ਮਾਨਸਾ : ਪ੍ਰਸਿਧ ਨੌਜਵਾਨ ਗਾਇਕ ਸਿੱਧੂ ਮੂਸੇ ਵਾਲਾ ਨੂੰ ਜਹਾਨੋਂ ਰੁਖਸਤ ਹੋਇਆਂ ਅੱਜ ਇੱਕ ਸਾਲ ਹੋ ਗਿਆ ਹੈ। ਆਪਣੇ ਪਿਆਰੇ ਗਾਇਕ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਮਾਨਸਾ ਵਿਖੇ ਇੱਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। ਸ਼ਹਿਰ ਦੇ ਬਾਰ੍ਹਾ ਹੱਟਾਂ ਚੌਕ ਤੋਂ ਸ਼ੁਰੂ ਹੋ ਕੇ ਇਹ ਕੈਂਡਲ ਮਾਰਚ ਠੀਕਰੀਵਾਲਾ ਚੌਕ, ਬੱਸ ਅੱਡੇ ਆ ਕੇ ਸਮਾਪਤ ਹੋਇਆ।
ਇਸ ਸ਼ਾਂਤਮਈ ਢੰਗ ਨਾਲ ਕੱਢੇ ਗਏ ਕੈਂਡਲ ਮਾਰਚ ਵਿੱਚ ਕਾਫ਼ੀ ਸੰਖਿਆਂ ਵਿੱਚ ਲੋਕ ਸ਼ਾਮਿਲ ਹੋਏ । ਇਕੱਠੇ ਹੋਏ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਸਿੱਧੂ ਦੇ ਮਾਤਾ ਚਰਨ ਕੌਰ ਨੇ ਆਪਣੇ ਸੰਬੋਧਨ ਵਿੱਚ ਸਰਕਾਰਾਂ ਦੇ ਵਤੀਰੇ ਪ੍ਰਤੀ ਨਿਰਾਸ਼ਾ ਜ਼ਾਹਿਰ ਕੀਤੀ ਹੈ ਪਰ ਲੋਕਾਂ ਦਾ ਧੰਨਵਾਦ ਕੀਤਾ ਹੈ ਕਿ ਉਹ ਉਹਨਾਂ ਦੇ ਨਾਲ ਖੜੇ ਹਨ। ਇਸ ਤੋਂ ਇਲਾਵਾ ਸਿੱਧੂ ਨੂੰ ਗੈਂਗਸਟਰ ਕਹਿਣ ਵਾਲਿਆਂ ਨੂੰ ਵੀ ਸਿੱਧੂ ਦੇ ਤਾਇਆ ਚਮਕੌਰ ਸਿੰਘ ਨੇ ਚੁਣੌਤੀ ਦਿੱਤੀ ਹੈ ਕਿ ਉਹ ਆਪਣੀ ਗੱਲ ਸਾਬਤ ਕਰ ਕੇ ਦਿਖਾਉਣ।