‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਜਗਤਾਰ ਸਿੰਘ ਸਿੱਧੂ ਨੇ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਪਤਾ ਜਾਂ ਗ੍ਰਿਫਤਾਰ ਹੋਏ ਕਿਸਾਨ ਜਾਂ ਲੋਕਾਂ ਲਈ ਮੁਫਤ ਕਾਨੂੰਨੀ ਪੈਰਵਾਈ ਕਰਨ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਸਿੱਧੂ ਨੇ ਕਿਸਾਨਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਲੋੜਵੰਦ ਕਿਸਾਨ 9815814042, 9815518528 ਨੰਬਰਾਂ ‘ਤੇ ਫੋਨ ਕਰਕੇ ਜਗਤਾਰ ਸਿੰਘ ਸਿੱਧੂ ਨਾਲ ਸੰਪਰਕ ਕਰ ਸਕਦੇ ਹਨ। ਕਿਸਾਨ ਜਾਂ ਹੋਰ ਲੋੜਵੰਦ ਲੋਕ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਸੰਪਰਕ ਕਰ ਸਕਦੇ ਹਨ।
ਸਿੱਧੂ ਨੇ ਬੇਨਤੀ ਕਰਦਿਆਂ ਕਿਹਾ ਕਿ 26 ਜਨਵਰੀ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਜਾ ਗੁੰਮਸ਼ੁਦਾ ਹੋਏ ਇਕੱਲੇ-ਇਕੱਲੇ ਬੰਦੇ ਦਾ ਪਤਾ ਲਗਾਇਆ ਜਾਵੇ। ਜੇ ਕਿਸੇ ਦੇ ਵੀ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਪਿੰਡ, ਜਥੇਬੰਦੀ ਜਾਂ ਫੇਰ ਆਂਢ-ਗੁਆਂਢ ਦਾ ਕੋਈ ਵੀ ਬੰਦਾ ਲਾਪਤਾ ਹੈ, ਕਿਰਪਾ ਕਰਕੇ ਮੈਨੂੰ ਸੰਪਰਕ ਕਰੋ ਜੀ। ਮੈਂ 24 ਘੰਟਿਆਂ ਦੇ ਅੰਦਰ-ਅੰਦਰ ਬੰਦੇ ਦਾ ਪਤਾ ਲਗਾ ਕੇ ਦੇਵਾਂਗਾ। ਬਾਕੀ ਕੇਸਾਂ ਦੀ ਪੈਰਵਾਈ ਮੇਰੀ ਪੂਰੀ ਟੀਮ ਕਰ ਰਹੀ ਹੈ ਪਰ ਮੇਰਾ ਪਹਿਲਾ ਕੰਮ ਇਹ ਹੈ ਕਿ ਸਾਰੇ ਕਿਸਾਨਾਂ ਦੀ ਭਾਲ ਕਰਕੇ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਗੱਲ ਕਰਵਾਉਣੀ ਅਤੇ ਉਹਨਾਂ ਤੱਕ ਕੱਪੜੇ ਪਹੁੰਚਾਉਣਾ ਹੈ।