Punjab

ਪੰਜਾਬ ਨੂੰ ਅੱਜ ਖ਼ਾ ਲਿਸਤਾਨ ਦੀ ਕੋਈ ਲੋੜ ਨਹੀਂ-ਆਪ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪਟਿਆਲਾ ਵਿੱਚ ਬੀਤੇ ਦਿਨੀਂ ਵਾਪਰੀ ਘਟਨਾ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪਟਿਆਲਾ ਦੀ ਮੰਦਭਾਗੀ ਘਟਨਾ ਦਾ ਮਾਸਟਰਮਾਈਂਡ ਜਿਸਨੇ ਹਿੰਸਾ ਭੜਕਾਈ, ਖ਼ਾਲਿਸਤਾਨੀ ਨਾਅਰੇ ਲਾਉਣ ਲਈ ਲੋਕਾਂ ਨੂੰ ਉਤਸੁਕ ਕਰਨ ਵਾਲੇ ਬਰਜਿੰਦਰ ਸਿੰਘ ਪਰਵਾਨਾ ਨੂੰ ਪੰਜਾਬ ਪੁਲਿਸ ਨੇ 48 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕੀਤਾ, ਉਸਦੇ ਨਾਲ ਹੀ ਛੇ ਐੱਫਆਈਆਰ ਵੀ ਦਰਜ ਹੋਈਆਂ। ਹੁਣ ਤੱਕ ਤਕਰੀਬਨ 9 ਦੇ ਕਰੀਬ ਗ੍ਰਿਫਤਾਰੀਆਂ ਹੋ ਗਈਆਂ ਹਨ। ਜੋ ਵੀ ਲੋਕ ਪੰਜਾਬ ਦੇ ਭਾਈਚਾਰੇ, ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਸਾਜਿਸ਼ ਕਰਨਗੇ, ਉਹ ਬਖਸ਼ੇ ਨਹੀਂ ਜਾਣਗੇ। ਪੰਜਾਬ ਨੂੰ ਅੱਜ ਖ਼ਾਲਿਸਤਾਨ ਨਹੀਂ, ਕਿਸਾਨੀ ਅਤੇ ਜਵਾਨੀ ਬਚਾਉਣ, ਮਾਂ ਬੋਲੀ ਪੰਜਾਬੀ ਬਚਾਉਣ ਦੀ ਲੋੜ ਹੈ। ਇਸਦੇ ਲਈ ਮਾਨ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।

ਪੰਜਾਬ ਨੂੰ ਤੋੜਨ ਦੀਆਂ ਸਾਜਿਸ਼ਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਹਾਲੇ ਵੀ ਜੋ ਕੁੱਝ ਲੋਕ ਬਾਹਰ ਬਚੇ ਹਨ, ਐਂਟੀ ਨੈਸ਼ਨਲ ਗਤੀਵਿਧੀਆਂ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਸਿੱਖ਼ਸ ਫਾਰ ਜਸਟਿਸ ਜਾਂ ਖ਼ਾਲਿਸਤਾਨ ਦੀ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹੋਂਦ ਨਹੀਂ ਹੈ। ਜੇਲ੍ਹਾਂ ਵਿੱਚੋਂ ਚੱਲਣ ਵਾਲੇ ਕ੍ਰਾਈਮ ਉੱਤੇ ਵੀ ਲਗਾਮ ਲੱਗੇਗੀ।