Punjab

ਪਟਿਆਲਾ ਦੇ ਘਲੌਰੀ ਗੇਟ ਨੇੜੇ ਇਕ ਨੌਜਵਾਨ ਦਾ ਹੋਇਆ ਕਤਲ, ਮਾਮਲਾ ਦਰਜ

ਪਟਿਆਲਾ (Patiala) ਦੇ ਘਲੌਰੀ ਗੇਟ ਨੇੜੇ ਸੰਜੇ ਕਲੋਨੀ (Sanjay Colony) ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਪੁਰਾਣੀ ਰੰਜਿਸ਼ ਦਾ ਬਦਲਾ ਲੈਣ ਲਈ ਸ਼ਰਾਬ ਪੀ ਰਹੇ ਲੋਕਾਂ ਨੇ ਇਲਾਕੇ ਵਿੱਚੋਂ ਲੰਘ ਰਹੇ ਇੱਕ ਵਿਅਕਤੀ ’ਤੇ ਹਮਲਾ ਕਰ ਦਿੱਤਾ। ਹਥੌੜੇ ਅਤੇ ਡੰਡਿਆਂ ਨਾਲ ਜ਼ਖਮੀ ਹੋਏ ਅਵਤਾਰ ਸਿੰਘ ਤਾਰੀ ਨਾਂ ਦੇ ਇਸ ਵਿਅਕਤੀ ਦੀ ਹਸਪਤਾਲ ਵਿਚ ਮੌਤ ਹੋ ਗਈ।

ਘਟਨਾ ਬੀਤੀ ਕੱਲ੍ਹ ਦੀ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ 25 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਅਤੇ ਮੁਲਜ਼ਮ ਪੁਰਾਣੇ ਦੋਸਤ ਦੱਸੇ ਜਾਂਦੇ ਹਨ, ਜੋ ਕਿ ਕੁੱਟਮਾਰ ਦੇ ਕਈ ਮਾਮਲਿਆਂ ਵਿੱਚ ਇਕੱਠੇ ਨਾਮਜ਼ਦ ਵੀ ਹੋਏ ਹਨ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਮੁੱਖ ਅਰੋਪੀ ਦਰਸ਼ਨ ਸਿੰਘ ਉਰਫ ਬਾਬਾ ਅਤੇ ਕਾਲਾ ਕੈਂਠੀ ਸਮੇਤ 25 ਲੋਕਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਧਿਰਾਂ ਦੇ ਅਪਰਾਧਿਕ ਰਿਕਾਰਡ ਹਨ, ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਰਾ ਮਾਮਲਾ ਸਪੱਸ਼ਟ ਹੋ ਜਾਵੇਗਾ।

ਇਹ ਵੀ ਪੜ੍ਹੋ –  ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਖਤਮ