International

ਇੱਕ ਵਾਰ ਫਿਰ ਤੋਂ ਦਹਿਲਿਆ ਅਮਰੀਕਾ,ਡਲਾਸ ਦੇ ਇੱਕ ਮਾਲ ‘ਚ ਹੋਈ ਗੋਲਾਬਾਰੀ ਦੀ ਘਟਨਾ

ਡਲਾਸ : ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਟੈਕਸਾਸ ਦੇ ਡਲਾਸ ਵਿੱਚ ਇੱਕ ਵਿਅਸਤ ਮਾਲ ਐਲਨ ਪ੍ਰੀਮੀਅਮ ਆਉਟਲੈਟਸ ਮਾਲ ਦੇ ਬਾਹਰ ਇੱਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ‘ਚ 9 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 7 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਸੂਚਨਾ ਤੋਂ ਬਾਅਦ ਪੁਲਸ ਨੇ ਸ਼ੱਕੀ ਨੂੰ ਮਾਰ ਦਿੱਤਾ। ਦੂਜੇ ਸ਼ੱਕੀ ਦੀ ਤਲਾਸ਼ ਜਾਰੀ ਹੈ। ਇਸ ਤੋਂ ਬਾਅਦ ਪੂਰਾ ਇਲਾਕਾ ਹਫੜਾ-ਦਫੜੀ ਵਿਚ ਤਬਦੀਲ ਹੋ ਗਿਆ।

ਐਲਨ ਪ੍ਰੀਮੀਅਮ ਆਉਟਲੈਟਸ ਮਾਲ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਚਾਰਜ ਸੰਭਾਲ ਲਿਆ। ਐਲਨ ਪੁਲਿਸ ਵਿਭਾਗ ਨੇ ਕਿਹਾ ਕਿ, ਮਾਲ ਵਿੱਚ ਇੱਕ ਸਰਗਰਮ ਜਾਂਚ ਮੁਹਿੰਮ ਚਲਾਉਣ ਤੋਂ ਬਾਅਦ, ਕਈ ਸੁਰੱਖਿਆ ਏਜੰਸੀਆਂ ਦੀ ਸਹਾਇਤਾ ਨਾਲ ਮਾਲ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਮਿਲੀ ਹੈ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਜ਼ਖਮੀ ਹੋਏ 7 ਲੋਕਾਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਸੁਰੱਖਿਆ ਕਰਮੀਆਂ ਨੇ ਐਲਨ ਸ਼ਹਿਰ ਵਿੱਚ ਸਥਿਤ ਇਸ ਮਾਲ ਵਿੱਚੋਂ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਹੈ। ਪੀੜਤਾਂ ਵਿੱਚ ਕੁਝ ਬੱਚੇ ਵੀ ਦੱਸੇ ਜਾ ਰਹੇ ਹਨ। ਹਸਪਤਾਲ ‘ਚ ਘੱਟੋ-ਘੱਟ 7 ਲੋਕ ਇਲਾਜ ਅਧੀਨ ਹਨ, ਜਿਨ੍ਹਾਂ ‘ਚੋਂ ਤਿੰਨ ਦੀ ਹਾਲਤ ਗੰਭੀਰ ਹੈ।