‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ ‘ਤੇ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਗ੍ਰੇਨਾਈਟ ਦੀ ਇੱਕ ਵਿਸ਼ਾਲ ਮੂਰਤੀ ਲਗਾਉਣ ਦਾ ਐਲਾਨ ਕੀਤਾ ਹੈ। ਮੋਦੀ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਮੋਦੀ ਨੇ ਦੱਸਿਆ ਕਿ ਪੂਰਾ ਰਾਸ਼ਟਰ ਜਦੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਦਾ ਜਸ਼ਨ ਮਨਾ ਰਿਹਾ ਹੈ ਤਾਂ ਮੈਨੂੰ ਇਹ ਜਾਣਕਾਰੀ ਸਾਂਝਾ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਗ੍ਰੇਨਾਈਟ ਦੀ ਮੂਰਤੀ ਇੰਡੀਆ ਗੇਟ ‘ਤੇ ਲਗਾਈ ਜਾਵੇਗੀ ਜੋ ਕਿ ਭਾਰਤ ਦੇ ਉਨ੍ਹਾਂ ਪ੍ਰਤੀ ਕਰਜ਼ ਦਾ ਇੱਕ ਪ੍ਰਤੀਕ ਹੋਵੇਗੀ।
ਮੋਦੀ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਕਿ ਜਦੋਂ ਤੱਕ ਮੂਰਤੀ ਬਣ ਕੇ ਤਿਆਰ ਹੋਵੇਗੀ ਉਦੋਂ ਤੱਕ ਇੰਡੀਆ ਗੇਟ ‘ਤੇ ਸੁਭਾਸ਼ ਚੰਦਰ ਬੋਸ ਦਾ ਹੋਲੋਗ੍ਰਾਮ ਬੁੱਤ ਰਹੇਗਾ। ਮੋਦੀ 23 ਜਨਵਰੀ ਨੂੰ ਇਸ ਹੋਲੋਗ੍ਰਾਮ ਬੁੱਤ ਦਾ ਉਦਘਾਟਨ ਕਰਨਗੇ। ਇਸੇ ਦਿਨ ਨੇਤਾਜੀ ਸੁਭਾਸ਼ ਚੰਦਰ ਦੀ ਜਯੰਤੀ ਹੈ।