Punjab

ਆਮ ਆਦਮੀ ਕਲੀਨਿਕਾਂ ਨੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਕੀਤੀਆਂ ਸ਼ੁਰੂ

ਰਜਿਸਟ੍ਰੇਸ਼ਨ ਦੇ ਲਈ ਵਰਤੀ ਜਾ ਰਹੀ ਹੈ ਆਨਲਾਈਨ ਤਕਨੀਕ

‘ਦ ਖ਼ਾਲਸ ਬਿਊਰੋ : ਆਜ਼ਾਦੀ ਦੇ 75 ਦਿਹਾੜੇ ਮੌਕੇ ਪੰਜਾਬ ਦੀ ਆਪ ਸਰਕਾਰ ਵਲੋਂ ਆਮ ਲੋਕਾਂ ਲਈ ਖੋਲੇ ਗਏ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਸ਼ੁਰੂ ਕਰ ਚੁੱਕੇ ਹਨ।ਪੰਜਾਬੀਆਂ ਨੂੰ ਵਧੀਆ ਤੇ ਉੱਤਮ ਦਰਜੇ ਦੀਆਂ ਸਹੂਲਤਾਂ ਦੇਣ ਦਾ ਦਾਅਵਾ ਪੰਜਾਬ ਦੇ ਮੁਖ ਮੰਤਰੀ ਵਾਰ-ਵਾਰ ਕਰ ਰਹੇ ਹਨ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਵਾਅਦਾ ਕੀਤਾ ਸੀ ਕਿ ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਮੁਹੱਲਾ ਕਲੀਨੀਕ ਬਣਾਏ ਜਾਣਗੇ। ਦਿੱਲੀ ਵਿੱਚ ਇਹ ਪ੍ਰਣਾਲੀ ਬਹੁਤ ਸਫ਼ਲ ਰਹੀ ਹੈ ਤੇ ਹੁਣ ਲੱਗ ਰਿਹਾ ਹੈ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ਇਹ ਆਮ ਆਦਮੀ ਕਲੀਨਿਕ ਬਹੁਤ ਸਫਲ ਹੋਣਗੇ ਕਿਉਂਕਿ ਇਥੇ ਇਲਾਜ ਕਰਵਾਉਣ ਆ ਰਹੇ ਲੋਕ ਵੀ ਕਾਫੀ ਖੁਸ਼ ਹਨ,ਇਥੇ ਕੀਤੇ ਗਏ ਇੰਤਜ਼ਾਮ ਆਮ ਜਨਤਾ ਨੂੰ ਕਾਫੀ ਪਸੰਦ ਆ ਰਹੇ ਹਨ।

ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਸੀ ਕਿ ਕੀਤਾ ਸੀ ਕਿ ਪੰਜਾਬ ਵਿੱਚ ਕੋਈ ਵੀ ਬੰਦਾ ਇਲਾਜ ਖੁਣੋਂ ਨਹੀਂ ਮਰੇਗਾ ਤੇ ਮੁਹੱਲਾ ਕਲੀਨਿਕਾਂ ਵਿੱਚੋਂ ਮਰੀਜ਼ਾਂ ਨੂੰ ਦਵਾਈ ਮੁਫ਼ਤ ਮਿਲਿਆ ਕਰੇਗੀ।ਇਹ ਗੱਲ ਵੀ ਸਹੀ ਸਾਬਤ ਹੋ ਰਹੀ ਹੈ।ਇਲਾਜ ਕਰਾਉਣ ਲਈ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਵਾਈਆਂ ਅਤੇ ਕੀਤੇ ਜਾਣ ਵਾਲੇ ਕਿਸੇ ਵੀ ਤਰਾਂ ਦੇ ਟੈਸਟਾਂ ਲਈ ਕਿਸੇ ਵੀ ਤਰਾਂ ਦੀ ਕੋਈ ਵੀ ਅਦਾਇਗੀ ਕਰਨ ਨੂੰ ਨਹੀਂ ਕਿਹਾ ਗਿਆ ਹੈ।ਇਸ ਤੋਂ ਇਲਾਵਾ ਆਉਣ ਵਾਲੇ ਮਰੀਜਾਂ ਦੀ ਰਜਿਸਟ੍ਰਸ਼ਨ ਦੇ ਲਈ ਵੀ ਆਨਲਾਈਨ ਤਕਨੀਕ ਨੂੰ ਹੀ ਵਰਤਿਆ ਜਾ ਰਿਹਾ ਹੈ ,ਜਿਸ ਰਾਹੀਂ ਡਾਕਟਰ ਤੇ ਰਿਸੈਪਸ਼ਨਿਸਟ ਦੋਨੋਂ ਹੀ ਵਰਤੇ ਜਾਣ ਵਾਲੇ ਸਾਫਟਵੇਅਰ ਰਾਹੀਂ ਮਰੀਜਾਂ ਦੀ ਗਿਣਤੀ ਤੇ ਹੋਰ ਜਾਣਕਾਰੀ ਬਾਰੇ ਅਪਡੇਟ ਰਹਿਣਗੇ ।

ਇਹਨਾਂ ਕਲੀਨਿਕਾਂ ਦੀ ਸਥਾਪਨਾ ਵੇਲੇ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਥੇ ਨਿਯੁਕਤ ਕੀਤਾ ਜਾਣ ਵਾਲਾ ਸਟਾਫ ਵੀ ਵਧੀਆ ਤਜਰਬੇਕਾਰ ਹੋਵੇਗਾ। ਜਿਸ ਵਿੱਚ ਇੱਕ MBBS ਡਾਕਟਰ ,ਫਾਰਮਿਸਟ ਤੇ ਹੋਰ ਸਹਾਇਕ ਵੀ ਸ਼ਾਮਲ ਹਨ।ਇਸ ਤੋਂ ਇਲਾਵਾ ਮੁਹੱਲਾ ਕਲੀਨਿਕਾਂ ਵਿੱਚ 100 ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ।

 

ਇਹ ਮੁਹੱਲਾ ਕਲੀਨਿਕ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲੇ ਰਹਿਣਗੇ ਪਰ ਸਰਦੀਆਂ ਵਿੱਚ ਇਹਨਾਂ ਦਾ ਸਮਾਂ 10 ਵਜੇ ਤੋਂ ਲੈ ਕੇ 3 ਵਜੇ ਤੱਕ ਹੋਵੇਗਾ ।ਇਹਨਾਂ ਵਿੱਚ ਹਰ ਤਰਾਂ ਦਾ ਇਲਾਜ ਉਪਲਬੱਧ ਹੋਵੇਗਾ ਤੇ ਲੋੜ ਪੈਣ ਤੇ ਮਰੀਜਾਂ ਨੂੰ ਨੇੜੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਜਾਵੇਗਾ।

ਭਗਵੰਤ ਮਾਨ ਸਰਕਾਰ ਦਾ ਇਹ ਦਾਅਵਾ ਸੀ ਕਿ ਇਹਨਾਂ ਕਲੀਨਿਕਾਂ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਜੇਕਰ ਉਹਨਾਂ ਦੀ ਸਰਕਾਰ ਇਸ ਸਹੂਲਤ ਨੂੰ ਹੋਰ ਵੀ ਵਧੀਆ ਬਣਾਉਂਦੀ ਹੈ ਤਾਂ ਇਹ ਵਾਕਈ ਇੱਕ ਕ੍ਰਾਂਤੀ ਸਾਬਤ ਹੋਵੇਗੀ ਕਿਉਂਕਿ ਸਿਹਤ ਤੇ ਸਿੱਖਿਆ ਇਹਨਾਂ ਦੋਵਾਂ ਦਾ ਖਰਚ ਹੀ ਆਮ ਆਦਮੀ ਦੀ ਜੇਬ ਨੂੰ ਜਿਆਦਾ ਢਿੱਲੀ ਕਰਦਾ ਹੈ।