‘ਦ ਖ਼ਾਲਸ ਬਿਊਰੋ :- ਅਦਾਕਾਰ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਗਾਇਕ ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਬੀਨੂੰ ਢਿੱਲੋਂ, ਪੰਮੀ ਬਾਈ, ਮਲਕੀਤ ਰੌਨੀ, ਸਰਕਾਦ ਸੋਹੀ, ਨਿਰਮਲ ਰਿਸ਼ੀ, ਸੁਨੀਤਾ ਧੀਰ, ਸ਼ਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ ਸਮੇਤ 47 ਕਲਾਕਾਰ ਅੱਜ ਟਿਕਰੀ ਬਾਰਡਰ ‘ਤੇ ਕਿਸਾਨੀ ਅੰਦੋਲਨ ਵਿੱਚ ਸਮਰਥਨ ਦੇਣ ਲਈ ਪਹੁੰਚੇ। ਇਹ ਸਾਰੇ ਕਲਾਕਾਰ ਇੱਕ ਬੱਸ ਦੇ ਰਾਹੀਂ ਟਿਕਰੀ ਬਾਰਡਰ ‘ਤੇ ਪਹੁੰਚੇ ਹਨ।

ਇਨ੍ਹਾਂ ਕਲਾਕਾਰਾਂ ਦੀ ਅਗਵਾਈ ਅਦਾਕਾਰ ਯੋਗਰਾਜ ਸਿੰਘ ਨੇ ਕੀਤੀ ਅਤੇ ਅੱਜ ਦੇ ਦਿਨ ਲਈ ਯੂਨੀਅਨ ਦੀ ਅਗਵਾਈ ਕਰਨ ਲਈ ਨਿਰਮਲ ਰਿਸ਼ੀ ਨੂੰ ਪ੍ਰਧਾਨ ਬਣਾਇਆ ਗਿਆ। ਜਾਣਕਾਰੀ ਮੁਤਾਬਕ ਇਹ ਕਲਾਕਾਰ ਸਿੰਘੂ ਬਾਰਡਰ ਵੀ ਜਾਣਗੇ। ਇਨ੍ਹਾਂ ਕਲਾਕਾਰਾਂ ਨੇ ਟਿਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ।