ਬਿਊਰੋ ਰਿਪੋਰਟ : ਦਿੱਲੀ ਨਗਰ ਨਿਗਮ ਚੋਣਾਂ 2022 (Delhi mcd election 2022) ਦੇ ਨਤੀਜਿਆਂ ਵਿੱਚ ਭਾਵੇ 15 ਸਾਲ ਬਾਅਦ ਬੀਜੇਪੀ ਨਗਰ ਨਿਗਮ ਚੋਣਾਂ ਵਿੱਚ ਚੌਥੀ ਵਾਰ ਬਹੁਮਤ ਹਾਸਲ ਨਹੀਂ ਕਰ ਸਕੀ ਹੈ । ਪਰ ਬੀਜੇਪੀ ਹੁਣ ਵੀ ਆਪਣੇ ਆਪ ਨੂੰ ਮੇਅਰ ਦੀ ਰੇਸ ਤੋਂ ਬਾਹਰ ਨਹੀਂ ਮਨ ਰਹੀ ਹੈ। ਇਸ ਦੇ ਪਿੱਛੇ 2 ਵੱਡੀਆਂ ਵਜ੍ਹਾ ਹਨ । ਦਿੱਲੀ ਨਗਰ ਨਿਗਮ ਵਿੱਚ 250 ਵਾਰਡ ਹਨ। ਬਹੁਮਤ ਹਾਸਲ ਕਰਨ ਦੇ 126 ਕੌਂਸਲਰਾਂ ਦੇ ਬਹੁਮਤ ਦੀ ਜ਼ਰੂਰਤ ਹੁੰਦੀ ਹੈ । ਆਮ ਆਦਮੀ ਪਾਰਟੀ ਨੇ ਇਹ ਬਹੁਮਤ ਹਾਸਲ ਕਰ ਲਿਆ ਹੈ। ਪਰ ਬੀਜੇਪੀ ਵੀ ਜ਼ਿਆਦਾ ਪਿੱਛੇ ਨਹੀਂ ਹੈ ਉਨ੍ਹਾਂ ਦੇ ਵੀ 100 ਤੋਂ ਵੱਧ ਕੌਂਸਲਰਾਂ ਨੇ ਹੁਣ ਤੱਕ ਜਿੱਤ ਹਾਸਲ ਕਰ ਲਈ ਹੈ । ਦਿੱਲੀ ਨਗਰ ਨਿਗਮ ਵਿੱਚ ਮੇਅਰ ਦੀ ਚੋਣ ਸਿੱਧੇ ਨਹੀਂ ਹੁੰਦੀ ਹੈ ਜਿੱਤ ਕੇ ਆਏ ਕੌਂਸਲਰ ਹੀ ਵੋਟਿੰਗ ਦੇ ਜ਼ਰੀਏ ਮੇਅਰ ਦੀ ਚੋਣ ਕਰਦੇ ਹਨ । ਬੀਜੇਪੀ ਨੂੰ ਇਸ ਤੋਂ ਹੀ ਸਭ ਤੋਂ ਵੱਡੀ ਉਮੀਦ ਹੈ । ਇਸੇ ਲਈ ਦਿੱਲੀ ਬੀਜੇਪੀ ਦੇ ਪ੍ਰਧਾਨ ਆਦੇਸ਼ ਗੁਪਤਾ ਵੱਡੇ ਸਿਆਸੀ ਗੇਮ ਪਲਾਨ ਵੱਲ ਇਸ਼ਾਰਾ ਕਰ ਰਹੇ ਹਨ । ਜੇਕਰ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ 132 ਸੀਟਾਂ ‘ਜਿੱਤ ਲੈਂਦੀ ਹੈ ਤਾਂ ਬਹੁਮਤ ਤੋਂ ਸਿਰਫ਼ 5 ਤੋਂ 6 ਸੀਟਾਂ ਜ਼ਿਆਦਾ ਹੋਣਗੀਆਂ । ਇਸ ਦੌਰਾਨ ਜੇਕਰ ਬੀਜੇਪੀ ਮੇਅਰ ਦੀ ਚੋਣ ਦੇ ਲਈ ਹਾਊਸ ਦੇ ਅੰਦਰ ਸੀਕਰੇਟ ਵੋਟਿੰਗ ਦੀ ਮੰਗ ਕਰ ਸਕਦੀ ਹੈ ਅਜਿਹੇ ਵਿੱਚ ਕੌਂਸਲਰਾਂ ਦਾ ਪਾਲਾ ਬਦਲਨਾ ਕੋਈ ਵੱਡੀ ਗੱਲ ਨਹੀਂ ਹੋਵੇਗੀ । ਇਸ ਦੌਰਾਨ ਆਮ ਆਦਮੀ ਪਾਰਟੀ ਲਈ ਵੱਡੀ ਚੁਣੌਤੀ ਇਹ ਹੋਵੇਗੀ ਕਿ ਉਹ ਕਿਸੇ ਅਜਿਹੇ ਸ਼ਖ਼ਸ ਨੂੰ ਮੇਅਰ ਦੇ ਅਹੁਦੇ ਦੇ ਲਈ ਉਤਾਰੇ ਜੋ ਕੌਂਸਲਰਾਂ ਦਾ ਭਰੋਸਾ ਜਿੱਤਣ ਵਾਲਾ ਹੋਵੇ ਨਹੀਂ ਤਾਂ ਬਗ਼ਾਵਤ ਆਮ ਆਦਮੀ ਪਾਰਟੀ ਦਾ ਖੇਡ ਵਿਗਾੜ ਸਕਦੀ ਹੈ । ਸਿਆਸੀ ਬਾਜ਼ੀ ਕਿਸੇ ਪਾਸੇ ਵੀ ਪਲਟ ਸਕਦੀ ਹੈ । ਜੇਕਰ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਇਸ ਵਾਰ ਮੇਅਰ ਬਣਾਉਣ ਵਿੱਚ ਸਫਲ ਹੋ ਜਾਂਦੀ ਹੈ ਤਾਂ ਜ਼ਰੂਰੀ ਨਹੀਂ ਅਗਲੇ 5 ਸਾਲ ਉਨ੍ਹਾਂ ਦਾ ਹੀ ਮੇਅਰ ਰਹੇ । ਬੀਜੇਪੀ ਅਗਲੇ 4 ਸਾਲਾਂ ਵਿੱਚ ਮੇਅਰ ਦੀ ਰੇਸ ਵਿੱਚ ਮਜਬੂਤੀ ਨਾਲ ਬਣੀ ਰਹੇਗੀ ।
ਆਪ ਲਈ ਦਿੱਲੀ ਮੇਅਰ ਦੀ ਕੁਰਸੀ ਗਲੇ ਦੀ ਹੱਡੀ ਬਣੀ
ਬੀਜੇਪੀ ਨੇ ਜਿਸ ਤਰ੍ਹਾਂ 15 ਸਾਲ ਬਾਅਦ ਵੀ ਨਗਰ ਨਿਗਮ ਚੋਣਾਂ ਵਿੱਚ ਦੂਜੇ ਨੰਬਰ ‘ਤੇ ਰਹਿਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਉਸ ਨੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਅਗਲੇ 5 ਸਾਲ ਤੱਕ ਆਮ ਆਦਮੀ ਪਾਰਟੀ ਲਈ ਦਿੱਲੀ ਦੇ ਮੇਅਰ ਦੀ ਕੁਰਸੀ ਹਿੱਲ ਦੀ ਰਹੇਗੀ । ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਦਿੱਲੀ ਵਿੱਚ ਮੇਅਰ ਦੇ ਅਹੁਦੇ ਦੀ ਚੋਣ ਹਰ ਸਾਲ ਹੁੰਦੀ ਹੈ। ਅਜਿਹੇ ਵਿੱਚ ਹਰ ਸਾਲ ਬਦਲੇ ਸਿਆਸੀ ਸਮੀਕਰਨ ਅਤੇ ਬੀਜੇਪੀ ਦਾ ਆਪਰੇਸ਼ਨ ਲੋਟਸ ਆਮ ਆਦਮੀ ਪਾਰਟੀ ਨੂੰ ਚਿੰਤਾ ਵਿੱਚ ਪਾਕੇ ਰੱਖੇਗਾ । ਜੇਕਰ ਬੀਜੇਪੀ ਕਰਨਾਟਕਾ,ਮਹਾਰਾਸ਼ਟਰ,ਮੱਧ ਪ੍ਰਦੇਸ਼ ਵਰਗੇ ਵੱਡੇ ਸੂਬਿਆਂ ਵਿੱਚ ਕਾਂਗਰਸ ਦੇ ਹੱਥੋਂ ਆਪਰੇਸ਼ਨ ਲੋਟਸ ਦੇ ਜ਼ਰੀਏ ਹਾਰੀ ਬਾਜ਼ੀ ਆਪਣੇ ਵੱਲ ਮੋੜ ਸਕਦੀ ਹੈ ਤਾਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਖੇਡ ਕਰਨਾ ਕਿੰਨਾਂ ਨੂੰ ਵੱਡਾ ਕੰਮ ਹੈ । ਯਾਨੀ ਅਗਲੇ 5 ਸਾਲਾਂ ਵਿੱਚ ਬੀਜੇਪੀ ਜਦੋਂ ਚਾਹੇ ਨਗਰ ਨਿਗਮ ਵਿੱਚ ਆਪਣਾ ਮੇਅਰ ਬਣਾ ਸਕਦੀ ਹੈ । ਇਸ ਚੋਣਾਂ ਵਿੱਚ ਆਮ ਆਦਮੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ । ਜਿਸ ਦਿੱਲੀ ਮਾਡਲ ਦੇ ਜ਼ਰੀਏ ਉਹ ਦੇਸ਼ ਜਿੱਤਣ ਦਾ ਦਾਅਵਾ ਕਰਦੇ ਹਨ ਉਸ ਦੀ ਹਵਾ ਵੀ ਵੋਟ ਫੀਸਦ ਵਿੱਚ ਕਿਧਰੇ ਨਾ ਕਿਧਰੇ ਨਿਕਲ ਦੀ ਹੋਈ ਨਜ਼ਰ ਆ ਰਹੀ ਹੈ।
ਆਪ ਦਾ ਵੋਟ ਫੀਸਦ ਘੱਟਿਆ
2020 ਦੀਆਂ ਵਿਧਾਨਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 62 ਸੀਟਾਂ ਜਿੱਤਿਆਂ ਸਨ ਅਤੇ ਪਾਰਟੀ ਦਾ ਵੋਟ ਫੀਸਦ 53.6% ਰਿਹਾ ਸੀ ਜਦਕਿ ਨਗਰ ਨਿਗਮ ਚੋਣਾਂ ਵਿੱਚ ਇਹ ਘੱਟ ਕੇ 42 ਫੀਸਦੀ ਦੇ ਕਰੀਬ ਰਹਿ ਗਿਆ ਹੈ ਯਾਨੀ ਪਾਰਟੀ ਦੇ ਵੋਟ ਸ਼ੇਅਰ ਵਿੱਚ ਤਕਰੀਬਨ 9 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਜੋ ਕਿ ਆਪ ਲਈ ਵੱਡੀ ਚਿੰਤਾ ਦਾ ਵਿਸ਼ੇ ਹੈ । ਉਧਰ ਬੀਜੇਪੀ ਦਾ ਵੋਟ ਫੀਸਦ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ । ਬੀਜੇਪੀ ਨੇ ਨਗਰ ਨਿਗਮ ਚੋਣਾਂ ਵਿੱਚ 39 ਫੀਸਦੀ ਦੇ ਕਰੀਬ ਵੋਟ ਹਾਸਲ ਕੀਤੇ ਹਨ। ਯਾਨੀ ਆਮ ਆਦਮੀ ਪਾਰਟੀ ਤੋਂ ਸਿਰਫ਼ 3 ਫੀਸਦੀ ਘੱਟ। ਦਿੱਲੀ ਦੀ ਜਨਤਾ ਤੋਂ ਵੋਟ ਫੀਸਦੀ ਵਿੱਚ ਆਪ ਨੂੰ ਮਿਲੇ ਇਸ ਸੁਨੇਹੇ ਨੂੰ ਵਿਰੋਧੀ ਪਾਰਟੀਆਂ ਵੱਧ ਚੜ੍ਹ ਕੇ ਪ੍ਰਚਾਰ ਕਰਨਗੀਆਂ । ਵੱਡੀ ਗੱਲ ਇਹ ਵੀ ਹੈ ਕਿ ਅਗਲੇ ਸਾਲ ਦੇ ਸ਼ੁਰੂਆਤ ਵਿੱਚ ਪੰਜਾਬ ਵਿੱਚ ਵੀ ਪਟਿਆਲਾ,ਅੰਮ੍ਰਿਤਸਰ,ਜਲੰਧਰ ਅਤੇ ਲੁਧਿਆਣਾ ਨਗਰ ਨਿਗਮਾਂ ਦੀਆਂ ਚੋਣਾਂ ਹੋ ਸਕਦੀਆਂ ਹਨ। ਦਿੱਲੀ ਤੋਂ ਮਿਲੀ ਖ਼ਤਰੇ ਦੀ ਘੰਟੀ ਪੰਜਾਬ ਲਈ ਵੀ ਵੱਡਾ ਸੁਨੇਹਾ ਹੈ। ਸੰਗਰੂਰ ਲੋਕਸਭਾ ਜ਼ਿਮਨੀ ਚੋਣਾਂ ਵਿੱਚ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜਨਤਾ ਝਟਕਾ ਦੇ ਚੁੱਕੀ ਹੈ ।