India Punjab

ਨੋਦੀਪ ਕੌਰ ਦੀ ਰਿਹਾਈ ਲਈ ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ, ਵੱਡੀ ਗਿਣਤੀ ‘ਚ ਔਰਤਾਂ ਹੋਈਆਂ ਸ਼ਾਮਿਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਨੋਦੀਪ ਕੌਰ ਦੀ ਰਿਹਾਈ ਲਈ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਪੀਕੇਐੱਮਯੂ ਦੀ ਕਮਾਨ ਹੇਠ ਖੇਤੀਬਾੜੀ ਮਜ਼ਦੂਰਾਂ ਨੇ ਰੋਸ ਮਾਰਚ ਕੱਢਿਆ। ਮਾਰਚ ਵਿੱਚ ਮਜ਼ਦੂਰਾਂ, ਕਿਸਾਨਾਂ ਦੇ ਨਾਲ-ਨਾਲ ਬਿਜਲੀ ਸੰਸਥਾ ਦੇ ਮੈਂਬਰਾਂ, ਅਧਿਆਪਕਾਂ, ਨੌਜਵਾਨਾਂ ਅਤੇ ਔਰਤਾਂ ਨੇ ਵੀ ਹਿੱਸਾ ਲਿਆ। ਲੋਕਾਂ ਨੇ ਹੱਥਾਂ ਵਿੱਚ ਪੋਸਟਰ ਫੜ੍ਹ ਕੇ ਨੋਦੀਪ ਕੌਰ ਦੀ ਰਿਹਾਈ ਦੀ ਮੰਗ ਕੀਤੀ।

ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਤਰਸੇਮ ਸਿੰਘ ਖੁੰਡੇ ਹਲਾਲ, ਅਮਰਜੀਤਪਾਲ ਸ਼ਰਮਾ ਅਤੇ ਹਰਫੂਲ ਸਿੰਘ ਭਾਗਸਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ, ਮਜ਼ਲੂਮਾਂ ਅਤੇ ਹੋਰ ਮਿਹਨਤੀ ਲੋਕਾਂ ਦੇ ਸੰਘਰਸ਼ ਨੂੰ ਰੋਕਣ ਲਈ ਜ਼ਬਰ ਦੇ ਉਪਾਅ ਵਰਤਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨੂੰ ਇੱਕ ਵੱਡੀ ਲਾਮਬੰਦੀ ਅਤੇ ਏਕਤਾ ਦੇ ਨਾਲ ਖੰਡਨ ਕੀਤਾ ਜਾਵੇਗਾ।