Punjab

ਦੁਨੀਆ ਦਾ ਸਭ ਤੋਂ ਵੱਡਾ ਅਦਾਕਾਰ ਤੇ ਰੈਸਲਰ ਸਿੱਧੂ ਮੂ੍ਸੇਵਾਲਾ ਦਾ ਹੋਇਆ ਫੈਨ !

ਬਿਊਰੋ ਰਿਪੋਰਟ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਬਾਅਦ ਉਨ੍ਹਾਂ ਦੇ ਫੈਨਸ ਦੀ ਲਿਸਟ ਲਗਾਤਾਰ ਵੱਧ ਦੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਹੁਣ ਉਨ੍ਹਾਂ ਨੂੰ ਫਾਲੋ ਕਰਨ ਵਾਲੀ ਲਿਸਟ ਵਿੱਚ ਹਾਲੀਵੁੱਡ ਅਦਾਕਾਰ ਅਤੇ WWE ਦੇ ਮਸ਼ਹੂਰ ਰੈਸਲਰ ਜਾਨ ਸੀਨਾ ਦਾ ਨਾਂ ਵੀ ਜੁੜ ਗਿਆ ਹੈ । ਜਾਨ ਸੀਨਾ ਨੇ ਟਵੀਟ ਕਰਕੇ ਸਿੱਧੂ ਮੂਸੇਵਾਲਾ ਨੂੰ ਫਾਲੋ ਕੀਤਾ ਹੈ । ਸਿੱਧੂ ਦੇ ਟਵਿੱਟਰ ਦੇ ਉਨ੍ਹਾਂ ਨੂੰ ਫਾਲੋ ਕਰਨ ਵਾਲਿਆਂ ਦੀ ਗਿਣਤੀ 3.79 ਲੱਖ ਹੋ ਗਈ ਹੈ ।

ਟਵਿੱਟਰ ‘ਤੇ ਸਿੱਧੂ ਨੂੰ ਫਾਲੋਅਰ ਦੀ ਲਿਸਟ ਵਿੱਚ ਜਾਨ ਸੀਨਾ

ਵਿਸ਼ਵ ਰੈਸਲਿੰਗ ਦੇ ਮਸ਼ਹੂਰ ਜਾਨ ਸੀਨਾ ਨੇ ਰਿੰਗ ਵਿੱਚ ਸ਼ਾਇਦ ਹੀ ਕੋਈ ਅਜਿਹਾ ਰੈਸਲਰ ਛੱਡਿਆ ਹੋਵੇ ਜਿਸ ਨੂੰ ਉਨ੍ਹਾਂ ਨੇ ਕੁੱਟਿਆਂ ਨਾ ਹੋਵੇ, ਉਨ੍ਹਾਂ ਦੇ ਹਰ ਇੱਕ ਐਕਸ਼ਨ ਦੇ ਲੋਕ ਫੈਨ ਹਨ। ਅਜਿਹੇ ਵਿੱਚ ਉਨ੍ਹਾਂ ਦਾ ਸਿੱਧੂ ਮੂਸੇਵਾਲਾ ਨੂੰ ਫਾਲੋ ਕਰਨਾ ਵੱਡੀ ਗੱਲ ਹੈ ।
ਪਿਛਲੇ ਮਹੀਨੇ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋਇਆ ਹੈ, ਕੁਝ ਦਿਨ ਪਹਿਲਾਂ ਸਿੱਧੂ ਮੂ੍ਸੇਵਾਲਾ ਦਾ ਜਨਮ ਦਿਨ ਵੀ ਬਣਾਇਆ ਗਿਆ ਸੀ। ਇਸ ਮੌਕੇ ਕੈਨੇਡੀਅਨ ਰੈਪਰ ਸਟੇਫਲਾਨ ਡਾਨ ਪਿੰਡ ਮੂਸਾ ਪਹੁੰਚੀ ਸੀ ਅਤੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਣ ਕੌਰ ਦੇ ਨਾਲ ਮੁਲਾਕਾਤ ਕੀਤੀ ਸੀ।

ਆਉਣ ਵਾਲੇ 11 ਸਾਲ ਤੱਕ ਸਿੱਧੂ ਦੇ ਗਾਣੇ ਆਉਣਗੇ

ਸਿੱਧੂ ਮੂਸੇਵਾਲਾ ਨੂੰ ਭਾਵੇ ਦੁਨੀਆ ਤੋਂ ਅਲਵਿਦਾ ਹੋਏ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਦੇ ਫੈਨ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ‘ਮੇਰਾ ਨਾਂ’ ਗਾਣਾ ਰਿਲੀਜ਼ ਹੋਇਆ ਸੀ । ਪਰਿਵਾਰ ਦਾ ਕਹਿਣਾ ਹੈ ਕਿ ਸਿੱਧੂ ਦੇ ਉਨ੍ਹਾਂ ਦੇ ਕੋਲ ਇਨ੍ਹੇ ਗੀਤ ਹਨ ਕਿ 10 ਤੋਂ 11 ਸਾਲ ਤੱਕ ਫੈਨਸ ਨਵੇਂ ਗੀਤ ਸੁਣ ਦੇ ਰਹਿਣਗੇ।

29 ਮਈ 2022 ਨੂੰ ਹੋਈ ਸੀ ਸਿੱਧੂ ਮੂਸੇਵਾਲਾ ਦਾ ਕਤਲ

ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਪੰਜਾਬ ਸਰਕਾਰ ਦੇ ਮੁਤਾਬਿਕ ਇਸ ਮਾਮਲੇ ਵਿੱਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 2 ਮੁਲਜ਼ਮ ਮੁੱਠਭੇੜ ਵਿੱਚ ਮਾਰੇ ਗਏ ਹਨ, 5 ਨੂੰ ਵਿਦੇਸ਼ ਤੋਂ ਲਿਆਇਆ ਜਾਣਾ ਹੈ । ਇਸ ਦੇ ਲਈ ਸੂਬਾ ਸਰਕਾਰ ਕੇਂਦਰ ਅਤੇ ਹੋਰ ਏਜੰਸੀਆਂ ਨਾਲ ਸੰਪਰਕ ਕਰ ਰਹੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਹਨ ।