Punjab

ਮਾਈਨਿੰਗ ਮਾਮਲੇ ‘ਚ ਕੰਗ-ਮਜੀਠੀਆ ਹੋਏ ਮਿਹਣੋ-ਮਿਹਣੀ,press conference ਵਿੱਚ ਅਕਾਲੀ ਆਗੂ ਦੇ ਇਲਜ਼ਾਮਾਂ ਦਾ ਦਿੱਤਾ ਆਪ ਆਗੂ ਨੇ ਜੁਆਬ

ਚੰਡੀਗੜ੍ਹ : ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਤੇ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵਿਚਾਲੇ ਇਲਜ਼ਾਮਬਾਜੀ ਤੇ ਸਫਾਈਆਂ ਦੇ ਚਲਦੇ ਦੌਰ ਦੇ ਦੌਰਾਨ ਅੱਜ ਕੰਗ ਫਿਰ ਅੱਜ ਮੀਡੀਆ ਦੇ ਰੂਬਰੂ ਹੋਏ ਹਨ। ਇਸ ਦੌਰਾਨ ਉਹਨਾਂ ਨੇ ਮਜੀਠੀਆ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਪਾਰਟੀ ਨੂੰ ਬਦਨਾਮ ਕਰਨ ਦੀ ਸਾਜਿਸ਼ ਦੱਸਿਆ ਹੈ ।

ਚੰਡੀਗੜ੍ਹ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕੰਗ ਨੇ ਸਿੱਧਾ ਹੀ ਆਖ ਦਿੱਤਾ ਕਿ ਰੇਤ ਮਾਫੀਆ ਸ਼ਬਦ ਹੀ ਅਕਾਲੀ ਦਲ ਦੇ ਸੱਤਾ ਵਿੱਚ ਆਉਣ ਦੇ ਮਗਰੋਂ ਆਇਆ ਹੈ ਤੇ ਜਿਹੜਾ ਵੀ ਇਸ ਘਪਲੇ ਵਿੱਚ ਸ਼ਾਮਿਲ ਸੀ,ਪੰਜਾਬ ਦੇ ਲੋਕਾਂ ਨੇ ਉਹਨਾਂ ਦਾ ਕੱਖ ਵੀ ਨਹੀਂ ਛੱਡਿਆ ਹੈ।

ਰਾਕੇਸ਼ ਚੌਧਰੀ ਬਾਰੇ ਮਜੀਠੀਆ ਵਲੋਂ ਚੁੱਕੇ ਗਏ ਸਵਾਲ ਦੇ ਜੁਆਬ ਵਿੱਚ ਕੰਗ ਨੇ ਕਿਹਾ ਹੈ ਕਿ ਇਸ ਨੂੰ 2019 ਵਿੱਚ ਕਾਂਗਰਸ ਸਰਕਾਰ ਨੇ extension ਦਿੱਤੀ ਸੀ ਤੇ ਵਿਚਾਲੇ ਕਰੋਨਾ ਕਾਲ ਦੇ ਕਾਰਨ ਅਦਾਲਤ ਨੇ  extension ਵਿੱਚ ਹੋਰ ਵਾਧਾ ਕਰ ਦਿੱਤਾ ਸੀ।ਜਿਸ ਦੀ ਮਿਆਦ ਹੁਣ ਮਾਰਚ 2023 ਵਿੱਚ ਪੂਰੀ ਹੋਣੀ ਹੈ। ਹਾਲਾਂਕਿ 24 ਅਗਸਤ ਨੂੰ ਪੰਜਾਬ ਸਰਕਾਰ ਨੇ ਉਸ ਵਲੋਂ ਕੀਤੀਆਂ ਗਈਆਂ ਬੇਨਿਯਮੀਆਂ ਕਰਕੇ ਸਮਝੌਤਾ ਰੱਦ ਵੀ ਕੀਤਾ ਸੀ ਪਰ ਅਦਾਲਤ ਵਿੱਚ ਜਾ ਕੇ ਰਾਕੇਸ਼ ਚੌਧਰੀ ਨੇ extension ਲੈ ਲਈ ਕਿਉਂਕਿ ਉਸ ਨੇ ਆਪਣੇ 12 ਕਰੋੜ ਦੇ ਜੁਰਮਾਨੇ ਵਿੱਚੋਂ 6 ਕਰੋੜ ਭਰਨ ਦੀ ਹਾਮੀ ਭਰ ਦਿੱਤੀ ਸੀ।ਕੰਗ ਨੇ ਸਵਾਲ ਕੀਤਾ ਹੈ ਕਿ ਮਾਨ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਪਹਿਲਾਂ ਇਸ ਵਿਅਕਤੀ ਦਾ ਸਮਝੌਤਾ ਰੱਦ ਕਰਕੇ ਸ਼ਿਕਾਇਤ ਵੀ ਦਰਜ ਕਰਵਾਈ ,ਨੋਟਿਸ ਵੀ  ਜਾਰੀ ਕੀਤਾ,ਫਿਰ ਸਰਕਾਰ ਦਾ ਕੀ ਕਸੂਰ ਨਿਕਲਦਾ ਇਸ ਮਾਮਲੇ ਵਿੱਚ ?

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਵਰਦਿਆਂ ਕੰਗ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਹੈ ਕਿ ਉਹਨਾਂ ਨੂੰ  ਇਸ ਲਈ ਬੁਰਾ ਲੱਗ ਰਿਹਾ ਹੈ ਕਿ ਮਾਨ ਸਰਕਾਰ ਨੇ ਰੇਤ ਸਸਤੀ ਕਰ ਦਿੱਤੀ ਹੈ ਤੇ ਗੁੰਡਾ ਗਰਦੀ ਖ਼ਤਮ ਕਰ ਕੇ ਪਾਰਦਰਸ਼ਿਤਾ ਵਾਲਾ ਸਿਸਟਮ ਬਣਾ ਦਿੱਤਾ ਗਿਆ ਹੈ। ਜਿਸ ਕਾਰਨ  commercial sites ‘ਤੇ ਲੋਕ ਜਾਣ ਤੋਂ ਹੱਟ ਗਏ ਹਨ  ਤੇ ਹੁਣ ਉਹਨਾਂ ਨੂੰ ਵੀ ਰੇਟ ਘਟਾਉਣ ਲਈ ਮਜਬੂਰ ਹੋਣਾ ਪਿਆ ਹੈ।ਜਿਸ ਦਾ ਮਜੀਠੀਆ ਦੇ ਸਾਥੀਆਂ ਦੇ ਕਈ ਸਾਥੀਆਂ ਨੂੰ ਘਾਟਾ ਪੈ ਰਿਹਾ ਹੈ।ਇਸ ਲਈ ਝੂਠੇ ਸਬੂਤ ਮੀਡੀਆ ਨੂੰ ਦਿਖਾ ਕੇ ਘਟੀਆ ਬਿਆਨਬਾਜੀ ਕੀਤੀ ਜਾ ਰਹੀ ਹੈ।

ਕੰਗ ਨੇ ਮਜੀਠੀਆ ਵੱਲੋਂ ਪਾਰਟੀ ਛੱਡਣ ਦੇ ਇਲਜ਼ਾਮਾਂ ‘ਤੇ ਕੰਗ ਨੇ ਸਪੱਸ਼ਟ ਕੀਤਾ ਹੈ ਕਿ ਉਹਨਾਂ ਨੇ ਪਾਰਟੀ ਕਿਸਾਨ ਵਿਰੋਧੀ ਕਾਨੂੰਨਾਂ ਕਰਕੇ ਛੱਡੀ ਸੀ ਜਦੋਂ ਕਿ ਮਜੀਠੀਆ ਤੇ ਅਕਾਲੀ ਦਲ ਨੇ ਤਾਂ ਆਪ ਮੋਦੀ ਸਰਕਾਰ ਦੀ ਕੈਬਨਿਟ ਵਿੱਚ ਬੈਠ ਕਿ ਇਹ ਕਾਲੇ ਕਾਨੂੰਨ ਬਣਵਾਏ ਸੀ।

ਇਸ ਤੋਂ ਇਲਾਵਾ ਮਜੀਠੀਆ ਵੱਲੋਂ ਕੱਸੇ ਗਏ ਅੰਗਰੇਜੀ ਨਾ ਜਾਨਣ ਵਾਲੇ ਤੰਜ ‘ਤੇ ਕੰਗ ਨੇ ਕਿਹਾ ਹੈ ਕਿ ਉਹ 2004 ਵਿੱਚ ਪੰਜਾਬ ਯੂਨੀਵਰਸਿਟੀ ਪਾਸ ਆਊਟ ਹੋਏ ਸੀ ਪਰ ਮਜੀਠੀਆ ਖੁੱਦ ਇਹ ਦੱਸਣ ਕਿ ਉਹ ਕਿੰਨਾ ‘ਕ ਪੜੇ ਹਨ ?

ਕੰਗ ਨੇ ਪੰਜਾਬ ਵਿੱਚ ਮਾਫੀਆ ਨੂੰ ਲਿਆਉਣ ਲਈ ਤੇ ਰੇਤ ਮਾਫੀਆ ਦੀ ਕਾਢ ਕਢਣ ਲਈ ਅਕਾਲੀ ਦਲ ਨੂੰ ਦੋਸ਼ੀ ਠਹਿਰਾਇਆ ਹੈ।

ਕਾਂਗਰਸ ‘ਤੇ ਵਰਦਿਆਂ ਕੰਗ ਨੇ ਕਿਹਾ ਹੈ ਕਿ ਜਿਸ ਸਰਕਾਰ ਨੇ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤੇ ਲੱਖਾਂ ਨਿਰਦੋਸ਼ ਲੋਕਾਂ ਦਾ ਕਤਲ ਕੀਤਾ,ਉਸ ਨੂੰ  ਪੰਜਾਬ ਦੀ ਗੱਲ ਕਰਨ ਦਾ ਹੱਕ ਹੀ ਨਹੀਂ ਹੈ।