Punjab

‘ਮਹਿੰਦੀ’ ਦੇ ਬਹਾਨੇ ਘਰ ਬੁਲਾਇਆ ! ਫਿਰ ਭਾਂਜੇ ਦੇ ਜ਼ਰੀਏ ਖੇਡਿਆ ਗੰਦਾ ਖੇਡ

ਬਿਉਰ ਰਿਪੋਰਟ : ਅਬੋਹਰ ਵਿੱਚ ਇੱਕ ਔਰਤ ਦੀ ਅਜਿਹਾ ਕਰਤੂਤ ਸਾਹਮਣੇ ਆਈ ਹੈ ਜਿਸ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਮਹਿਲਾ ਹੋਣ ਦੇ ਬਾਵਜੂਦ ਉਸ ਨੇ ਇੱਕ ਛੋਟੀ ਬੱਚੀ ਦੀ ਆਤਮਾ ‘ਤੇ ਸਿੱਧਾ ਹਮਲਾ ਕੀਤਾ । 10ਵੀਂ ਕਲਾਸ ਦੀ ਬੱਚੀ ਨੂੰ ਮਹਿੰਦੀ ਦੇ ਬਹਾਨੇ ਘਰ ਵਿੱਚ ਬੁਲਾਇਆ ਫਿਰ ਧੋਖੇ ਨਾਲ ਨਸ਼ੇ ਵਾਲੀ ਚਾਹ ਪਿਲਾਈ ਅਤੇ ਫਿਰ ਭਾਂਜੇ ਦੇ ਹਵਾਲੇ ਕਰ ਦਿੱਤਾ । ਦੱਸਿਆ ਜਾ ਰਿਹਾ ਹੈ ਬੱਚੀ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਭਾਂਜੇ ਨੇ ਜਬਰ ਜਨਾਹ ਵਰਗਾ ਘਿਨੌਣਾ ਪਾਪ ਕੀਤਾ । ਸਿਰਫ਼ ਇੰਨ੍ਹਾਂ ਹੀ ਨਹੀਂ ਮਹਿਲਾ ਨੇ ਭਾਂਜੇ ਦੇ ਨਾਲ ਮਿਲ ਕੇ ਮੋਬਾਈਲ ਦੇ ਜ਼ਰੀਏ ਅਸ਼ਲੀਲ ਵੀਡੀਓ ਬਣਾਈ ਅਤੇ ਫਿਰ ਬਲੈਕ ਮੇਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ । ਪਰ ਕੁੜੀ ਦੀ ਹਿੰਮਤ ਦੀ ਦਾਤ ਦੇਣੀ ਪਏਗੀ ਕਿ ਉਸ ਨੇ ਧਮਕੀ ਤੋਂ ਬਿਨਾਂ ਡਰੇ ਮਾਪਿਆਂ ਨੂੰ ਪੂਰੀ ਗੱਲ ਦੱਸੀ ਅਤੇ ਹੁਣ ਮਹਿਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਭਾਂਜਾ ਹੁਣ ਵੀ ਫਰਾਰ ਦੱਸਿਆ ਜਾ ਰਿਹਾ ਹੈ।

DSP ਸੁਖਵਿੰਦਰ ਸਿੰਘ ਬਰਾੜ ਅਤੇ ਥਾਣਾ ਖੁਇਯਾਂਸਵਰ ਦੇ SHO ਬਲਜੀਤ ਸਿੰਘ ਨੇ ਦੱਸਿਆ ਕਿ 10ਵੀਂ ਵਿੱਚ ਪੜਨ ਵਾਲੀ ਨਾਬਾਲਿਗ ਨੂੰ ਮਹਿਲਾ ਅਮਨਦੀਪ ਕੌਰ ਨੇ ਮਹਿੰਦੀ ਦੇ ਬਹਾਨੇ ਘਰ ਬੁਲਾਇਆ ਸੀ ਫਿਰ ਭਾਂਜੇ ਵਿਸ਼ੂ ਉਰਫ਼ ਗੱਗੂ ਨੂੰ ਵੀ ਸੱਦਿਆ। ਮਹਿਲਾ ਨੇ ਪੀੜਤ ਕੁੜੀ ਨੂੰ ਚਾਹ ਵਿੱਚ ਨਸ਼ਾ ਦਿੱਤਾ ਅਤੇ ਫਿਰ ਜਦੋਂ ਪੀੜਤ ਬੇਹੋਸ਼ ਹੋ ਗਈ ਤਾਂ ਅਮਨਦੀਪ ਕੌਰ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਗੰਦਾ ਖੇਡ ਖੇਡਿਆ ।

ਪੀੜਤ ਕੁੜੀ ਨੇ ਇਲਜ਼ਾਮ ਲਗਾਇਆ ਹੈ ਕਿ ਵਿਸ਼ੂ ਨੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ । ਜਿਸ ਦੇ ਜ਼ਰੀਏ ਉਹ ਉਸ ਨੂੰ ਬਲੈਕਮੇਲ ਕਰ ਰਹੇ ਸਨ । ਪਰ ਦਲੇਰ ਪੀੜਤ ਕੁੜੀ ਨਾ ਹੀ ਅਮਨਦੀਪ ਅਤੇ ਨਾ ਹੀ ਉਸ ਦੇ ਭਾਂਜੇ ਦੀ ਬਲੈਕਮੇਲਿੰਗ ਤੋਂ ਡਰੀ ਬਲਕਿ ਉਸ ਨੇ ਪਰਿਵਾਰ ਨਾਲ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ । ਪੁਲਿਸ ਨੇ ਵੀ ਫੌਰਨ ਕਾਰਵਾਈ ਕਰਦੇ ਹੋਏ ਮੁਲਜ਼ਮ ਮਹਿਲਾ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਲਜ਼ਮ ਮਹਿਲਾ ਤੋਂ ਭਾਂਜੇ ਵਿਸ਼ੂ ਦੀ ਗ੍ਰਿਫਤਾਰੀ ਲਈ ਪੁੱਛ-ਗਿੱਛ ਕਰ ਰਹੀ ਹੈ ।