Punjab

ਕਿਸਾਨੀ ਅੰਦੋਲਨ ‘ਚ ਹਿੱਸਾ ਪਾਉਣ ਆਏ ਟਰੈਕਟਰ ਮਕੈਨਿਕ ਦੀ ਕਾਰ ‘ਚ ਸੜਨ ਕਾਰਨ ਹੋਈ ਮੌਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਧਰਨੇ ਵਿੱਚ ਦਿੱਲੀ ਜਾ ਰਹੇ ਕਾਫਲੇ ਦੇ ਨਾਲ ਆਏ ਇੱਕ ਟਰੈਕਟਰ ਮਕੈਨਿਕ ਜਨਕ ਰਾਜ ਦੀ ਰਾਤ ਨੂੰ ਕਾਰ ਸਮੇਤ ਸੜਨ ਕਾਰਨ ਮੌਤ ਹੋ ਗਈ। ਕਰੀਬ 65 ਸਾਲਾ ਸੰਘਰਸ਼ੀ ਕਿਸਾਨ ਜਨਕ ਰਾਜ ਧਨੌਲੇ ਵਿਖੇ ਆਪਣੀ ਪੈਂਚਰਾਂ ਦੀ ਦੁਕਾਨ ਚਲਾਉਂਦਾ ਸੀ ਅਤੇ ਉਹ ਧਨੌਲਾ ਦੇ ਮਕੈਨਿਕ ਦੇ ਨਾਲ ਹੈਲਪਰ ਵਜੋਂ ਆਇਆ ਸੀ।

           

ਜਨਕ ਰਾਜ ਰਾਤ ਨੂੰ ਸਵਿੱਫਟ ਗੱਡੀ ਵਿੱਚ ਸੁੱਤਾ ਹੋਇਆ ਸੀ। ਦੇਰ ਰਾਤ ਗੱਡੀ ਨੂੰ ਅਚਾਨਕ ਅੱਗ ਲੱਗਣ ਕਾਰਨ ਉਹਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।