ ਕਿਵੇਂ ਅੱਗੇ ਆਈਦਾ ਹੈ। ਅਫ਼ਸਾਨਾ ਖ਼ਾਨ ਨੇ ਦੱਸਿਆ ਕਿ ਗੀਤ ਧੱਕੇ ਲਈ ਮੂਸੇਵਾਲਾ ਨੇ ਮੈਨੂੰ ਖੁਦ ਸੰਪਰਕ ਕੀਤਾ ਸੀ।

ਉਸਨੇ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਝੂਠੀਆਂ ਅਫਵਾਹਾਂ ਨਾ ਫੈਲਾਉ ਕਿ ਉਸਦਾ ਕਿਸੇ ਗੈਂਗਸਟਰ ਨਾਲ ਸੰਪਰਕ ਹੈ, ਮੈਂ ਤਾਂ ਪਰਿਵਾਰ ਚਲਾਉਂਦੀ ਹਾਂ, ਮੇਰਾ ਬਾਪ ਹੈ ਨਹੀਂ…ਗਾਇਕੀ ਹੀ ਮੇਰਾ ਧਰਮ ਹੈ। ਮੈਂ ਤੀਜੇ ਕੰਮ ਵਿੱਚ ਪੈ ਕੇ ਕੀ ਕਰਨਾ ਹੈ। ਆਪਣੀ ਗਾਇਕੀ, ਮਾਂ ਬੋਲੀ, ਸੱਭਿਆਚਾਰ ਤੋਂ ਇਲਾਵਾ ਮੈਂ ਕਿਸੇ ਤੀਜੀ ਚੀਜ਼ ਵਿੱਚ ਨਹੀਂ ਪਈ।

Exit mobile version