ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਅੱਜ SGPC ਅਤੇ ਅਕਾਲੀ ਦਲ ‘ਤੇ ਖੂਬ ਨਿਸ਼ਾਨਾ ਸਾਧਿਆ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੁਆਰੇ ਸੱਦੇ ਗਏ ਜਨਰਲ ਇਜਸਾਲ ‘ਤੇ ਕਿਹਾ ਕਿ SGPC ਇੱਕ ਪਰਿਵਾਰ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ।
- ਕੰਗ ਨੇ SGPC ਦੇ ਪ੍ਰਦਾਨ ਹਰਪਿੰਦਰ ਸਿੰਘ ਧਾਮੀ ਨੂੰ ਸਵਾਲ ਕਰਦਿਆਂ ਕਿਹਾ ਕਿ ਇੱਕ ਪਰਿਵਾਰ ਦੇ ਚੈਨਲ ਤੋਂ ਗੁਰਬਾਣੀ ਨੂੰ ਹਟਾਉਣ ਨਾਲ ਪੰਥ ਨੂੰ ਖ਼ਤਰਾ ਕਿਵੇਂ ਹੋ ਗਿਆ ?
- ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ SGPC ਦਾ ਹੁਣ ਸਿਰਫ ਇਹੋ ਕੰਮ ਰਹਿ ਗਿਆ ਕਿ ਉਹ ਇੱਕ ਪ੍ਰਾਈਵੇਟ ਚੈਲਨ ਨੂੰ ਬਚਾਵੇ।
- ਇੱਕ ਹੋਰ ਸਵਾਲ ਕਰਦਿਆਂ ਕੰਗ ਨੇ ਕਿਹਾ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਾਂ ਨੇ ਨਹੀਂ ਚੁਣੀ ?
- ਜੋ 92 ਵਿਧਾਇਕ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਹੈ ਕੀ ਉਨ੍ਹਾਂ ਨੂੰ ਸਿੱਖਾਂ ਨੇ ਵੋਟਾਂ ਨਹੀਂ ਪਾਈਆਂ ?
- ਫਿਰ ਸਿੱਖਾਂ ‘ਤੇ ਹਮਲਾ ਕਿਵੇਂ ਹੋ ਗਿਆ?
- ਕੀ SGPC ਪ੍ਰਧਾਨ ਨਹੀਂ ਚਾਹੁੰਦੇ ਕੀ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰਬਾਣੀ ਦੁਨੀਆਂ ਦੇ ਹਰ ਹਿੱਸੇ ਵਿੱਚ ਜਾਵੇ ?
- ਕੀ SGPC ਪ੍ਰਧਾਨ ਨਹੀਂ ਚਾਹੁੰਦੇ ਕੀ ਗੁਰਬਾਣੀ ਘਰ-ਘਰ ਥੱਕ ਫ੍ਰੀ ਆਫ ਕਾਸਟ ਜਾਵੇ?
- ਕੀ ਉਨ੍ਹਾਂ ਨੂੰ ਇਸ ‘ਤੇ ਇਤਰਾਜ਼ ਹੈ?
- ਕੰਗ ਨੇ ਕਿਹਾ ਕਿ SGPC ਕਹਿ ਰਹੀ ਹੈ ਕਿ ਸਿੱਖਾਂ ‘ਤੇ ਹਮਲਾ ਹੋ ਰਿਹਾ ਹੈ ਇਸ ਗੱਲ ਨੂੰ ਨਕਾਰ ਦੇ ਹਾਂ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ‘ਚ ਬਰਗਾੜੀ ਵਿਖੇ ਅਕਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਸ਼ਹੀਦ ਕਰਿਆ ਗਿਆ ਫਿਰ ਉਸ ਦਿਨ SGPC ਨੇ ਇਜਲਾਸ ਕਿਉਂ ਨਹੀਂ ਬੁਲਾਇਆ ?
- ਉਸ ਦਿਨ SGPC ਨੇ ਮਤਾ ਪਾਸ ਕਿਉਂ ਨਹੀਂ ਨਹੀਂ ਕੀਤਾ ?
ਕੰਗ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀਆਂ ਅਨੇਕਾਂ ਕੁਰਬਾਨੀਆਂ ਅਤੇ ਸ਼ਹਾਦਤਾਂ ਦੇਣ ਤੋਂ ਬਾਅਦ ਹੋਂਦ ਵਿੱਚ ਆਈ ਸੀ ਪਰ ਅੱਜ ਸ਼੍ਰੋਮਣੀ ਕਮੇਟੀ ਇੱਕ ਪਰਿਵਾਰ ਦੀ ਕਠਪੁੱਤਲੀ ਬਣ ਕੇ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੋ ਇੱਕ ਪਰਿਵਾਰ ਦੀ ਰਾਜਨੀਤੀ ਬਚਾਉਣ ਲਈ ਪਿਛਲੇ ਕਈ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਇਹ ਬਹੁਤ ਹੀ ਮੰਦਭਾਗਾ ਹੈ।