‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫਗਾਨਿਸਤਾਨ ਦੇ ਸਾਬਕਾ ਉੱਪਰਾਸ਼ਟਰਪਤੀ ਅਮਰੂਲੱਲਾਹ ਸਾਲੇਹ ਨੇ ਕਿਹਾ ਹੈ ਕਿ ਪੰਜਸ਼ੀਰ ਤੋਂ ਤਾਲਿਬਾਨ ਦਾ ਵਿਰੋਧ ਜਾਰੀ ਰਹੇਗਾ। ਪੂਰੇ ਅਫਗਾਨਿਸਤਾਨ ਦੇ ਲੋਕਾਂ ਦੀ ਰੱਖਿਆ ਕਰਾਂਗੇ।ਸਾਲੇਹ ਨੇ ਇਹ ਫੇਸਬੁੱਕ ਉੱਤੇ ਲਿਖਿਆ ਹੈ। ਉਨ੍ਹਾਂ ਲਿਖਿਆ ਹੈ ਕਿ ਸਾਡਾ ਰੋਹ ਅਫਗਾਨ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਹੈ।
ਵਿਰੋਧੀ ਪੰਜਸ਼ੀਰ ਵਿੱਚ ਹਨ, ਪਰ ਉਹ ਸਿਰਫ ਪੰਜਸ਼ੀਰ ਲਈ ਵਿਦਰੋਹ ਨਹੀਂ ਕਰ ਰਹੇ।ਅੱਜ ਇਹ ਘਾਟੀ ਸਾਰੇ ਮੁਲਕ ਦੀ ਮੇਜਬਾਨੀ ਕਰ ਰਹੀ ਹੈ ਤੇ ਅਫਗਾਨ ਦੇ ਲੋਕਾਂ ਲਈ ਉਮੀਦ ਹੈ ਜੋ ਦਮਨ, ਬਦਲਾ ਤੇ ਲੋਕਾਂ ਦੀਆਂ ਜਾਇਦਾਦਾਂ ਉੱਤੇ ਦਖਲ ਤੇ ਤੁਹਾਡੀ ਸੋਚ ਨਾਲ ਬਚਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਉਹ ਤਾਲਿਬਾਨ ਨਾ ਗੱਲ ਕਰਨ ਲਈ ਤਿਆਰ ਹਨ, ਲੋੜ ਪਈ ਤਾਂ ਲੜਨਗੇ ਵੀ।
Comments are closed.