ਮੁਹਾਲੀ : ਪੰਜਾਬ ਸਰਕਾਰ ਦੀ ਸਮਾਜ਼ ਵਿਰੋਧੀ ਅਨਸਰਾਂ ਵਿਰੁਧ ਚਲਾਈ ਗਈ ਮੁਹਿੰਮ ਦੇ ਚੱਲਦਿਆਂ ਮੁਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਸਟੇਟ ਸਪੈਸ਼ਲ ਸੈਲ ਨੇ ਗੈਂਗਸਟਰ ਲਖਬੀਰ ਲੰਡਾ ਦੇ ਖਾਸ ਗੁਰਗੇ ਨੂੰ ਕਾਬੂ ਕੀਤਾ ਹੈ।
ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਅਨਮੋਲਦੀਪ ਸੋਨੀ ਨੂੰ ਖਰੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਥੇ ਇਹ ਆਪਣੀ ਇੱਕ ਮਹਿਲਾ ਮਿੱਤਰ ਦੇ ਫਲੈਟ ਵਿੱਚ ਲੁਕਿਆ ਹੋਇਆ ਸੀ। ਇਸ ਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਲਜ਼ਾਮ ਲੱਗੇ ਹਨ। ਇਸ ਨੂੰ ਹੁਣ ਮੁਹਾਲੀ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਵਲੋਂ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।
ਲਖਬੀਰ ਲੰਡਾ ਇਸ ਵਕਤ ਦੇਸ ਦੀਆਂ ਸਰਹੱਦਾਂ ਤੋਂ ਬਾਹਰ,ਕੈਨੇਡਾ ਵਿੱਚ ਰਹਿ ਰਿਹਾ ਹੈ ਤੇ ਗ੍ਰਿਫ਼ਤਾਰ ਹੋਏ ਅਨਮੋਲਦੀਪ ਸੋਨੀ ਦੇ ਰਾਹੀਂ ਹੀ ਨਸ਼ਿਆਂ ਤੇ ਹਥਿਆਰਾਂ ਦੀ ਸਾਰੀ ਸਪਲਾਈ ਕਰਦਾ ਸੀ। ਇਸ ਕੋਲੋਂ ਕੋਈ ਨਸ਼ੀਲਾ ਪਦਾਰਥ ਪ੍ਰਾਪਤ ਹੋਣ ਦੀ ਵੀ ਖ਼ਬਰ ਹੈ ਤੇ ਇਸ ਦੇ ਤਰਨਤਾਰਨ ਸਥਿਤ ਘਰ ‘ਤੇ ਵੀ ਪੁਲਿਸ ਛਾਪਾ ਮਾਰ ਸਕਦੀ ਹੈ ।
