International

Earthquake : ਤੁਰਕੀ ‘ਚ 7.8 ਤੀਬਰਤਾ ਦਾ ਭਿਆਨਕ ਭੂਚਾਲ, ਵੱਡੀ ਤਬਾਹੀ ਦਾ ਖਦਸ਼ਾ, ਵੀਡੀਓ

Turkey Earthquake Today, earthquake news, magnitude 7.8 strikes

ਤੁਰਕੀ (Turkey) ਅਤੇ  ਸੀਰੀਆ ‘ਚ 7.8 ਤੀਬਰਤਾ ਵਾਲੇ ਭੂਚਾਲ(Earthquake) ਦੇ ਝਟਕਿਆਂ ਕਾਰਨ ਵੱਡੀ ਤਬਾਹੀ ਹੋਣ ਦੀ ਖਬਰ ਹੈ। ਇਹ ਭੂਚਾਲ ਤੁਰਕੀ ਦੇ ਗਾਜ਼ੀਅਨਟੇਪ ਨੇੜੇ ਆਇਆ ਹੈ। ਇਸ ਸ਼ਕਤੀਸ਼ਾਲੀ ਭੂਚਾਲ ਕਾਰਨ ਵੱਡੀ ਤਬਾਹੀ ਹੋਣ ਦੀਆਂ ਖਬਰਾਂ ਹਨ। ਤੁਰਕੀ ਦੇ ਨਾਲ-ਨਾਲ ਸੀਰੀਆ ਵਿਚ ਵੀ ਇਸ ਭੂਚਾਲ ਨੇ ਤਬਾਹੀ ਮਚਾਈ ਹੈ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (United States Geological Survey-USGS) ਨੇ ਸੋਮਵਾਰ ਨੂੰ ਕਿਹਾ ਕਿ ਦੱਖਣੀ ਤੁਰਕੀ ਵਿੱਚ 7.8 ਤੀਬਰਤਾ ਦਾ ਭੂਚਾਲ ਆਇਆ। USGS ਦੇ ਅਨੁਸਾਰ, ਭੂਚਾਲ ਜ਼ਮੀਨ ਤੋਂ ਲਗਭਗ 24.1 ਕਿਲੋਮੀਟਰ (14.9 ਮੀਲ) ਦੀ ਡੂੰਘਾਈ ‘ਤੇ ਆਇਆ। ਇਸਦਾ ਕੇਂਦਰ ਤੁਰਕੀ ਦੇ ਗਾਜ਼ੀਅਨਟੇਪ ਸੂਬੇ ਵਿੱਚ ਨੂਰਦਾਗੀ ਤੋਂ 23 ਕਿਲੋਮੀਟਰ (14.2 ਮੀਲ) ਪੂਰਬ ਵਿੱਚ ਸਥਿਤ ਹੈ। ਹੁਣ ਤੱਕ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ 300 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।

ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (USGS) ਨੇ ਕਿਹਾ ਕਿ ਸੋਮਵਾਰ ਤੜਕੇ ਦੱਖਣੀ ਤੁਰਕੀ ਵਿੱਚ ਰਿਕਟਰ ਪੈਮਾਨੇ ‘ਤੇ 7.8 ਦੀ ਤੀਬਰਤਾ ਵਾਲਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਤੋਂ ਬਾਅਦ 6.7 ਦੀ ਤੀਬਰਤਾ ਦਾ ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਆਇਆ।

ਯੂਐਸਜੀਐਸ ਨੇ ਕਿਹਾ ਕਿ ਮੱਧ ਤੁਰਕੀ ਵਿੱਚ ਭੂਚਾਲ ਤੋਂ ਬਾਅਦ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲੇ ਭੂਚਾਲ ਤੋਂ ਕਰੀਬ 11 ਮਿੰਟ ਬਾਅਦ 9.9 ਕਿਲੋਮੀਟਰ ਦੀ ਡੂੰਘਾਈ ‘ਤੇ 6.7 ਤੀਬਰਤਾ ਦਾ ਇਕ ਹੋਰ ਭੂਚਾਲ ਆਉਣ ਦੀ ਖਬਰ ਹੈ।

ਤੁਰਕੀ ਵਿੱਚ ਇਹ ਭਿਆਨਕ ਭੂਚਾਲ ਸੋਮਵਾਰ (6 ਫਰਵਰੀ) ਨੂੰ ਸਵੇਰੇ 6.47 ਵਜੇ ਗਾਜ਼ੀਅਨਟੇਪ ਨੇੜੇ ਆਇਆ। ਇਸ ਦਾ ਪ੍ਰਭਾਵ ਸਾਈਪ੍ਰਸ, ਤੁਰਕੀ, ਗ੍ਰੀਸ, ਜਾਰਡਨ, ਲੇਬਨਾਨ, ਸੀਰੀਆ, ਇਰਾਕ ਅਤੇ ਜਾਰਜੀਆ ਵਿੱਚ ਮਹਿਸੂਸ ਕੀਤਾ ਗਿਆ।

ਸੋਮਵਾਰ ਤੜਕੇ ਆਏ ਭੂਚਾਲ ਕਾਰਨ ਹੋਏ ਨੁਕਸਾਨ ਜਾਂ ਜਾਨੀ ਨੁਕਸਾਨ ਬਾਰੇ ਤੁਰੰਤ ਜਾਣਕਾਰੀ ਉਪਲਬਧ ਨਹੀਂ ਹੈ। ਫਿਰ ਵੀ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਵੀਡੀਓ ਅਤੇ ਫੋਟੋਆਂ ਤੋਂ ਵੱਡੇ ਪੱਧਰ ‘ਤੇ ਤਬਾਹੀ ਅਤੇ ਜਾਨ-ਮਾਲ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਟਵਿੱਟਰ ‘ਤੇ ਤਬਾਹੀ ਦੀ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ। ਇਸ ਵਿੱਚ ਇਮਾਰਤਾਂ ਨੂੰ ਮਲਬੇ ‘ਚ ਤਬਦੀਲ ਹੁੰਦੇ ਦੇਖਿਆ ਜਾ ਸਕਦਾ ਹੈ ਅਤੇ ਲੋਕ ਚੀਕਦੇ ਹੇਏ ਜ਼ਿੰਦਗੀ ਬਚਾਉਣ ਲਈ ਭੱਜ ਰਹੇ ਹਨ।