International

98 ਲੱਖ ਦਾ ਕੇਲਾ ਖਾ ਗਿਆ ਵਿਅਕਤੀ, ਵੀਡੀਓ ਹੋਈ ਵਾਇਰਲ

A person ate a banana worth 98 lakhs, the video went viral

‘ਦ ਖ਼ਾਲਸ ਬਿਊਰੋ : ਭੁੱਖ ਮਨੁੱਖ ਨੂੰ ਕੁਝ ਵੀ ਕਰਨ ਲਈ ਮਜਬੂਰ ਕਰ ਸਕਦੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਮਿਊਜ਼ੀਅਮ ਦੇਖਣ ਗਿਆ ਪਰ ਉਸ ਨੇ ਸਵੇਰ ਤੋਂ ਨਾਸ਼ਤਾ ਨਹੀਂ ਕੀਤਾ ਹੋਇਆ ਸੀ। ਇੰਨੀ ਭੁੱਖ ਲੱਗੀ ਕਿ ਉਸ ਨੇ ਅਜਾਇਬ ਘਰ ਵਿੱਚ ਕਲਾ ਦੇ ਰੂਪ ਵਿੱਚ ਲਟਕਿਆ ਕੇਲਾ ਖਾ ਲਿਆ। ਇੰਨਾ ਹੀ ਨਹੀਂ, ਉਸ ਨੂੰ ਇਸਦੇ ਛਿਲਕੇ ਨੂੰ ਟੇਪ ਨਾਲ ਇੰਝ ਚਿਪਕਾ ਦਿੱਤਾ ਕਿ ਜਿਵੇਂ ਕਿਸੇ ਨੇ ਉਸ ਨੂੰ ਖਾਧਾ ਹੀ ਨਾ ਹੋਵੇ। ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਵਿਦਿਆਰਥੀ ਨੂੰ ਕੇਲਾ ਖਾਂਦੇ ਦੇਖਿਆ ਜਾ ਸਕਦਾ ਹੈ।

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਲੀਮ ਮਿਊਜ਼ੀਅਮ ਆਫ਼ ਆਰਟ ਮਿਊਜ਼ੀਅਮ ਵਿਚ ਕੰਧ ‘ਤੇ ਇਕ ਪੱਕੇ ਹੋਏ ਕੇਲੇ ਨੂੰ ਆਰਟਵਰਕ ਵਜੋਂ ਸਥਾਪਿਤ ਕੀਤਾ ਗਿਆ ਸੀ। ਇਹ ਮਸ਼ਹੂਰ ਕਲਾਕਾਰ ਮੌਰੀਜ਼ਿਓ ਕੈਟੇਲਨ ਦੀ ਕਲਾਕਾਰੀ ਦਾ ਹਿੱਸਾ ਸੀ। ਇਸ ਨੂੰ ਕਾਲੀ ਟੇਪ ਨਾਲ ਚਿੱਟੀ ਕੰਧ ‘ਤੇ ਚਿਪਕਾਇਆ ਗਿਆ ਸੀ। ਇਸ ਕਲਾਕਾਰੀ ਦਾ ਨਾਂ ‘ਦਿ ਕਾਮੇਡੀਅਨ’ ਰੱਖਿਆ ਗਿਆ ਸੀ। ਕੁਝ ਦਿਨ ਪਹਿਲਾਂ ਇਕ ਵਿਦਿਆਰਥੀ ਉਥੇ ਆਇਆ ਅਤੇ ਕੰਧ ‘ਤੇ ਟੰਗਿਆ ਕੇਲਾ ਖਾ ਕੇ ਉਸ ਦਾ ਛਿਲਕਾ ਉਸੇ ਹੀ ਜਗ੍ਹਾ ਉੱਤੇ ਚਿਪਕਾਇਆ।

ਦੋਸਤ ਨੇ ਇਸ ਘਟਨਾ ਨੂੰ ਰਿਕਾਰਡ ਕੀਤਾ

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਵਿਦਿਆਰਥੀ ਦੀ ਪਛਾਣ ਨੋਹ ਹੁਏਨ-ਸੂ ਵਜੋਂ ਹੋਈ ਹੈ। ਉਸ ਦੇ ਦੋਸਤ ਨੇ ਇਸ ਘਟਨਾ ਨੂੰ ਰਿਕਾਰਡ ਕਰਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤਾ। ਇਹ ਕੁੱਝ ਹੀ ਸਮੇਂ ਵਿੱਚ ਵਾਇਰਲ ਹੋ ਗਿਆ। ਮਿਊਜ਼ੀਅਮ ਨੇ ਬਾਅਦ ‘ਚ ਛਿਲਕਾ ਹਟਾ ਕੇ ਉਸੇ ਜਗ੍ਹਾ ‘ਤੇ ਨਵਾਂ ਕੇਲਾ ਰੱਖਿਆ ਪਰ ਇਸ ਕਾਰਨਾਮੇ ਤੋਂ ਉਹ ਕਾਫੀ ਪਰੇਸ਼ਾਨ ਹੋ ਗਿਆ। ਕਿਉਂਕਿ ਇਸ ਕਲਾਕਾਰੀ ਦੀ ਕੀਮਤ 12000 ਅਮਰੀਕੀ ਡਾਲਰ ਯਾਨੀ 98 ਲੱਖ ਰੁਪਏ ਤੋਂ ਵੱਧ ਸੀ।

ਜਦੋਂ ਸਥਾਨਕ ਮੀਡੀਆ ਨੇ ਵਿਦਿਆਰਥੀ ਤੋਂ ਸਵਾਲ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਆਪਣਾ ਨਾਸ਼ਤਾ ਨਹੀਂ ਕਰ ਸਕਦਾ ਸੀ, ਇਸ ਲਈ ਮਿਊਜ਼ੀਅਮ ਦਾ ਦੌਰਾ ਕਰਦੇ ਸਮੇਂ ਉਸ ਨੂੰ ਬਹੁਤ ਭੁੱਖ ਲੱਗੀ। ਇਸ ਕਾਰਨ ਉਸ ਨੇ ਕੰਧ ‘ਤੇ ਟੰਗਿਆ ਕੇਲਾ ਖਾ ਲਿਆ। ਮਿਊਜ਼ੀਅਮ ਨੇ ਕਿਹਾ ਹੈ ਕਿ ਉਹ ਵਿਦਿਆਰਥੀ ਦੇ ਖਿਲਾਫ਼ ਹਰਜਾਨੇ ਦਾ ਦਾਅਵਾ ਨਹੀਂ ਕਰੇਗਾ। ਦੂਜੇ ਪਾਸੇ, ਕਲਾਕਾਰ ਦੇ ਨਿਰਦੇਸ਼ਾਂ ‘ਤੇ ਕੇਲੇ ਨੂੰ ਬਦਲ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਟਲਨ ਦੀ ਵਾਇਰਲ ਆਰਟਵਰਕ ਨੂੰ ਖਾਧਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ ਸਨ।