Punjab

‘AAP’ ਦੇ 2 ਵਿਧਾਇਕਾਂ ਨਾਲ ਇਹ ਕੰਮ ਕਰਨ ਵਾਲਾ ਕਾਬੂ ! 5 ਸਟਾਰ ਹੋਟਲ ‘ਚ ਮਹਿਲਾ ਨਾਲ ਕਰ ਰਿਹਾ ਸੀ ਐਸ਼ !

ਬਿਊਰੋ ਰਿਪੋਰਟ : ਠੱਗਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਹੁਣ ਇਹ ਵੀ ਡਰ ਨਹੀਂ ਰਿਹਾ ਕਿ ਉਹ ਵਿਧਾਇਕ ਜਾਂ ਫਿਰ ਸਾਬਕਾ ਪੁਲਿਸ ਅਧਿਕਾਰੀ ਨੂੰ ਚੂਨਾ ਲੱਗਾ ਰਹੇ ਹਨ । ਬੀਤੇ ਦਿਨ ਪੁਲਿਸ ਕੋਲ 2 ਵਿਧਾਇਕਾਂ ਨੇ ਸ਼ਿਕਾਇਤ ਕੀਤੀ ਸੀ ਉਨ੍ਹਾਂ ਦੇ ਨਾਂ ‘ਤੇ ਇੱਕ ਸ਼ਖ਼ਸ ਨੇ ਠੱਗੀ ਮਾਰੀ ਹੈ । ਜਿਸ ਤੋਂ ਬਾਅਦ ਪੁਲਿਸ ਸਰਗਰਮ ਹੋਈ ਅਤੇ ਵਿਧਾਇਕਾਂ ਨਾਲ ਠੱਗੀ ਮਾਰਨ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਅੰਮ੍ਰਿਤਸਰ ਵਿਧਾਨਸਭਾ ਹਲਕੇ ਤੋਂ ਆਪ ਦੇ ਵਿਧਾਇਕ ਅਤੇ ਸਾਬਕਾ IPC ਅਫ਼ਸਰ ਕੁੰਵਰ ਵਿਜੇ ਪ੍ਰਤਾਪ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਸ਼ਖ਼ਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਕੁੰਵਰ ਵਿਜੇ ਪ੍ਰਤਾਪ ਦੇ ਨਾਂ ‘ਤੇ ਦੁਕਾਨਦਾਰ ਤੋਂ ਮੋਬਾਈਲ ਖ਼ਰੀਦ ਕੇ ਕਿਸੇ ਨੂੰ ਗਿਫ਼ਟ ਕਰਨ ਦੀ ਗੱਲ ਕਹੀ ਸੀ। ਮੁਲਜ਼ਮ ਦੀ ਪਛਾਣ ਮੁਹਾਲੀ ਦੇ ਭਲਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ ਅਤੇ ਕੋਰਟ ਵਿੱਚ ਪੇਸ਼ ਕਰ ਕੇ ਰਿਮਾਂਡ ‘ਤੇ ਲੈ ਲਿਆ ਹੈ। ਭਲਿੰਦਰ ਸਿੰਘ ਉਹ ਸ਼ਖ਼ਸ ਹੈ, ਜਿਸ ਨੂੰ ਬੀਤੇ ਦਿਨ ਦਸੂਹਾ ਪੁਲਿਸ ਨੇ ਇੱਕ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਫ਼ਰਜ਼ੀ PA ਬਣ ਕੇ ਠੱਗੀ ਕਰਨ ਦੇ ਮਾਮਲੇ ਵਿੱਚ ਕੁੜੀ ਦੇ ਨਾਲ ਦਿੱਲੀ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਸੀ ।

ਕੁੰਵਰ ਵਿਜੇ ਪ੍ਰਤਾਪ ਨੇ ਠੱਗੀ ਦੀ ਸ਼ਿਕਾਇਤ ਕੀਤੀ ਸੀ

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਸੀ ਕਿ ਇੱਕ ਵਿਅਕਤੀ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਬਣ ਕੇ ਇੱਕ ਮੋਬਾਈਲ ਦੀ ਦੁਕਾਨ ‘ਤੇ ਫ਼ੋਨ ਕਰ ਕੇ ਮਹਿੰਗਾ ਸਮਾਰਟ ਫ਼ੋਨ ਖ਼ਰੀਦਣ ਦੀ ਗੱਲ ਕਹੀ ਸੀ। ਜਦੋਂ ਭੁਗਤਾਨ ਕਰਨ ਦਾ ਸਮਾਂ ਆਇਆ ਤਾਂ ਉਸ ਨੇ ਕਿਹਾ ਕਿ ਉਹ ਕੁੰਵਰ ਵਿਜੇ ਪ੍ਰਤਾਪ ਦੇ ਦਫ਼ਤਰ ਵਿੱਚ ਹੈ, ਕਿਸੇ ਨੂੰ ਪੈਸੇ ਲੈਣ ਦੇ ਲਈ ਭੇਜ ਸਕਦਾ ਹੈ, ਜਾਂ ਫਿਰ ਆਨਲਾਈਨ ਵੀ ਭੁਗਤਾਨ ਕਰ ਸਕਦਾ ਹੈ। ਫ਼ੋਨ ਕਰਨ ਵਾਲੇ ਠੱਗ ਨੇ ਉਹ ਮੋਬਾਈਲ ਕਿਸੇ ਨੂੰ ਗਿਫ਼ਟ ਕਰਨ ਨੂੰ ਕਿਹਾ,ਦੁਕਾਨਦਾਰ ਨੇ ਠੱਗੀ ਦੀ ਸਾਰੀ ਘਟਨਾ ਕੁੰਵਰ ਵਿਜੇ ਪ੍ਰਤਾਪ ਨੂੰ ਦੱਸੀ, ਜਿਸ ਦੇ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਥਾਣੇ ਵਿੱਚ ਸ਼ਿਕਾਇਤ ਕਰਵਾਈ।

ਦਸੂਹਾ ਦੇ ਵਿਧਾਇਕ ਦਾ ਬਣਿਆ ਸੀ ਫ਼ਰਜ਼ੀ ਪੀਏ

ਅੰਮ੍ਰਿਤਸਰ ਪੁਲਿਸ ਜਿਸ ਠੱਗ ਭਲਿੰਦਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਗਈ ਹੈ ਉਹ ਦਸੂਹਾ ਵਿੱਚ ਆਪਣੇ ਨਾਲ ਨਤਾਸ਼ਾ ਨਾਂ ਦੀ ਕੁੜੀ ਨੂੰ ਨਾਲ ਲੈ ਕੇ ਘੁੰਮਦਾ ਸੀ । ਦੋਵੇਂ ਆਪਣੇ ਆਪ ਨੂੰ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ PA ਦੱਸ ਦੇ ਸਨ ਅਤੇ ਲੋਕਾਂ ਨਾਲ ਠੱਗੀ ਮਾਰ ਦੇ ਸਨ । ਵਿਧਾਇਕ ਕਰਮਵੀਰ ਨੇ ਇਸ ਦੀ ਸ਼ਿਕਾਇਤ ਦਸੂਹਾ ਪੁਲਿਸ ਨੂੰ ਕੀਤੀ ਸੀ । ਪੁਲਿਸ ਨੇ ਟੈਕਨੀਕਲ ਤਰੀਕੇ ਨਾਲ ਇਸ ਨੂੰ ਫੜਿਆ ਹੈ। ਪੁਲਿਸ ਨੇ ਇਸ ਦੇ ਮੋਬਾਈਲ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਲੈਂਦਾ ਸਨ। ਇਸ ਦੇ ਬਾਅਦ ਲੋਕਾਂ ਦੀ ਮਦਦ ਨਾਲ ਉਸ ਖਾਤੇ ਨੂੰ ਟਰੇਸ ਕੀਤਾ ਜਿਸ ਨਾਲ ਉਹ ਆਨਲਾਈਨ ਪੈਸੇ ਪਾਉਂਦਾ ਸੀ । ਫਿਰ ਉਸ ਖਾਤੇ ਦੇ ਜ਼ਰੀਏ ਮੁਲਜ਼ਮ ਨੂੰ ਟਰੇਸ ਕੀਤਾ ਗਿਆ,ਇਸ ਤੋਂ ਬਾਅਦ ਦਿੱਲੀ ਦੇ ਹੋਟਲ ਲੀਲ੍ਹਾ ਵਿੱਚ ਇਸ ਨੂੰ ਆਪਣੀ ਮਹਿਲਾ ਦੋਸਤ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ।

ਭਲਿੰਦਰ ‘ਤੇ ਪਹਿਲਾਂ ਹੀ ਠੱਗੀ ਦਾ ਮਾਮਲਾ

ਭਲਿੰਦਰ ਪੇਸ਼ੇਵਾਰ ਠੱਗ ਹੈ, ਪੁੱਛ-ਗਿੱਛ ਦੇ ਦੌਰਾਨ ਉਸ ਨੇ ਮੰਨਿਆ ਕਿ ਉਸ ਦੇ ਖ਼ਿਲਾਫ਼ ਚੰਡੀਗੜ੍ਹ,ਜਲੰਧਰ,ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਇੱਕ ਠੱਗੀ ਦਾ ਮਾਮਲੇ ਦਰਜ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਭਲਿੰਦਰ BSC ਦੂਜੇ ਸਾਲ ਦਾ ਵਿਦਿਆਰਥੀ ਹੈ,ਉਸ ਨੇ ਪੰਜਾਬ ਤੋਂ ਬਾਹਰ ਕਿੱਥੇ-ਕਿੱਥੇ ਠੱਗੀ ਮਾਰੀ ਹੈ ਉਸ ਦਾ ਪਤਾ ਲਗਾਇਆ ਜਾ ਰਿਹਾ ਸੀ ।