Punjab

ਭਾਰਤ ਦੇ ਟਰੱਕਾਂ ‘ਚ ਹੁਣ AC ਕੈਬਿਨ ਜ਼ਰੂਰੀ ! ਸਰਕਾਰ ਨੇ ਹੁਕਮ ਕੀਤੇ ਜਾਰੀ !

ਬਿਊਰੋ ਰਿਪੋਰਟ : 2025 ਤੋਂ ਟਰੱਕ ਡਰਾਈਵਰਾਂ ਦੇ ਲਈ ਏਅਰ ਕੰਡੀਸ਼ਨਰ ਕੈਬਿਨ ਜ਼ਰੂਰੀ ਹੋਣਗੇ । ਸੜਕ ਅਤੇ ਆਵਾਜਾਹੀ ਮੰਤਰੀ ਨਿਤਿਨ ਗਡਕਰੀ ਨੇ ਇਸ ਦਾ ਐਲਾਨ ਕੀਤਾ ਹੈ । ਸਰਕਾਰ ਨੇ ਇਹ ਫੈਸਲਾ ਦੇਸ਼ ਦੇ ਲਾਜਿਸਟਿਕ ਖੇਤਰ ਵਿੱਚ ਲਾਗਤ ਘੱਟ ਕਰਨ ਅਤੇ ਲੰਮੀ ਯਾਤਰਾਂ ਦੇ ਦੌਰਾਨ ਡਰਾਈਵਰ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਦੇ ਹੋਏ ਲਿਆ ਹੈ ।

ਮਹਿੰਦਰਾ ਲਾਜਿਸਟਿਕ ਦੇ ਇੱਕ ਪ੍ਰੋਗਰਾਮ ਵਿੱਚ ਗਡਕਰੀ ਨੇ ਕਿਹਾ ਜਦੋਂ ਮੈਂ ਮੰਤਰੀ ਬਣਿਆ ਸੀ ਤਾਂ ਮੈਨੂੰ ਪਤਾ ਚੱਲਿਆ ਸੀ ਕਿ 44 ਤੋਂ 47 ਡਿਗਰੀ ਤਾਪਮਾਨ ਵਿੱਚ ਕਿਵੇਂ ਡਰਾਈਵਰਾਂ ਦੀ ਹਾਲਤ ਖਰਾਬ ਹੁੰਦੀ ਹੈ। ਮੈਂ AC ਕੈਬਿਨ ਦਾ ਮਤਾ ਰੱਖਿਆ ਸੀ ਕੁਝ ਲੋਕਾਂ ਨੇ ਇਹ ਕਹਿਕੇ ਵਿਰੋਧ ਕੀਤਾ ਸੀ ਕਿ ਇਸ ਨਾਲ ਕੀਮਤ ਵਧੇਗੀ,ਪਰ ਹੁਣ ਮੈਂ ਹਸਤਾਖ਼ਰ ਕਰ ਦਿੱਤੇ ਹਨ ਕਿ ਡਰਾਈਵਰਾਂ ਦੇ ਲਈ ਟਰੱਕ ਵਿੱਚ AC ਕੈਬਿਨ ਹੋਣੇ ਚਾਹੀਦੇ ਹਨ ।

ਗਡਕਰੀ ਨੇ ਕਿਹਾ ਡਰਾਈਵਰਾਂ ਦੀ ਵਰਕਿੰਗ ਕੰਡੀਸ਼ਨ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਅਤੇ ਜ਼ਿਆਦਾ ਡਰਾਇਵਿੰਗ ਸਕੂਲ ਸਥਾਪਤ ਕਰਕੇ ਡਰਾਈਵਰਾਂ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ । ਦੇਸ਼ ਦੇ ਡਰਾਈਵਰਾਂ ਨੂੰ ਸਰਕਾਰ ਦਾ ਇਹ ਕਦਮ ਕਾਫੀ ਰਾਹਤ ਦੇਣ ਵਾਲਾ ਹੈ । ਜੋ ਹਰ ਮੌਸਮ ਵਿੱਚ 14-16 ਘੰਟੇ ਡਰਾਇਵਿੰਗ ਸੀਟ ‘ਤੇ ਰਹਿੰਦੇ ਹਨ ।

ਲਾਜਿਸਟ੍ਰਿਕ ਲਾਗਤ ਨੂੰ ਘੱਟ ਕਰਨਾ ਜ਼ਰੂਰੀ ਹੈ

ਗਡਕਰੀ ਨੇ ਕਿਹਾ ਡਰਾਇਵਰਾਂ ਦੀ ਕਮੀ ਦੀ ਵਜ੍ਹਾ ਨਾਲ ਭਾਰਤ ਵਿੱਚ ਮੌਜੂਦ ਡਰਾਈਵਰ 14-16 ਘੰਟੇ ਕੰਮ ਕਰਦੇ ਹਨ । ਜਦਕਿ ਦੂਜੇ ਦੇਸ਼ ਵਿੱਚ ਟਰੱਕ ਡਰਾਈਵਰਾਂ ਦੇ ਕੰਮ ਕਰਨ ਦਾ ਸਮਾਂ ਫਿਕਸ ਹੈ । ਉਨ੍ਹਾਂ ਨੇ ਕਿਹਾ ਭਾਰਤ ਦਾ ਅਲਥਚਾਰਾ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਅਜਿਹੇ ਵਿੱਚ ਲਾਜਿਸਟਿਕ ਸੈਕਟਰ ਕਾਫੀ ਅਹਿਮ ਹੈ । ਭਾਰਤ ਦੇ ਐਕਸਪੋਰਟ ਨੂੰ ਵਧਾਉਣ ਦੇ ਲਈ ਲਾਜਿਸਟਿਕ ਦੀ ਲਾਗਤ ਨੂੰ ਘੱਟ ਕਰਨ ਦੀ ਜ਼ਰੂਰ ਹੈ ।

ਵਾਲਵੋ ਅਤੇ ਸਕੈਨਿਆ ਹਾਈ-ਐਂਡ ਟਰੱਕ ਵਿੱਚ ਹੁੰਦਾ ਹੈ AC ਕੈਬਿਨ

ਵਾਲਵੋ ਅਤੇ ਸਕੈਨਿਆ ਵਰਗੇ ਕੁਝ ਮਲਟੀਨੈਸ਼ਨਲ ਕੰਪਨੀਆਂ ਦੇ ਹਾਈ ਐਂਡ ਟਰੱਕ ਪਹਿਲਾਂ ਤੋਂ AC ਕੈਬਿਨ ਦੇ ਨਾਲ ਆਉਂਦੇ ਹਨ । ਉਧਰ ਦੇਸ਼ ਦੇ ਟਾਪ 5 ਟਰੱਕ ਕੰਪਨੀਆਂ ਦੀ ਗੱਲ ਕਰੀਏ ਤਾਂ ਉਹ ਮਾਰਕੇਟ ਕੈਪ ਦੇ ਹਿਸਾਬ ਨਾਲ ਪਹਿਲੇ ਨੰਬਰ ‘ਤੇ TATA ਦੂਜੇ ‘ਤੇ ਮਹਿੰਦਰਾ ਐਂਡ ਮਹਿੰਦਰਾ ਫਿਰ ਆਯਸ਼ਰ ਮੋਟਰਸ ,ਅਸ਼ੋਕ ਲੇਲੈਂਡ,ਫੋਰਸ ਮੋਟਰਸ । ਟਾਟਾ ਮੋਟਰਸ ਦੀ ਮਾਰਕਿਟ ਕੈੱਪ 2.11 ਲੱਖ ਕਰੋੜ ਰੁਪਏ ਹੈ ।