India Punjab

ਪਾਰਟੀ ਤੋਂ ਇੱਜ਼ਤ ਦੀ ਉਮੀਦ ਕਰਦੇ-ਕਰਦੇ ਅਖੀਰ ‘ਆਪ’ ਦੇ ਇਸ ਆਗੂ ਨੇ ਦਿੱਤਾ ਅਸਤੀਫ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ‘ਆਪ’ ਦੇ ਆਗੂ ਮਾਂ ਵਰਿੰਦਰ ਸੋਨੀ ਬੁੱਧੀਜੀਵੀ ਵਿੰਗ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਰਅਸਲ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਦਿਨੀਂ ਮਾਨਸਾ ਦੌਰੇ ‘ਤੇ ਪੰਜਾਈ ਆਏ। ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਹਲਕਾ ਮਾਨਸਾ ਤੋਂ ਹਲਕਾ ਇੰਚਾਰਜ ਡਾਕਟਰ ਵਿਜੇ ਸਿੰਗਲਾ, ਸਰਦੂਲਗੜ੍ਹ ਤੋਂ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਬਣਾਂਵਾਲੀ, ਸ਼ਾਮਲ ਸਨ। ਇਹ ਪ੍ਰੋਗਰਾਮ ਕਿਸਾਨਾਂ ਅਤੇ ਵਪਾਰੀਆਂ ਨਾਲ ਗੱਲਬਾਤ ਕਰਨ ਲਈ ਰੱਖਿਆ ਗਿਆ ਸੀ। ਇਹ ਪ੍ਰੋਗਰਾਮ ਇੱਕ ਪੈਲਸ ਦੇ ਵਿੱਚ ਆਯੋਜਿਤ ਕੀਤਾ ਗਿਆ, ਜਿਸ ਦੀ ਐਂਟਰੀ ਪਾਸ ਰੱਖੀ ਗਈ ਸੀ। ਆਮ ਆਦਮੀ ਪਾਰਟੀ ਨੇ ਸੋਨੀ ਨੂੰ ਪ੍ਰੋਗਰਾਨ ਵਿੱਚ ਬੁਲਾ ਕੇ ਬਾਅਦ ਵਿੱਚ ਉਸਨੂੰ ਐਂਟਰ ਨਹੀਂ ਹੋਣ ਦਿੱਤਾ, ਜਿਸ ਕਰਕੇ ਸੋਨੀ ਦੀ ਭਾਵਨਾ ਨੂੰ ਠੇਸ ਪਹੁੰਚੀ ਅਤੇ ਉਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਮਾਂ ਸੋਨੀ ਨੇ ਦੱਸਿਆ ਕੀ ਆਮ ਆਦਮੀ ਪਾਰਟੀ ਮਾਨਸਾ ਦੀ ਟੀਮ ਉਸ ਨਾਲ ਹਮੇਸ਼ਾ ਹੀ ਵਿਤਕਰਾ ਕਰਦੀ ਰਹੀ ਸੀ। ਕਦੀ ਉਸ ਨੂੰ ਅਪਾਹਜ ਹੋਣ ਦੇ ਤਾਅਨੇ ਮਾਰਨੇ ਤੇ ਕਦੀ ਉਸ ਦੀ ਗਰੀਬੀ ਦਾ ਮਜ਼ਾਕ ਉਡਾਇਆ ਗਿਆ। ਮਾਨਸਾ ਦੇ ਵਿੱਚ ਬਣਿਆ ਇੱਕ ਗਰੁੱਪ ਹਮੇਸ਼ਾ ਹੀ ਉਸ ਨੂੰ ਟੋਰਚਰ ਕਰਦਾ ਰਹਿੰਦਾ ਸੀ। ਮਾਂ ਵਰਿੰਦਰ ਸੋਨੀ ਭੀਖੀ ਨੇ ਦੱਸਿਆ ਕਿ ਇਨਸਾਨ ਨੂੰ ਇੱਕ ਜੋ ਮਾਣ-ਸਨਮਾਨ ਦੀ ਭੁੱਖ ਹੁੰਦੀ ਹੈ, ਉਹ ਪਾਰਟੀ ਵੱਲੋਂ ਉਨ੍ਹਾਂ ਨੂੰ ਨਹੀਂ ਦਿੱਤੀ ਗਈ।