The Khalas Tv Blog Punjab ਚੰਡੀਗੜ੍ਹ ਨਾਲ ਲਗਦੇ ਇਸ ਸ਼ਹਿਰ ਵਿੱਚ ਰਹਿ ਰਹੇ ਨੋਜਵਾਨ ਨਾਲ ਹੋਈ ਮਾੜੀ,ਸਕੂਟਰੀ ਤੇ ਆਏ ਦੋ ਨੋਜਵਾਨਾਂ ਨੇ ਕੀਤਾ ਅਜਿਹਾ ਕੰਮ, ਰੁੱਕ ਗਏ ਸਾਹ
Punjab

ਚੰਡੀਗੜ੍ਹ ਨਾਲ ਲਗਦੇ ਇਸ ਸ਼ਹਿਰ ਵਿੱਚ ਰਹਿ ਰਹੇ ਨੋਜਵਾਨ ਨਾਲ ਹੋਈ ਮਾੜੀ,ਸਕੂਟਰੀ ਤੇ ਆਏ ਦੋ ਨੋਜਵਾਨਾਂ ਨੇ ਕੀਤਾ ਅਜਿਹਾ ਕੰਮ, ਰੁੱਕ ਗਏ ਸਾਹ

ਮੁਹਾਲੀ : ਪੰਜਾਬ ਵਿੱਚ ਆਏ ਦਿਨ ਸੰਗੀਨ ਵਾਰਦਾਤਾਂ ਦੇ ਵਾਪਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੂਬੇ ਦੀ ਰਾਜਧਾਨੀ ਦੇ ਨਾਲ ਲਗਦੇ ਜ਼ਿਲ੍ਹੇ ਮੁਹਾਲੀ ਦੇ ਸ਼ਹਿਰ ਜ਼ੀਰਕਪੁਰ ‘ਚ ਦੋ ਨੌਜਵਾਨਾਂ ਵੱਲੋਂ ਇਕ ਲੜਕੇ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ,ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹਮਲਾ ਕਰਨ ਵਾਲਿਆਂ ਨੇ ਉਸ ਦੇ ਮੂੰਹ, ਗਰਦਨ ਅਤੇ ਪੇਟ ‘ਤੇ ਕਈ ਵਾਰ ਕੀਤੇ। ਇਸ ਸਾਰੀ ਵਾਰਦਾਤ ਦੇ ਪਿੱਛੇ ਕਾਰਨ ਪ੍ਰੇਮ ਸਬੰਧਾਂ ਨੂੰ ਦੱਸਿਆ ਜਾ ਰਿਹਾ ਹੈ।ਹਾਲਾਂਕਿ ਕਿਸੇ ਵੀ ਪੁਲਿਸ ਅਧਿਕਾਰੀ ਨੇ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਮਰਨ ਵਾਲੇ ਲੜਕੇ ਦੀ ਪਛਾਣ ਗੁਲਾਬ ਸਿੰਘ ਵਾਸੀ ਪਿੰਡ ਕਰਮਗੜ੍ਹ ਛੱਤਰਾ,ਜਿਲ੍ਹਾ ਬਠਿੰਡਾ ਵਾਸੀ ਵਜੋਂ ਹੋਈ ਹੈ। ਜੇ ਇਥੇ ਜ਼ੀਕਰਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ‘ਤੇ ਹਮਲਾ ਕਰਨ ਵਾਲੇ ਨੌਜਵਾਨ ਸਲੇਟੀ ਸਕੂਟੀ ‘ਤੇ ਆਏ ਅਤੇ ਸਿਰਫ 2 ਮਿੰਟਾਂ ‘ਚ ਹੀ ਉਸ ਦਾ ਕਤਲ ਕਰਕੇ ਫਰਾਰ ਹੋ ਗਏ।

ਮ੍ਰਿਤਕ ਗੁਲਾਬ ਸਿੰਘ ਦੇ ਪਰਿਵਾਰ ਨੇ ਉਸ ਨਾਲ ਸੰਪਰਕ ਨਾ ਹੋਣ ਦੀ ਗੱਲ ਆਖੀ ਹੈ। ਮ੍ਰਿਤਕ ਦੇ ਛੋਟੇ ਭਰਾ ਸੁੱਚਾ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਪਿਛਲੇ ਪੰਜ ਮਹੀਨਿਆਂ ਵਿੱਚ ਤਿੰਨ ਕਮਰੇ ਬਦਲੇ ਸਨ। ਪਰਿਵਾਰ ਨੂੰ ਵੀ ਨਹੀਂ ਪਤਾ ਸੀ ਕਿ ਉਹ ਇਸ ਸਮੇਂ ਕਿੱਥੇ ਸੀ। ਗੁਲਾਬ ਸਿੰਘ ਇਸ ਸਮੇਂ ਕਿਸ ਥਾਂ ‘ਤੇ ਰਹਿ ਰਿਹਾ ਸੀ, ਉਸ ਬਾਰੇ ਉਸ ਦੇ ਇਕ-ਦੋ ਦੋਸਤ ਹੀ ਜਾਣਦੇ ਸੀ।

ਦੂਜੇ ਪਾਸੇ ਗੁਲਾਬ ਸਿੰਘ ਦਾ ਕਤਲ ਕਰਨ ਤੋਂ ਬਾਅਦ ਭੱਜ ਰਹੇ ਹਮਲਾਵਰ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਗੁਲਾਬ ਸਿੰਘ ਦੇ ਭਰਾ ਦੇ ਬਿਆਨਾਂ ‘ਤੇ ਥਾਣਾ ਢਕੋਲੀ ਵਿਖੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੂੰ ਮ੍ਰਿਤਕ ਗੁਲਾਬ ਸਿੰਘ ਦਾ ਮੋਬਾਈਲ ਫੋਨ ਉਸ ਦੀ ਲਾਸ਼ ਨੇੜੇ ਮਿਲਿਆ ਹੈ।ਸੀਸੀਟੀਵੀ ਫੁਟੇਜ ਦੀ ਮਦਦ ਨਾਲ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ।

Exit mobile version