The Khalas Tv Blog Punjab ਅੰਮ੍ਰਿਤਸਰ ‘ਚ ਮਹਿਲਾ ਟੂਰਿਸਟ ਨਾਲ ਸਨੈਚਰਾਂ ਨੇ ਕੀਤੀ ਇਹ ਹਰਕਤ, ਇਲਾਕੇ ‘ਚ ਡਰ ਦਾ ਮਾਹੌਲ
Punjab

ਅੰਮ੍ਰਿਤਸਰ ‘ਚ ਮਹਿਲਾ ਟੂਰਿਸਟ ਨਾਲ ਸਨੈਚਰਾਂ ਨੇ ਕੀਤੀ ਇਹ ਹਰਕਤ, ਇਲਾਕੇ ‘ਚ ਡਰ ਦਾ ਮਾਹੌਲ

A woman tourist became a victim of snatchers in Amritsar died during the accident

ਅੰਮ੍ਰਿਤਸਰ 'ਚ ਮਹਿਲਾ ਟੂਰਿਸਟ ਬਣੀ ਸਨੈਚਰਾਂ ਦਾ ਸ਼ਿਕਾਰ , ਹਰਕਤ 'ਚ ਆਈ ਪੁਲਿਸ

ਅੰਮ੍ਰਿਤਸਰ : ਪੰਜਾਬ ਦੀ ਕਾਨੂੰਨ ਅਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਆਮ ਲੋਕਾਂ ਦੇ ਦਿਲਾਂ ਵਿੱਚ ਖੌਫ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸੇ ਦੌਰਾਨ ਲੁੱਟ ਖੋਹ ਦੀ ਇੱਕ ਹੋਰ ਵਾਰਦਾਤ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਅਣਪਛਾਤੇ ਨੌਜਵਾਨਾਂ ਇੱਕ ਮਹਿਲਾ ਸੈਲਾਨੀ ( woman tourist ) ਨੂੰ ਲੁਟੇਰਿਆਂ ਦੇ ਕਾਰਨ ਆਪਣੀ ਜਾਨ ਗੁਆਣੀ ​​ਪਈ।

ਘਟਨਾ ਤੋਂ ਬਾਅਦ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਦੂਜੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ।

ਮ੍ਰਿਤਕ ਔਰਤ ਦੀ ਪਛਾਣ 28 ਸਾਲਾ ਗੰਗਾ ਵਜੋਂ ਹੋਈ ਹੈ। ਗੰਗਾ ਸਿੱਕਮ ਦੇ ਗੰਗਟੋਕ ਦੀ ਵਸਨੀਕ ਹੈ, ਪਰ ਉਹ ਕਾਨੂੰਨ ਦੀ ਪੜ੍ਹਾਈ ਲਈ ਦਿੱਲੀ ਚਲੀ ਗਈ ਸੀ। ਆਪਣੇ ਦੋਸਤ ਨਾਲ ਵੀਕੈਂਡ ‘ਤੇ ਅੰਮ੍ਰਿਤਸਰ ਮਿਲਣ ਆਈ ਹੋਈ ਸੀ। ਸ਼ਾਮ ਨੂੰ ਉਹ ਅਟਾਰੀ ਸਰਹੱਦ ‘ਤੇ ਰਿਟਰੀਟ ਦੇਖ ਕੇ ਵਾਪਸ ਆ ਰਿਹੀ ਸੀ। ਉਹ ਅਤੇ ਉਸਦਾ ਦੋਸਤ ਇੱਕ ਆਟੋ ਵਿੱਚ ਸਵਾਰ ਸਨ ਪਰ ਦੋ ਬਾਈਕ ਸਵਾਰਾਂ ਨੇ ਪਿੰਡ ਦੋਧੀਵਿੰਡ ਨੇੜੇ ਆ ਕੇ ਲੜਕੀ ਦਾ ਪਰਸ ਖੋਹਣਾ ਸ਼ੁਰੂ ਕਰ ਦਿੱਤਾ।

ਥਾਣਾ ਘਰਿੰਡਾ ਦੇ ਐਸਐਚਓ ਹਰਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਲੁਟੇਰਿਆਂ ਨੇ ਲੜਕੀ ਦਾ ਪਰਸ ਖੋਹਿਆ ਤਾਂ ਉਹ ਆਪਣਾ ਸੰਤੁਲਨ ਗੁਆ ​​ਬੈਠੀ। ਜਿਸ ਤੋਂ ਬਾਅਦ ਗੰਗਾ ਦਾ ਸਿਰ ਸਿੱਧਾ ਸੜਕ ਨਾਲ ਟਕਰਾ ਗਿਆ। ਉਹ ਗੰਭੀਰ ਜ਼ਖ਼ਮੀ ਹੋ ਗਈ।

ਗੰਗਾ ਨੂੰ ਜ਼ਖ਼ਮੀ ਹਾਲਤ ਵਿੱਚ ਖਾਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਅਮਨਦੀਪ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਗੰਗਾ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਗੰਗਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਥੇ ਦੱਸਣਯੋਗ ਹੈ ਕਿ ਹੈ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਤੋਂ ਅਟਾਰੀ ਸਰਹੱਦ ਨੂੰ ਆਉਣ ਵਾਲੇ ਸੈਲਾਨੀਆਂ ਦੀ ਇਸ ਮਾਰਗ ‘ਤੇ ਸਫ਼ਰ ਕਰਦਿਆਂ ਅਟਾਰੀ ਸਰਹੱਦ ਆਉਂਦਿਆਂ ਰੋਜ਼ਾਨਾ ਕਿਤੇ ਨਾ ਕਿਤੇ ਇਹੋ ਜਿਹੀਆਂ ਭਿਆਨਕ ਵਾਰਦਾਤਾਂ ਵਾਪਰਦੀਆਂ ਹਨ ਪਰ ਸਥਾਨਕ ਪੁਲਿਸ ਵੱਲੋਂ ਕਿਸੇ ਵੀ ਕਿਸਮ ਦੇ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਕਾਰਨ ਲੁਟੇਰਿਆਂ ਦੇ ਮਨ ਵਿਚੋਂ ਡਰ ਦਾ ਮਾਹੌਲ ਖ਼ਤਮ ਹੋ ਚੁੱਕਾ ਹੈ।

Exit mobile version