India Punjab

ਈਦ ਮਨਾ ਕੇ ਪਰਿਵਾਰ ਨਾਲ ਘਰ ਪਰਤ ਰਹੀ ਲੜਕੀ ਅਚਾਨਕ ਹੋਇਆ ਕੁਝ ਅਜਿਹਾ , ਪੂਰੇ ਪਰਿਵਾਰ ‘ਚ ਛਾ ਗਿਆ ਸੋਗ

A girl who was returning home with her family after celebrating Eid was hit by a truck and died

ਲੁਧਿਆਣਾ ‘ਚ ਪਰਿਵਾਰ ਸਮੇਤ ਸੜਕ ਪਾਰ ਕਰ ਰਹੀ ਲੜਕੀ ਨੂੰ ਟਰੱਕ ਡਰਾਈਵਰ ਨੇ ਕੁਚਲ ਦਿਤਾ। ਜਿਸ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਜੋਧੇਵਾਲ ਬਸਤੀ ਥਾਣੇ ਦੇ ਬਿਲਕੁਲ ਸਾਹਮਣੇ ਵਾਪਰਿਆ। ਮ੍ਰਿਤਕ ਦੀ ਪਛਾਣ ਮੁਮਤਾਜ਼ ਖਾਤੂਨ ਵਜੋਂ ਹੋਈ ਹੈ। ਮੁਮਤਾਜ਼ ਦਾ ਵਿਆਹ ਦੋ ਸਾਲ ਬਾਅਦ ਮੰਗੇਤਰ ਮੁਹੰਮਦ ਕਾਮਰੇ ਆਲਮ ਨਾਲ ਹੋਣਾ ਸੀ।

ਮੁਮਤਾਜ਼ ਖਾਤੂਨ ਆਪਣੇ ਮੰਗੇਤਰ ਮੁਹੰਮਦ ਕਾਮਰੇ ਆਲਮ, ਮਾਂ ਨੌਸੋਬਾ ਖਾਤੂਨ, ਪਿਤਾ ਅਕਰਮ, ਭਰਾ ਰਿਹਾਨ ਅਤੇ ਫੈਜ਼ਲ ਨਾਲ ਆਪਣੇ ਚਾਚੇ ਦੇ ਘਰ ਈਦ ਮਨਾਉਣ ਤੋਂ ਬਾਅਦ ਦਿੱਲੀ ਤੋਂ ਵਾਪਸ ਆਈ ਸੀ। ਮੰਗਲਵਾਰ ਦੇਰ ਰਾਤ ਬੱਸ ਨੇ ਉਨ੍ਹਾਂ ਨੂੰ ਜੋਧੇਵਾਲ ਬਸਤੀ ਚੌਕ ਵਿੱਚ ਉਤਾਰ ਦਿੱਤਾ। ਜਦੋਂ ਉਹ ਸੜਕ ਪਾਰ ਕਰ ਰਹੇ ਸਨ ਤਾਂ ਅਚਾਨਕ ਇੱਕ ਟਰੱਕ ਆਇਆ, ਜਿਸ ਨੇ ਮੁਮਤਾਜ਼ ਨੂੰ ਟੱਕਰ ਮਾਰ ਦਿੱਤੀ।

ਪਰਿਵਾਰ ਦੇ ਬਾਕੀ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਆਸਪਾਸ ਦੇ ਲੋਕਾਂ ਨੇ ਟਰੱਕ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਿਆ। ਸੜਕ ‘ਤੇ ਬੱਚੀ ਦੀ ਲਾਸ਼ ਪਈ ਦੇਖ ਕੇ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਸੂਚਨਾ ਦਿੱਤੀ। ਪਰਿਵਾਰ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਮੁਮਤਾਜ਼ ਦੇ ਪਿਤਾ ਅਕਰਮ ਨੇ ਦੱਸਿਆ ਕਿ ਟਰੱਕ ਦਾਣਾ ਮੰਡੀ ਦੇ ਆਸ-ਪਾਸ ਖੜ੍ਹਾ ਹੈ। ਉਨ੍ਹਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਬਿਨਾਂ ਰੁਕੇ ਉਸ ਨੂੰ ਭਜਾ ਕੇ ਲੈ ਗਿਆ। ਉਸ ਨੇ ਥਾਣਾ ਜੋਧੇਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ।