ਦਿੱਲੀ : ਗੁਜਰਾਤ ਤੇ ਹਿਮਾਚਲ ਚੋਣਾਂ ਦੇ ਨਤੀਜਿਆਂ ਦੇ ਵਿਚਕਾਰ ਆਪ ਵਿਧਾਇਕ ਸੰਜੇ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕਰ ਕੇ ਗੁਜਰਾਤ ਦੀ ਜਨਤਾ ਨੂੰ ਵਧਾਈ ਦਿੱਤੀ ਹੈ ਤੇ ਸਿਰਫ 10 ਸਾਲਾਂ ਵਿੱਚ ਆਪ ਨੂੰ ਨੈਸ਼ਨਲ ਪਾਰਟੀ ਬਣਾਉਣ ਲਈ ਧੰਨਵਾਦ ਕੀਤਾ ਹੈ।
ਉਹਨਾਂ ਇਹ ਵੀ ਕਿਹਾ ਹੈ ਮੋਦੀ ਤੇ ਸ਼ਾਹ ਦੇ ਗੜ੍ਹ ਮੰਨੇ ਜਾਂਦੇ ਗੁਜਰਾਤ ਰੂਪੀ ਕਿਲ੍ਹੇ ਨੂੰ ਸੰਨ ਲਾਉਣਾ ਆਸਾਨ ਨਹੀਂ ਸੀ ਪਰ ਆਪ ਨੇ ਇਹ ਕਰ ਕੇ ਦਿਖਾਇਆ ਹੈ ।
ਗੁਜਰਾਤ ਵਿੱਚ 35 ਲੱਖ ਵੋਟਾਂ ਆਪ ਨੂੰ ਮਿਲੀਆਂ ਹਨ ਤੇ ਇਸ ਤੋਂ ਪਹਿਲਾਂ ਦਿੱਲੀ,ਪੰਜਾਬ ਤੇ ਗੋਆ ਵਿੱਚ ਆਪ ਦੀ ਸਰਕਾਰ ਬਣ ਚੁੱਕੀ ਹੈ ਤੇ ਐਮਸੀਡੀ ਚੋਣਾਂ ਜਿੱਤੀਆਂ ਹਨ ਤੇ ਇਹ ਸਾਰਾ ਕੰਮ ਆਪ ਵੱਲੋਂ ਕੀਤੇ ਗਏ ਕੰਮਾਂ ਕਰਕੇ ਹੋਇਆ ਹੈ ।
ਗੁਜਰਾਤ ਵਿੱਚ ਚੋਣ ਨਤੀਜਿਆਂ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਕੋਈ ਵੀ ਪਾਰਟੀ ਚੋਣਾਂ ਹਾਰਨ ਲਈ ਨਹੀਂ ਲੜਦੀ ਹੈ ਤੇ ਜਿਥੋਂ ਤੱਕ ਚੋਣ ਵਾਅਦਿਆਂ ਦੀ ਗੱਲ ਹੈ,ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਚੋਣ ਵਾਅਦੇ ਕੀਤੇ ਸੀ।
Senior AAP Leaders @SanjayAzadSln, @pankajgupta & @AapKaGopalRai addressing an Important Press Conference | LIVE https://t.co/xAI9V3qm2j
— AAP Punjab (@AAPPunjab) December 8, 2022
ਆਪ ਦੇ ਰਾਸ਼ਟਰੀ ਪਾਰਟੀ ਬਣ ਜਾਣ ਤੋਂ ਬਾਅਦ ਸੰਜੇ ਸਿੰਘ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਆਪਣੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਹੈ । ਉਹਨਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਹਵਾ ਬਦਲ ਰਹੀ ਹੈ ਭਾਵੇਂ ਗੁਜਰਾਤ ਚੋਣਾਂ ਵਿੱਚ ਭਾਜਪਾ ਜਿੱਤ ਗਈ ਹੈ ਪਰ ਜ਼ਿਮਨੀ ਚੋਣਾਂ ਚ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਸਮਾਜਵਾਦੀ ਪਾਰਟੀ ਨੇ ਹਰਾ ਦਿੱਤਾ ਹੈ ।
ਆਪ ਸਰਕਾਰ ਦੇ ਮੰਤਰੀ ਆਪ ਦੇ ਮੰਤਰੀ ਗੋਪਾਲ ਰਾਇ ਨੇ ਆਪ ਨੂੰ ਮਿਲੀਆਂ ਵੋਟਾਂ ਬਾਰੇ ਕਿਹਾ ਹੈ ਕਿ ਗੁਜਰਾਤ ਵਾਲਿਆਂ ਨੇ ਤਾਕੀ ਖੋਲ ਦਿੱਤੀ ਹੈ ,ਹੁਣ ਬੱਸ ਦਰਵਾਜਾ ਤੋੜਨਾ ਬਾਕੀ ਹੈ। ਗੁਜਰਾਤ ਦੀ 35 ਲੱਖ ਜਨਤਾ ਨੇ ਸਾਨੂੰ ਪਹਿਲ ਦਿੱਤੀ ਹੈ।
ਉਹਨਾਂ ਇਹ ਵੀ ਕਿਹਾ ਹੈ ਕਿ ਰਾਸ਼ਟਰੀ ਪਾਰਟੀ ਬਣਨ ਤੋਂ ਬਾਅਦ ਹੁਣ ਦੇਸ਼ ਦੇ ਕਿਸੇ ਵੀ ਕੋਨੇ ‘ਚ ਚੋਣਾਂ ਲੱੜ ਸਕਦੀ ਹੈ ਤੇ ਹੁਣ ਉਸ ਨੂੰ ਚੋਣ ਨਿਸ਼ਾਨ ਲਈ ਸੰਘਰਸ਼ ਨਹੀਂ ਕਰਨਾ ਪਵੇਗਾ।
ਆਪ ਨੂੰ ਅੰਦੋਲਨ ਚੋਂ ਨਿਕਲੀ ਪਾਰਟੀ ਦੱਸਦਿਆਂ ਉਹਨਾਂ ਕਿਹਾ ਹੈ ਕਿ ਹੁਣ ਸਾਰੇ ਦੇਸ਼ ਵਿੱਚ ਬਦਲਾਅ ਦਾ ਰਸਤਾ ਖੁਲੇਗਾ।ਸਾਰੇ ਵਰਕਰਾਂ ਨੂੰ ਉਹਨਾਂ ਅਪੀਲ ਕੀਤੀ ਕਿ ਦੇਸ਼ ਦੇ ਹਰ ਪਿੰਡ ਵਿੱਚੋਂ ਆਪ ਨਾਲ ਆਮ ਲੋਕਾਂ ਨੂੰ ਜੋੜਿਆ ਜਾਵੇ।