International Punjab

ਪਟਿਆਲੇ ਦੇ ਨੌਜਵਾਨ ਦੀ ਆਸਟ੍ਰੇਲੀਆ ‘ਚ ਮੌਤ, 5 ਮਹੀਨੇ ਪਹਿਲਾਂ ਪਤਨੀ ਨੂੰ ਮਿਲਣ ਗਿਆ ਸੀ

ਪਟਿਆਲਾ : ਸਪਾਊਸ ਵੀਜ਼ੇ ‘ਤੇ ਆਪਣੀ ਪਤਨੀ ਨੂੰ ਮਿਲਣ ਆਸਟ੍ਰੇਲੀਆ ਗਏ ਪਟਿਆਲਾ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਨਵਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਕਰੀਬ 5 ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਸਿਡਨੀ ਇਲਾਕੇ ਵਿਚ ਗਿਆ ਸੀ। ਨਵਿੰਦਰ ਸਿੰਘ ਦੀ ਮਾਤਾ ਮਨਜੀਤ ਕੌਰ ਪੰਜਾਬ ਪੁਲਿਸ ਵਿੱਚ ਹੌਲਦਾਰ ਵਜੋਂ ਨਿਯੁਕਤ ਹੈ।

ਮਨਜੀਤ ਕੌਰ ਨੇ ਦੱਸਿਆ ਕਿ ਉਸ ਨੇ 30 ਲੱਖ ਰੁਪਏ ਖਰਚ ਕਰਕੇ ਸਾਲ 2019 ਵਿੱਚ ਆਪਣੀ ਨੂੰਹ ਕੁਲਵਿੰਦਰ ਕੌਰ ਨੂੰ ਆਸਟ੍ਰੇਲੀਆ ਭੇਜ ਦਿੱਤਾ ਸੀ।ਉਨ੍ਹਾਂ ਦੋਵਾਂ ਦਾ ਇੱਕ 5 ਸਾਲ ਦਾ ਬੱਚਾ ਵੀ ਹੈ। ਜਿਵੇਂ ਹੀ ਨੌਜਵਾਨ ਸਪਾਊਸ ਵੀਜ਼ੇ ‘ਤੇ ਆਸਟ੍ਰੇਲੀਆ ਪਹੁੰਚਿਆ ਤਾਂ ਲੜਕੀ ਨੇ ਉਸ ਨੂੰ ਉਸ ਤੋਂ ਦੂਰ ਰਹਿਣ ਅਤੇ ਆਪਣੇ ਦੋਸਤਾਂ ਨਾਲ ਰਹਿਣ ਲਈ ਕਿਹਾ।

ਪਤਨੀ ਤੋਂ ਵੱਖ ਰਹਿ ਰਹੇ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ, ਜਿਸ ਦਾ ਪੋਸਟਮਾਰਟਮ ਆਸਟ੍ਰੇਲੀਆ ‘ਚ ਹੀ ਕੀਤਾ ਗਿਆ ਹੈ। ਨੌਜਵਾਨ ਦੀ ਲਾਸ਼ ਅਜੇ ਤੱਕ ਪਟਿਆਲਾ ਨਹੀਂ ਪਹੁੰਚੀ ਹੈ। ਪਰਿਵਾਰ ਵੱਲੋਂ ਲਾਸ਼ ਨੂੰ ਵਾਪਸ ਲਿਆਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।